ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਡੀ.ਜੀ.ਪੀ. ਗੌਰਵ ਯਾਦਵ ਨੇ ਨਾਈਟ ਡੌਮੀਨੇਸ਼ਨ ਤਹਿਤ ਪੰਜਾਬ ਭਰ ਚ ਨਾਕਿਆਂ, ਥਾਣਿਆਂ ਦੀ ਕੀਤੀ ਜਾਂਚ

DGP Checking: ਰਾਤ ਦੇ ਸਮੇਂ ਐਸ.ਏ.ਐਸ.ਨਗਰ, ਲੁਧਿਆਣਾ, ਖੰਨਾ, ਅਤੇ ਫਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਦੇ ਅਚਨਚੇਤ ਦੌਰੇ ਦਾ ਉਦੇਸ਼ ਨਾਈਟ ਡੌਮੀਨੇਸ਼ਨ ਅਪ੍ਰੇਸ਼ਨਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਤੋਂ ਇਲਾਵਾ ਵਿਸ਼ੇਸ਼ ਚੌਕੀਆਂ ਦੇ ਕੰਮਕਾਜ ਦੀ ਸਮੀਖਿਆ ਅਤੇ ਜ਼ਮੀਨੀ ਪੁਲਿਸ ਦੇ ਕੰਮ ਦੀ ਨਿਗਰਾਨੀ ਕਰਨਾ ਸੀ।

ਡੀ.ਜੀ.ਪੀ. ਗੌਰਵ ਯਾਦਵ ਨੇ ਨਾਈਟ ਡੌਮੀਨੇਸ਼ਨ ਤਹਿਤ ਪੰਜਾਬ ਭਰ ਚ ਨਾਕਿਆਂ, ਥਾਣਿਆਂ ਦੀ ਕੀਤੀ ਜਾਂਚ
ਲੋਕਾਂ ਨੂੰ ਮਿਲਦੇ ਹੋਏ ਡੀਜੀਪੀ ਗੌਰਵ ਯਾਦਵ
Follow Us
tv9-punjabi
| Updated On: 19 Oct 2024 23:05 PM

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਕਾਨੂੰਨ ਵਿਵਸਥਾ ਲਾਗੂ ਕਰਨ ਅਤੇ ਭਾਈਚਾਰਕ ਸਾਂਝ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਤੜਕਸਾਰ ਨਾਈਟ ਡੌਮੀਨੇਸ਼ਨ ਤਹਿਤ ਸੂਬੇ ਦੇ ਚਾਰ ਜ਼ਿਲਿ੍ਹਆਂ ਦਾ ਅਚਨਚੇਤ ਦੌਰਾ ਕਰਦਿਆਂ, ਵੱਖ-ਵੱਖ ਨਾਕਿਆਂ ਅਤੇ ਪੁਲਿਸ ਥਾਣਿਆਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਅਤੇ ਨਾਗਰਿਕਾਂ ਨਾਲ ਸਿੱਧੇ ਤੌਰ ਤੇ ਰਾਬਤਾ ਕੀਤਾ।

ਰਾਤ ਦੇ ਸਮੇਂ ਐਸ.ਏ.ਐਸ.ਨਗਰ, ਲੁਧਿਆਣਾ, ਖੰਨਾ, ਅਤੇ ਫਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਦੇ ਅਚਨਚੇਤ ਦੌਰੇ ਦਾ ਉਦੇਸ਼ ਨਾਈਟ ਡੌਮੀਨੇਸ਼ਨ ਅਪ੍ਰੇਸ਼ਨਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਤੋਂ ਇਲਾਵਾ ਵਿਸ਼ੇਸ਼ ਚੌਕੀਆਂ ਦੇ ਕੰਮਕਾਜ ਦੀ ਸਮੀਖਿਆ ਅਤੇ ਜ਼ਮੀਨੀ ਪੁਲਿਸ ਦੇ ਕੰਮ ਦੀ ਨਿਗਰਾਨੀ ਕਰਨਾ ਸੀ।

ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰ ਰਹੇ ਹਾਂ- ਡੀਜੀਪੀ

ਆਪਣੇ ਦੌਰੇ ਦੌਰਾਨ, ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਤੇ ਲੋਕਾਂ ਦਰਮਿਆਨ ਤਜ਼ਰਬਿਆਂ ਬਾਰੇ ਸਿੱਧੀ ਫੀਡਬੈਕ ਲੈਣ ਲਈ ਨਾਗਰਿਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ , ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਪੁਲੀਸ ਦੀ ਵਧੀ ਹੋਈ ਮੌਜੂਦਗੀ ਨਾਲ ਜਨਤਾ ਸੁਰੱਖਿਅਤ ਮਹਿਸੂਸ ਕਰ ਰਹੀ ਹੈ। ਸਾਡਾ ਟੀਚਾ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਪੂਰਨ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸਿੰਗ ਰਾਹੀਂ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈ।

ਵਿਸ਼ੇਸ਼ ਨਾਕਿਆਂ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ, ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉੱਚੇ ਪੇਸ਼ੇਵਰਾਨਾ ਮਿਆਰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ,ਇਹ ਵਿਸ਼ੇਸ਼ ਵਾਹਨ ਚੈਕਿੰਗ ਵਧੀ ਹੋਈ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਕਾਨੂੰਨ ਵਿਵਸਥਾ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇਉਂ ਹੀ ਜਾਰੀ ਰਹੇਗੀ।

ਸਟਰੀਟ ਕ੍ਰਾਈਮ ਨੂੰ ਰੋਕਣ ਅਤੇ ਸੂਬੇ ਚੋਂ ਨਸ਼ਿਆਂ ਦਾ ਸਫ਼ਾਇਆ ਕਰਨ ਨੂੰ ਪੰਜਾਬ ਪੁਲਿਸ ਦੀ ਪ੍ਰਮੁੱਖ ਤਰਜੀਹ ਗਰਦਾਨਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਹਾਲ ਹੀ ਵਿੱਚ ਪੁਲਿਸ ਕਮਿਸ਼ਨਰਾਂ (ਸੀਪੀਜ਼) ਅਤੇ ਸੀਨੀਅਰ ਪੁਲਿਸ ਕਪਤਾਨਾਂ (ਐਸਐਸਪੀਜ਼) ਨੂੰ ਅਜਿਹੇ ਅਪਰਾਧਾਂ ਨਾਲ ਪੇਸ਼ੇਵਰਾਨਾ ਢੰਗ ਨਾਲ ਨਜਿੱਠਣ ਅਤੇ ਤੁਰੰਤ ਐਫ.ਆਈ. ਆਰ. ਦਰਜ ਕਰਨ ਨੂੰ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਗਈ ਹੈ। ਅਜਿਹੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਸਨੈਚਿੰਗ ਪੁਆਇੰਟਾਂ ਸਮੇਤ ਅਪਰਾਧ ਦੇ ਹੌਟਸਪੌਟਸ ਦੀ ਸ਼ਨਾਖਤ ਕਰ ਰਹੀ ਹੈ, ਤਾਂ ਜੋ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਗਸ਼ਤ ਨੂੰ ਪੁਨਰਗਠਿਤ ਕੀਤਾ ਜਾ ਸਕੇ।

ਡੀਜੀਪੀ ਨੇ ਪੰਜਾਬ ਪੁਲਿਸ ਦੇ ਉਦੇਸ਼ ਦੀ ਪੁਸ਼ਟੀ ਕਰਦੇ ਹੋਏ ਕਿਹਾ, ਪਿਛਲੇ ਕੁਝ ਹਫ਼ਤਿਆਂ ਤੋਂ ਪੁਲਿਸ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ, ਮੈਂ ਪੁਲਿਸ ਥਾਣਿਆਂ ਦਾ ਸਰਗਰਮੀ ਨਾਲ ਦੌਰਾ ਕਰ ਰਿਹਾ ਹਾਂ, ਫੋਰਸ ਨਾਲ ਗੱਲਬਾਤ ਕਰ ਰਿਹਾ ਹਾਂ, ਅਤੇ ਪੁਲਿਸ ਦੇ ਮਨੋਬਲ ਨੂੰ ਹੁਲਾਰਾ ਦੇਣ ਅਤੇ ਜਨਤਕ ਮੀਟਿੰਗਾਂ ਕਰ ਰਿਹਾ ਹਾਂ। ਇਸ ਦੇ ਨਾਲ ਹੀ ਡੀ.ਜੀ.ਪੀ. ਪੰਜਾਬ ਨੇ ਸੂਬੇ ਦੇ ਲੋਕਾਂ ਨੂੰ ਸਰਗਰਮ ਪੁਲਿਸਿੰਗ ਪ੍ਰਦਾਨ ਕਰਨ ਦੀ ਵਚਨਬੱਧਤਾ ਵੀ ਦੁਹਰਾਈ।

ਇਸ ਦੌਰਾਨ, ਡੀਜੀਪੀ ਨੇ ਜ਼ਮੀਨੀ ਪੱਧਰ ਤੇ ਵਾਹਨ ਅਤੇ ਪੀਏਆਈਐਸ (ਪੰਜਾਬ ਏਆਈ ਸਿਸਟਮ) ਵਰਗੀਆਂ ਐਪਸ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਵੀ ਕੀਤਾ।

ਬੀਅਰ ਦੀ ਸੁਨਾਮੀ: ਜਦੋਂ ਲੰਡਨ ਦੀਆਂ ਗਲੀਆਂ ਵਿੱਚ ਫਟਿਆ ਫਰਮੈਂਟੇਸ਼ਨ ਟੈਂਕ, ਉੱਠੀ ਬੀਅਰ ਦੀ 15 ਫੁੱਟ ਉੱਚੀ ਲਹਿਰ
ਬੀਅਰ ਦੀ ਸੁਨਾਮੀ: ਜਦੋਂ ਲੰਡਨ ਦੀਆਂ ਗਲੀਆਂ ਵਿੱਚ ਫਟਿਆ ਫਰਮੈਂਟੇਸ਼ਨ ਟੈਂਕ, ਉੱਠੀ ਬੀਅਰ ਦੀ 15 ਫੁੱਟ ਉੱਚੀ ਲਹਿਰ...
ਚੰਡੀਗੜ੍ਹ 'ਚ NDA ਦੀ ਮੀਟਿੰਗ 'ਚ ਨਜ਼ਰ ਆਏ ਸੁਨੀਲ ਜਾਖੜ, ਕੁਝ ਦਿਨ ਪਹਿਲਾਂ ਫੈਲੀ ਸੀ ਅਸਤੀਫੇ ਦੀ ਅਫਵਾਹ!
ਚੰਡੀਗੜ੍ਹ 'ਚ NDA ਦੀ ਮੀਟਿੰਗ 'ਚ ਨਜ਼ਰ ਆਏ ਸੁਨੀਲ ਜਾਖੜ, ਕੁਝ ਦਿਨ ਪਹਿਲਾਂ ਫੈਲੀ ਸੀ ਅਸਤੀਫੇ ਦੀ ਅਫਵਾਹ!...
ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ
ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ...
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ...
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ...
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?...
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ...
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?...
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ...
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?...
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?...
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ...
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ...
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...