ਪੰਜਾਬ ਸਰਕਾਰ ਦਾ ਵੱਡਾ ਐਲਾਨ, 125 ਕਰੋੜ ਤੱਕ ਦੇ ਪ੍ਰੋਜੈਕਟ ਨੂੰ 3 ਦਿਨਾਂ ਵਿੱਚ ਮਿਲੇਗੀ ਪ੍ਰਵਾਨਗੀ
Punjab government announcement : ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਿੱਥੇ ਉਹਨਾਂ ਨੇ ਦੱਸਿਆ ਕਿ ਇੰਡਸਟਰੀ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਗਈਆਂ ਹਨ। ਨਵੇਂ ਉਦਯੋਗ ਲਈ 45 ਦਿਨਾਂ ਵਿੱਚ ਅਪਰੂਵਲ ਦਿੱਤੀ ਜਾਵੇਗੀ , ਅਤੇ ਜੇਕਰ ਕੋਈ 125 ਕਰੋੜ ਤੱਕ ਇਨਵੈਸਟਮੈਂਟ ਕਰਦਾ ਹੈ ਤਾਂ ਸਿਰਫ ਤਿੰਨ ਦਿਨਾਂ ਵਿੱਚ ਉਸ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਵੱਡੇ ਐਲਾਨ ਕੀਤੇ ਗਏ ਹਨ ਜਿਨਾਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਿੱਥੇ ਉਹਨਾਂ ਨੇ ਦੱਸਿਆ ਕਿ ਇੰਡਸਟਰੀ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਵੱਖ-ਵੱਖ ਕਾਰੋਬਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ , ਜਿਸ ਵਿੱਚ ਉਹਨਾਂ ਦੀਆਂ ਵੱਡੀਆਂ ਮੰਗਾਂ ਸਨ ਬੇਸ਼ੱਕ ਮੰਗਾਂ ਬਹੁਤ ਜਿਆਦਾ ਸਨ ਪਰ ਬੀਤੇ ਦਿਨ 12 ਵੱਡੇ ਫੈਸਲੇ ਲੈ ਗਏ ਹਨ। ਜਿਸ ਦੇ ਨਾਲ ਪੰਜਾਬ ਵਿੱਚ ਇੰਡਸਟਰੀ ਹੋਰ ਅੱਗੇ ਵਧੇਗੀ ਅਤੇ ਨਵੀਂ ਇੰਡਸਟਰੀ ਲਗਾਉਣ ਲਈ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ।
125 ਕਰੋੜ ਤੱਕ ਦੇ ਇਨਵੈਸਟਮੈਂਟ ‘ਤੇ ਤਿੰਨ ਦਿਨਾਂ ਵਿੱਚ ਅਪਰੂਵਲ
ਹਰਪਾਲ ਚੀਮਾ ਨੇ ਇਹ ਵੀ ਕਿਹਾ ਕਿ ਹੁਣ ਨਵੇਂ ਉਦਯੋਗ ਲਈ 45 ਦਿਨਾਂ ਵਿੱਚ ਅਪਰੂਵਲ ਦਿੱਤੀ ਜਾਵੇਗੀ , ਅਤੇ ਜੇਕਰ ਕੋਈ 125 ਕਰੋੜ ਤੱਕ ਇਨਵੈਸਟਮੈਂਟ ਕਰਦਾ ਹੈ ਤਾਂ ਸਿਰਫ ਤਿੰਨ ਦਿਨਾਂ ਵਿੱਚ ਉਸ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਸਿੰਗਲ ਵਿੰਡੋ ਸਿਸਟਮ ਨੂੰ ਮਜਬੂਤ ਕੀਤਾ ਗਿਆ ਹੈ। ਕਿਹਾ ਜਮੀਨ ਦੀ ਸਲੈਕਸ਼ਨ ਲਈ ਸਿਰਫ ਸੱਤ ਦਿਨਾਂ ਦੇ ਅੰਦਰ ਰੈਵਨਿਊ ਡਿਪਾਰਟਮੈਂਟ ਅਪਰੂਵਲ ਦੇਵੇਗਾ ।
ਰਾਈਟ ਬਿਜਨਸ ਐਕਟ ਕੀਤੀ ਜਾਵੇਗੀ ਸੋਧ -ਚੀਮਾ
ਇਸ ਦੇ ਨਾਲ ਹੀ ਜੇਕਰ ਕਿਸੇ ਤਰ੍ਹਾਂ ਦੀ ਦੇਰੀ ਹੋਵੇਗੀ ਤਾਂ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ । ਕਿਹਾ ਰਾਈਟ ਬਿਜਨਸ ਐਕਟ ਅਧੀਨ ਸੋਧ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕਾਰੋਬਾਰ ਵਿੱਚ ਮੁਸ਼ਕਲ ਨਾ ਆਵੇ । ਕਿਹਾ ਕਿ ਕਾਰੋਬਾਰੀਆਂ ਨਾਲ ਵਾਅਦਾ ਕੀਤਾ ਗਿਆ ਕਿ 250 ਕਰੋੜ ਰੁਪਏ ਦਾ ਇਨਸੈਂਟਿਵ ਮਾਰਚ ਤੋਂ ਪਹਿਲਾਂ ਪਹਿਲਾਂ ਦਿੱਤਾ ਜਾਵੇਗਾ ਜਿਸ ਦੇ ਅਧੀਨ ਸਬਸਿਡੀਆਂ ਦੇ ਰੂਪ ਵਿੱਚ 150 ਕਰੋੜ ਦੇ ਕਰੀਬ ਕਾਰੋਬਾਰੀਆਂ ਨੂੰ ਜਾਰੀ ਕੀਤਾ ਜਾ ਚੁੱਕਾ ਹੈ।
ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਜੀ, ਸੀਨੀਅਰ ਬੁਲਾਰੇ ਨੀਲ ਗਰਗ ਜੀ ਤੇ ਸੀਨੀਅਰ ਆਗੂ ਅਨਿਲ ਠਾਕੁਰ ਜੀ ਦੀ ਅਹਿਮ ਪ੍ਰੈੱਸ ਕਾਨਫ਼ਰੰਸ, ਲੁਧਿਆਣਾ ਤੋਂ Live https://t.co/XLSUEu7lYJ
— AAP Punjab (@AAPPunjab) June 11, 2025
52 ਫੋਕਲ ਪੁਆਇੰਟਾਂ ਦਾ ਹੋਵੇਗਾ ਨਵੀਨੀਕਰਨ – ਚੀਮਾ
ਇਸ ਮੌਕੇ ਤੇ ਬੋਲਦੇ ਹੋਏ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ 260 ਇੰਡਸਟਰੀਅਲ ਪਲਾਟ ਖਾਲੀ ਪਏ ਹਨ ਉਹਨਾਂ ਦੀ ਬਹੁਤ ਜਲਦ ਨਿਲਾਮੀ ਕਰਨ ਜਾ ਰਹੇ ਹਾਂ ਤਾਂ ਜੋ ਨਵੇਂ ਉਦਯੋਗ ਵਿਕਸਿਤ ਹੋ ਸਕਣ । ਉਹਨਾਂ ਨੇ ਕਿਹਾ ਕਿ ਕੋਈ ਪੰਜਾਬ ਦੇ 52 ਫੋਕਲ ਪੁਆਇੰਟਾਂ ਦਾ ਨਵੀਨੀਕਰਨ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ 300 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਜੋ ਕਿ ਇੱਕ ਇਤਿਹਾਸਿਕ ਫੈਸਲਾ ਹੈ।