ਪੰਜਾਬ ‘ਚ ਪਿਛਲੇ 3 ਸਾਲਾਂ ਤੋਂ 4,591 FIR ਪੈਂਡਿੰਗ, ਸਭ ਤੋਂ ਵੱਧ ਅੰਮ੍ਰਿਤਸਰ ਤੋਂ 1,338 ਮਾਮਲੇ
ਜਸਟਿਸ ਐਨਐਸ ਸ਼ੇਖਾਵਤ ਦੀ ਬੈਂਚ ਅੱਗੇ ਪੇਸ਼ ਹੋਏ ਸੂਬੇ ਦੇ ਵਕੀਲ ਨੇ ਦੱਸਿਆ ਕਿ ਕੁੱਲ 6,054 ਪੈਂਡਿੰਗ ਐਫਆਈਆਰ 'ਚੋਂ 1,463 'ਚ ਚਾਰਜ਼ਸ਼ੀਟ, ਰੱਦ ਕਰਨ ਜਾਂ 'ਅਣਟ੍ਰੇਸਡ' ਰਿਪੋਰਟ ਕੋਰਟ 'ਚ ਦਾਖਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕੋਰਟ ਨੂੰ ਭਰੋਸਾ ਦਿਵਾਇਆ ਕਿ ਪੈਂਡਿੰਗ 4,591 ਮਾਮਲਿਆਂ ਦੀ ਨਿਗਰਾਨੀ ਦੇ ਲਈ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਤੇ ਜਾਂਚ ਜਲਦੀ ਹੀ ਪੂਰੀ ਹੋ ਜਾਵੇਗੀ।

ਪੰਜਾਬ ‘ਚ 4,591 ਐਫਆਈਆਰ ਦੀ ਜਾਂਚ ਪਿਛਲੋ 3 ਸਾਲ ਤੋਂ ਵੱਧ ਸਮੇਂ ਤੋਂ ਪੈਂਡਿੰਗ ਹਨ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਦਿੱਤੀ ਹੈ। ਇਨ੍ਹਾਂ ‘ਚ ਸਭ ਤੋਂ ਵੱਧ 1,338 ਐਫਆਈਆਰ ਸਿਰਫ਼ ਅੰਮ੍ਰਿਤਸਰ ਦੀਆਂ ਹਨ। ਇਨ੍ਹਾਂ ਐਫਆਈਆਰ ਦੀ ਜਾਂਚ 3 ਸਾਲਾਂ ਤੋਂ ਵੱਧ ਸਮੇਂ ਤੋਂ ਅਧੂਰੀ ਹੈ ਤੇ ਹਜ਼ਾਰਾਂ ਆਰੋਪੀ ਫ਼ਰਾਰ ਚੱਲ ਰਹੇ ਹਨ।
ਜਸਟਿਸ ਐਨਐਸ ਸ਼ੇਖਾਵਤ ਦੀ ਬੈਂਚ ਅੱਗੇ ਪੇਸ਼ ਹੋਏ ਸੂਬੇ ਦੇ ਵਕੀਲ ਨੇ ਦੱਸਿਆ ਕਿ ਕੁੱਲ 6,054 ਪੈਂਡਿੰਗ ਐਫਆਈਆਰ ‘ਚੋਂ 1,463 ‘ਚ ਚਾਰਜ਼ਸ਼ੀਟ, ਰੱਦ ਕਰਨ ਜਾਂ ‘ਅਣਟ੍ਰੇਸਡ’ ਰਿਪੋਰਟ ਕੋਰਟ ‘ਚ ਦਾਖਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕੋਰਟ ਨੂੰ ਭਰੋਸਾ ਦਿਵਾਇਆ ਕਿ ਪੈਂਡਿੰਗ 4,591 ਮਾਮਲਿਆਂ ਦੀ ਨਿਗਰਾਨੀ ਦੇ ਲਈ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਤੇ ਜਾਂਚ ਜਲਦੀ ਹੀ ਪੂਰੀ ਹੋ ਜਾਵੇਗੀ।
ਕੋਰਟ ਨੇ ਸੂਬੇ ਦੇ ਡੀਜੀਪੀ ਵੱਲੋਂ ਦਾਇਰ ਇੱਕ ਹਲਫ਼ਨਾਮਾ ਨੂੰ ਵੀ ਰਿਕਾਰਡ ਕਰ ਲਿਆ ਹੈ, ਜੋ ਕਿ 2 ਅਪ੍ਰੈਲ ਨੂੰ ਜਾਰੀ ਆਦੇਸ਼ ਦੇ ਪਾਲਣਾ ‘ਚ ਦਾਖਲ ਕੀਤਾ ਗਿਆ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਵੇਗੀ, ਜਿਸ ਦੇ ਲਈ ਕੋਰਟ ਨੇ ਡੀਜੀਪੀ ਤੋਂ ਤਾਜ਼ਾ ਸਟੇਟਸ ਰਿਪੋਰਟ ਮੰਗੀ ਹੈ।
ਇਸ ਤੋਂ ਪਹਿਲਾਂ ਸੁਣਵਾਈ ‘ਚ ਜਸਟਿਸ ਐਨਐਸ ਸ਼ੇਖਾਵਤ ਨੇ ਕਿਹਾ ਸੀ ਕਿ 2013 ‘ਚ ਦਰਜ ਮਾਮਲਿਆਂ ਦੀ ਜਾਂਚ ਹੁਣ ਤੱਕ ਪੈਂਡਿੰਗ ਹੈ। ਕਈ ਮਾਮਲੇ ‘ਚ ਜਾਂਚ ਅਧਿਕਾਰੀਆਂ ਦੀਆਂ ਫਾਈਲਾਂ 10 ਸਾਲਾਂ ਤੋਂ ਲਾਪਤਾ ਹਨ ਤੇ ਕਿਹਾ ਗਿਆ ਹੈ ਕਿ ਉਹ ਫਾਈਲਾਂ ਹੁਣ ਦੋਬਾਰਾ ਬਣਾਈਆਂ ਜਾ ਰਹੀਆਂ ਹਨ। ਕੁੱਝ ਮਾਮਲਿਆਂ ‘ਚ ਤਾਂ ਪੀੜਤਾਂ ਨੂੰ ਲੱਗੀ ਸੱਟ ‘ਤੇ ਡਾਕਟਰ ਦੀ ਸਲਾਹ ਤੱਕ ਪਿਛਲੇ ਚਾਰ ਸਾਲਾਂ ਤੋਂ ਨਹੀਂ ਲਈ ਗਈ ਹੈ। ਜ਼ਿਆਦਾਤਰ ਮਾਮਲਿਆਂ ‘ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਤੇ ਇਕੱਲੇ ਅੰਮ੍ਰਿਤਸਰ ‘ਚ ਹੀ ਹਜ਼ਾਰਾਂ ਮੁਲਜ਼ਮ ਫ਼ਰਾਰ ਹਨ।