ਹੜ੍ਹਾਂ ਦਾ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਗੰਭੀਰ ਪ੍ਰਭਾਵ, PAU ਦੀ ਰਿਪੋਰਟ- ਆਉਣ ਵਾਲੀਆਂ ਫਸਲਾਂ ‘ਚ ਹੋਵੇਗੀ ਮੁਸ਼ਕਲ
Punjab Floods PAU: ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ 'ਚ ਜੈਵਿਕ ਕਾਰਬਨ ਦੀ ਮਾਤਰਾ 0.75 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ, ਜਦਕਿ ਉਪਜਾਉ ਮਿੱਟੀ 'ਤੇ ਇਹ ਪੱਧਰ 1.0 ਤੋਂ 1.2 ਪ੍ਰਤੀਸ਼ਤ ਵਿਚਕਾਰ ਹੋਣਾ ਚਾਹੀਦਾ ਹੈ। ਰਿਪੋਰਟ ਇਹ ਵੀ ਦੱਸਦੀ ਹੈ ਕਿ ਹੜ੍ਹ ਦੇ ਤੇਜ਼ ਵਹਾਅ ਨਾਲ ਖੇਤਾਂ ਦੀ ਉੱਪਰੀ ਉਪਜਾਊ ਪਰਤ ਰੁੜ ਗਈ ਹੈ। ਇਹ ਪਰਤ ਫਸਲਾਂ ਲਈ ਸਭ ਤੋਂ ਵੱਧ ਉਪਯੋਗੀ ਹੁੰਦੀ ਹੈ, ਕਿਉਂਕਿ ਇਸ 'ਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਵਰਗੇ ਕਈ ਪੋਸ਼ਕ ਤੱਤ ਤੇ ਲਾਭਕਾਰੀ ਜੀਵਾਣੂ ਹੁੰਦੇ ਹਨ।
ਪੰਜਾਬ ‘ਚ ਹਾਲ ਹੀ ‘ਚ ਆਏ ਹੜ੍ਹਾਂ ਨੇ ਨਾ ਸਿਰਫ਼ ਫਸਲਾਂ ਦਾ ਨੁਕਸਾਨ ਕੀਤਾ ਹੈ, ਸਗੋਂ ਇਸ ਨਾਲ ਮਿੱਟੀ ਦੀ ਗੁਣਵੱਤਾ ‘ਤੇ ਵੀ ਅਸਰ ਪਿਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਖੇਤਾਂ ਦੀ ਮਿੱਟੀ ਆਪਣਾ ਕੁਦਰਤੀ ਸਰੂਪ ਖੋਹ ਚੁੱਕੀ ਹੈ ਤੇ ਇਸ ਦਾ ਅਸਰ ਆਉਣ ਵਾਲੀਆਂ ਫਸਲਾਂ ‘ਤੇ ਵੀ ਦਿੱਖ ਸਕਦਾ ਹੈ। ਇਹ ਰਿਸਰਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਵੱਲੋਂ ਕੀਤੀ ਗਈ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਹੜ੍ਹ ਦੌਰਾਨ ਪਾਣੀ ਦੇ ਤੇਜ਼ ਵਹਾਅ ਨਾਲ ਰੁੜ ਕੇ ਆਈ ਰੇਤ ਤੇ ਗਾਰ ਨੇ ਉਪਜਾਉ ਮਿੱਟੀ ਦੀ ਉੱਪਰੀ ਪਰਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਦਾ ਅਸਰ ਆਉਣ ਵਾਲੀਆਂ ਫਸਲਾਂ ‘ਤੇ ਦਿੱਖ ਸਕਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਥਿਤੀ ਨੂੰ ਚਿੰਤਾਜਨਕ ਦੱਸਿਆ ਹੈ। ਯੂਨੀਵਰਸਿਟੀ ਦੀ ਰਿਸਰਚ ਟੀਮ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਰਵੇ ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰਕੇ ਆਈ ਹੈ।
ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ‘ਚ ਜੈਵਿਕ ਕਾਰਬਨ ਦੀ ਮਾਤਰਾ 0.75 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ, ਜਦਕਿ ਉਪਜਾਉ ਮਿੱਟੀ ‘ਤੇ ਇਹ ਪੱਧਰ 1.0 ਤੋਂ 1.2 ਪ੍ਰਤੀਸ਼ਤ ਵਿਚਕਾਰ ਹੋਣਾ ਚਾਹੀਦਾ ਹੈ। ਰਿਪੋਰਟ ਇਹ ਵੀ ਦੱਸਦੀ ਹੈ ਕਿ ਹੜ੍ਹ ਦੇ ਤੇਜ਼ ਵਹਾਅ ਨਾਲ ਖੇਤਾਂ ਦੀ ਉੱਪਰੀ ਉਪਜਾਊ ਪਰਤ ਰੁੜ ਗਈ ਹੈ। ਇਹ ਪਰਤ ਫਸਲਾਂ ਲਈ ਸਭ ਤੋਂ ਵੱਧ ਉਪਯੋਗੀ ਹੁੰਦੀ ਹੈ, ਕਿਉਂਕਿ ਇਸ ‘ਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਵਰਗੇ ਕਈ ਪੋਸ਼ਕ ਤੱਤ ਤੇ ਲਾਭਕਾਰੀ ਜੀਵਾਣੂ ਹੁੰਦੇ ਹਨ।
ਮਿੱਟੀ ‘ਤੇ ਅਸਰ ਹੋਣ ਕਾਰਨ ਹਵਾ ਤੇ ਪਾਣੀ ਦੀ ਸੰਤੁਲਨ ਵੀ ਵਿਗੜ ਗਿਆ ਹੈ। ਇਸ ਨਾਲ ਬੀਜ ਦੇ ਵੱਧਣ, ਜੜਾਂ ਦੇ ਫੈਲਣ ਤੇ ਫਸਲ ਦੀ ਸਿਹਤ ‘ਤੇ ਵੀ ਅਸਰ ਪਵੇਗਾ। ਹੜ੍ਹ ਨਾਲ ਕਈ ਇਲਾਕਿਆਂ ‘ਚ ਗਾਰ (ਸਿਲਟ) ਦੀ ਮੋਟੀ ਪਰਤ ਜੰਮ ਗਈ ਹੈ। ਇਸ ਕਾਰਨ ਮਿੱਟੀ ‘ਤੇ ਸਿੰਚਾਈ ਦੇ ਬਾਵਜੂਦ ਪਾਣੀ ਨਹੀਂ ਟਿੱਕ ਪਾਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਿੱਟੀ ‘ਤੇ ਫਸਲ ਪੈਦਾ ਕਰਨਾ ਮੁਸ਼ਕਿਲ ਹੋਵੇਗਾ। ਕਈ ਇਲਾਕਿਆਂ ‘ਚ ਕਿਸਾਨਾਂ ਨੂੰ ਵਾਰ-ਵਾਰ ਵਹਾਈ ਕਰਨੀ ਪਵੇਗੀ ਤਾਂ ਜੋ ਮਿੱਟੀ ਢਿੱਲੀ ਹੋਵੇ ਤੇ ਉਸ ‘ਚ ਹਵਾ ਤੇ ਪਾਣੀ ਦੀ ਸੰਤੁਲਨ ਸਹੀ ਤਰੀਕੇ ਨਾਲ ਬਣਿਆ ਰਹੇ।