18-10- 2024
TV9 Punjabi
Author: Ramandeep Singh
ਟੀਮ ਇੰਡੀਆ ਫਿਲਹਾਲ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ 'ਚ ਖੇਡਿਆ ਜਾ ਰਿਹਾ ਹੈ।
Pic Credit: AFP/PTI/Getty
ਸਰਫਰਾਜ਼ ਖਾਨ ਨੇ ਇਸ ਮੈਚ ਦੀ ਦੂਜੀ ਪਾਰੀ ਵਿੱਚ ਸੈਂਕੜਾ ਜੜਿਆ। ਇਹ ਉਨ੍ਹਾਂ ਦਾ ਪਹਿਲਾ ਅੰਤਰਰਾਸ਼ਟਰੀ ਸੈਂਕੜਾ ਹੈ। ਸਰਫਰਾਜ਼ ਦਾ ਇਹ ਸੈਂਕੜਾ ਟੀਮ ਇੰਡੀਆ ਲਈ ਬਹੁਤ ਖਾਸ ਸੀ।
ਟੀਮ ਇੰਡੀਆ ਨੇ ਆਪਣੇ ਟੈਸਟ ਕ੍ਰਿਕਟ ਇਤਿਹਾਸ ਵਿੱਚ 550 ਸੈਂਕੜੇ ਪੂਰੇ ਕਰ ਲਏ ਹਨ। ਅਜਿਹਾ ਕਰਨ ਵਾਲੀ ਇਹ ਤੀਜੀ ਟੀਮ ਬਣ ਗਈ ਹੈ।
ਟੀਮ ਇੰਡੀਆ ਲਈ ਪਹਿਲਾ ਟੈਸਟ ਸੈਂਕੜਾ ਲਾਲਾ ਅਮਰਨਾਥ ਨੇ 1933 ਵਿੱਚ ਲਗਾਇਆ ਸੀ। ਹੁਣ ਸਰਫਰਾਜ਼ ਖਾਨ ਦੇ ਸੈਂਕੜੇ ਨਾਲ ਇਹ ਅੰਕੜਾ 550 ਤੱਕ ਪਹੁੰਚ ਗਿਆ ਹੈ।
ਟੈਸਟ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਇੰਗਲੈਂਡ ਅਤੇ ਆਸਟ੍ਰੇਲੀਆ ਅਜੇ ਵੀ ਟੀਮ ਇੰਡੀਆ ਤੋਂ ਅੱਗੇ ਹਨ।
ਆਸਟ੍ਰੇਲੀਆ ਨੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਹੁਣ ਤੱਕ 892 ਸੈਂਕੜੇ ਲਗਾਏ ਹਨ ਅਤੇ ਉਹ ਦੂਜੇ ਸਥਾਨ 'ਤੇ ਹੈ।
ਇੰਗਲੈਂਡ ਦੀ ਟੀਮ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਇੰਗਲੈਂਡ ਨੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਹੁਣ ਤੱਕ 927 ਸੈਂਕੜੇ ਲਗਾਏ ਹਨ।