18-10- 2024
TV9 Punjabi
Author: Ramandeep Singh
ਬੈਂਗਲੁਰੂ ਟੈਸਟ ਦੇ ਤੀਜੇ ਦਿਨ ਰਚਿਨ ਰਵਿੰਦਰਾ ਅਤੇ ਟਿਮ ਸਾਊਦੀ ਦੀ ਸ਼ਾਨਦਾਰ ਬੱਲੇਬਾਜ਼ੀ ਦੇਖਣ ਨੂੰ ਮਿਲੀ। ਦੋਵਾਂ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ 'ਤੇ ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ 'ਚ 402 ਦੌੜਾਂ ਬਣਾਈਆਂ ਅਤੇ 356 ਦੌੜਾਂ ਦੀ ਲੀਡ ਲੈ ਲਈ।
Pic Credit: AFP/PTI/Getty
ਭਾਰਤੀ ਟੀਮ ਨੇ ਦੂਜੀ ਪਾਰੀ 'ਚ ਜਵਾਬੀ ਹਮਲਾ ਕੀਤਾ ਅਤੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 3 ਵਿਕਟਾਂ ਦੇ ਨੁਕਸਾਨ 'ਤੇ 231 ਦੌੜਾਂ ਬਣਾ ਕੇ ਮੈਚ 'ਚ ਵਾਪਸੀ ਕੀਤੀ।
ਭਾਰਤੀ ਟੀਮ ਦੂਜੀ ਪਾਰੀ 'ਚ ਕਾਫੀ ਹਮਲਾਵਰ ਨਜ਼ਰ ਆਈ। ਰੋਹਿਤ ਸ਼ਰਮਾ ਨੇ 52 ਦੌੜਾਂ ਅਤੇ ਵਿਰਾਟ ਕੋਹਲੀ ਨੇ 70 ਦੌੜਾਂ ਦੀ ਪਾਰੀ ਖੇਡੀ।
72 ਦੇ ਸਕੋਰ 'ਤੇ ਭਾਰਤ ਨੇ ਯਸ਼ਸਵੀ ਜੈਸਵਾਲ ਦੇ ਰੂਪ 'ਚ ਪਹਿਲਾ ਵਿਕਟ ਗਵਾਇਆ। ਇਸ ਤੋਂ ਬਾਅਦ ਵਿਰਾਟ ਕੋਹਲੀ ਬੱਲੇਬਾਜ਼ੀ ਕਰਨ ਆਏ। ਫਿਰ ਰੋਹਿਤ ਅਤੇ ਵਿਰਾਟ ਨੇ ਦੂਜੀ ਵਿਕਟ ਲਈ 23 ਦੌੜਾਂ ਦੀ ਸਾਂਝੇਦਾਰੀ ਕੀਤੀ।
ਹਾਲਾਂਕਿ ਰੋਹਿਤ ਅਤੇ ਵਿਰਾਟ ਵਿਚਾਲੇ ਸਿਰਫ 23 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਪਰ ਇਸ ਛੋਟੀ ਜਿਹੀ ਸਾਂਝੇਦਾਰੀ ਨਾਲ ਉਹ ਭਾਰਤ ਦੀ ਤੀਜੀ ਸਭ ਤੋਂ ਸਫਲ ਜੋੜੀ ਬਣ ਗਈ ਹੈ।
ਦੋਵਾਂ ਨੇ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕਰਨ ਦੇ ਮਾਮਲੇ ਵਿੱਚ ਗਾਂਗੁਲੀ-ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ-ਰੋਹਿਤ ਨੇ ਮਿਲ ਕੇ ਹੁਣ ਤੱਕ 7629 ਦੌੜਾਂ ਬਣਾਈਆਂ ਹਨ। ਗਾਂਗੁਲੀ-ਦ੍ਰਾਵਿੜ ਨੇ ਮਿਲ ਕੇ 7626 ਦੌੜਾਂ ਬਣਾਈਆਂ ਸਨ।
ਗਾਂਗੁਲੀ ਅਤੇ ਸਚਿਨ ਦੇ ਨਾਮ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਹੈ। ਦੋਵਾਂ ਨੇ ਮਿਲ ਕੇ 12400 ਦੌੜਾਂ ਬਣਾਈਆਂ ਸਨ। ਸਚਿਨ-ਦ੍ਰਾਵਿੜ ਨੇ ਮਿਲ ਕੇ 11037 ਦੌੜਾਂ ਬਣਾਈਆਂ।