ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਦੀ ਕਾਰਵਾਈ ਖਤਮ, ਜਾਣੋ ਹੁਣ ਤੱਕ ਕਿਹੜੇ ਮਤੇ ਹੋਏ ਪਾਸ

Updated On: 

05 Aug 2026 19:26 PM IST

Punjab Legislative Assembly Third Day: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੰਗਾਮੇ ਭਰਿਆ ਰਿਹਾ, ਤੀਜੇ ਦਿਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧ ਨੂੰ ਸ਼ਾਂਤ ਕੀਤਾ। ਸਦਨ ਦੀ ਕਾਰਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਦੀ ਕਾਰਵਾਈ ਖਤਮ, ਜਾਣੋ ਹੁਣ ਤੱਕ ਕਿਹੜੇ ਮਤੇ ਹੋਏ ਪਾਸ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਤੀਜਾ ਦਿਨ ਹੰਗਾਮੇ ਨਾਲ ਭਰਿਆ ਰਿਹਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਸਦਨ ਸਾਰੇ ਵਿਧਾਇਕਾਂ ਦਾ ਸਤਿਕਾਰ ਕਰਦਾ ਹੈ ਅਤੇ ਜੇਕਰ ਕਿਸੇ ਮੈਂਬਰ ਨਾਲ ਸਹੀ ਵਿਵਹਾਰ ਨਹੀਂ ਹੋਇਆ ਹੈ ਤਾਂ ਨਿਰਪੱਖ ਜਾਂਚ ਕੀਤੀ ਜਾਵੇਗੀ।

ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਸਰਕਾਰ ਕਿਸੇ ਵੀ ਉਲੰਘਣਾ ਦੇ ਮਾਮਲੇ ਦੀ ਜਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਸ ਦਈਏ ਕਿ 10 ਅਗਸਤ ਤੱਕ ਚੱਲਣ ਵਾਲਾ ਇਹ ਮਾਨਸੂਨ ਸੈਸ਼ਨ ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਆਖਰੀ ਸੈਸ਼ਨ ਹੈ।

ਪੰਜਾਬੂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਦੱਸਿਆ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਅਤੇ ਹੋਰ ਕਾਂਗਰਸੀ ਵਿਧਾਇਕਾਂ ਵੱਲੋਂ ਦੋ “ਕੰਮ ਰੋਕੋ” ਪ੍ਰਸਤਾਵ ਪੇਸ਼ ਕੀਤੇ ਗਏ ਸਨ, ਪਰ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਵਿਧਾਨ ਸਭਾ ਨਿਯਮਾਂ ਤਹਿਤ ਸਵੀਕਾਰ ਨਹੀਂ ਕੀਤਾ ਜਾ ਸਕਦਾ ਸੀ। ਕਾਰਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਜਾਣੋ ਹੁਣ ਤੱਕ ਕਿਹੜੇ ਮਤੇ ਪਾਸ ਹੋਏ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਸਦਨ ਵਿੱਚ ਰੁਕਾਵਟ ਆਈ ਹੈ। ਦੂਜੇ ਪਾਸੇ, ਸਰਕਾਰ ਦਾ ਧਿਆਨ ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਸਬੰਧਤ ਮੁੱਦਿਆਂ ‘ਤੇ ਰਿਹਾ ਹੈ। ਮਾਨਸੂਨ ਸੈਸ਼ਨ ਦੇ ਪਹਿਲੇ ਦੋ ਦਿਨਾਂ ਵਿੱਚ ਕੇਂਦਰ ਸਰਕਾਰ ਖਿਲਾਫ ਦੋ ਮਤੇ ਪਾਸ ਕੀਤੇ ਗਏ ਹਨ। ਇਨ੍ਹਾਂ ਵਿੱਚ E-20 (20 ਫੀਸਦ ਈਥਾਨੌਲ-ਮਿਸ਼ਰਿਤ ਪੈਟਰੋਲ) ਨੀਤੀ ਦਾ ਵਿਰੋਧ ਕਰਨ ਵਾਲਾ ਮਤਾ ਸ਼ਾਮਲ ਹੈ। ਅਸੈਂਬਲੀ ਨੇ ਕੇਂਦਰ ਸਰਕਾਰ ਨੂੰ ਵਾਹਨ ਸੁਰੱਖਿਆ, ਤਕਨੀਕੀ ਅਨੁਕੂਲਤਾ ਅਤੇ ਖਪਤਕਾਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੱਕ E-20 ਪੈਟਰੋਲ ਦੇ ਲਾਜ਼ਮੀ ਲਾਗੂਕਰਨ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ।

Loading...
Unable to load recommendations.
Follow Us
Related Stories
ਲੁਧਿਆਣਾ: ਬੁੱਢੇ ਨਾਲੇ ਦੇ ਓਵਰਫਲੋਅ ਤੇ ਸੜਕਾਂ ‘ਤੇ ਪਾਣੀ ਭਰਨ ਦੀ ਸਮੱਸਿਆ ਦਾ ਹੋਵੇਗਾ ਹੱਲ, ਵਿਦੇਸ਼ੀ ਮਸ਼ੀਨਾਂ ਦੀ ਲਈ ਜਾ ਰਹੀ ਮਦਦ
ਪੰਜਾਬ ਵਿਧਾਨ ਸਭਾ ਚੋਣਾਂ ‘ਚ ਹੋਵੇਗਾ ਭਾਜਪਾ-ਅਕਾਲੀ ਗਠਜੋੜ? ਪਰਦੇ ਪਿੱਛੇ ਚੱਲ ਰਹੀ ਹਲਚਲ
ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਸਰਪੰਚ ਦੀ ਅਨੋਖੀ ਪਹਿਲ, 3 ਕਰੋੜ ਦੀ ਵਸੀਅਤ ਪਿੰਗਲਵਾੜੇ ਨੂੰ ਕੀਤੀ ਦਾਨ
ਨੇਹਾ ਬੱਸੀ ਕਤਲ ਕਾਂਡ: ਪਤੀ ਤੇ ਸੱਸ ਨੂੰ ਪੁਲਿਸ ਨੇ ਉਜੈਨ ਤੋਂ ਕੀਤਾ ਗ੍ਰਿਫ਼ਤਾਰ, ਪ੍ਰੇਮਿਕਾ ਪਹਿਲਾਂ ਹੀ ਕਾਬੂ; ਹਾਰਪਿਕ ਦੇ ਕੇ ਕਤਲ ਦਾ ਮਾਮਲਾ
ਮੁਹਾਲੀ ਦੇ ਘੜੂੰਆਂ ‘ਚ ਖ਼ੁਦਾਈ ਦੌਰਾਨ ਮਿਲਿਆ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੁੱਜਾ, ਰਾਤ ਨੂੰ ਟਾਰਚਾਂ ਲੈ ਕੇ ਪਹੁੰਚੇ ਲੋਕ
ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ, ਰੱਖੜ ਪੁੰਨਿਆ ਮੇਲੇ ਦੇ ਮੱਦੇਨਜ਼ਰ ਬਾਬਾ ਬਕਾਲਾ ਸਾਹਿਬ ਦੇ 18 ਸਕੂਲਾਂ ‘ਚ ਤਿੰਨ ਦਿਨ ਦੀ ਛੁੱਟੀ