ਪੰਜਾਬ ਕਾਂਗਰਸ ਦਾ ਮਨਰੇਗਾ ਬਚਾਓ ਅੰਦੋਲਨ ਤੇਜ਼, ਆਗੂਆਂ ਨੂੰ ਨਿਰਦੇਸ਼ ਜਨਤਾ ਨੂੰ ਕਰੋ ਲਾਮਬੰਦ
ਪਾਰਟੀ ਲੀਡਰਸ਼ਿਪ ਨੇ ਉਦੋਂ ਤੱਕ ਕਾਂਗਰਸ ਆਗੂਆਂ ਨੂੰ ਲੋਕਾਂ ਵਿਚਕਾਰ ਜਾ ਕੇ ਅੰਦੋਲਨ ਬਾਰੇ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਰੈਲੀਆਂ ਦੇ ਦੌਰਾਨ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਕੀ ਸੂਬੇ ਦੇ ਇੰਚਰਾਜ ਭੁਪੇਸ਼ ਬਘੇਲ ਪਾਰਟੀ 'ਚ ਵੰਡੇ ਹੋਏ ਆਗੂਆਂ ਨੂੰ ਇੱਕ ਮੰਚ 'ਤੇ ਲਿਆ ਪਾਉਣਗੇ।
ਕੇਂਦਰ ਸਰਕਾਰ ਦੀ G RAM G ਯੋਜਨਾ ਦੇ ਵਿਰੋਧ ‘ਚ ਪੰਜਾਬ ਕਾਂਗਰਸ ਨੇ ਆਪਣਾ ‘ਮਨਰੇਗਾ ਬਚਾਓ‘ ਅੰਦੋਲਨ ਤੇਜ਼ ਕਰ ਦਿੱਤਾ ਹੈ। ਬੀਤੇ ਪੰਜ ਦਿਨਾਂ ਤੋਂ ਸੂਬੇ ਭਰ ‘ਚ 9 ਰੈਲੀਆਂ ਕਰ ਕਾਂਗਰਸ ਨੇ ਸਾਫ਼ ਸੰਦੇਸ਼ ਦੇ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਹੋਰ ਤੇਜ਼ ਹੋਵੇਗਾ। ਪਾਰਟੀ ਨੇ ਅਗਲੀ ਰਣਨੀਤੀ ਤਹਿਤ ਫਰਵਰੀ ‘ਚ ਨਵੇਂ ਪ੍ਰੋਗਰਾਮਾਂ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ, ਜਿਸ ‘ਚ ਸੜਕ ਜਾਮ ਤੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਤੱਕ ਸ਼ਾਮਲ ਹੈ।
ਪਾਰਟੀ ਲੀਡਰਸ਼ਿਪ ਨੇ ਉਦੋਂ ਤੱਕ ਕਾਂਗਰਸ ਆਗੂਆਂ ਨੂੰ ਲੋਕਾਂ ਵਿਚਕਾਰ ਜਾ ਕੇ ਅੰਦੋਲਨ ਬਾਰੇ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਰੈਲੀਆਂ ਦੇ ਦੌਰਾਨ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਕੀ ਸੂਬੇ ਦੇ ਇੰਚਰਾਜ ਭੁਪੇਸ਼ ਬਘੇਲ ਪਾਰਟੀ ‘ਚ ਵੰਡੇ ਹੋਏ ਆਗੂਆਂ ਨੂੰ ਇੱਕ ਮੰਚ ‘ਤੇ ਲਿਆ ਪਾਉਣਗੇ।
ਗੁਰੂਹਰਿਸਹਾਏ ‘ਚ ਹੋਈ ਆਖਿਰੀ ਰੈਲੀ ‘ਚ ਕਾਂਗਰਸ ਇੰਚਾਰਜ ਬਘੇਲ ਇਸ ਟੀਚੇ ‘ਚ ਕਾਫ਼ੀ ਹੱਦ ਤੱਕ ਸਫ਼ਲ ਨਜ਼ਰ ਆਏ। ਪਿਛਲੀ ਅੱਠ ਰੈਲੀਆਂ ਤੋਂ ਦੂਰੀ ਬਣਾਏ ਰੱਖੇ ਹੋਏ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਇਸ ਰੈਲੀ ‘ਚ ਸ਼ਾਮਲ ਹੋਏ। ਹਾਲਾਂਕਿ, ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਤਾਪ ਸਿੰਘ ਬਾਜਵਾ ਗੈਰ-ਮੌਜੂਦ ਸਨ।
ਆਖਿਰੀ ਦਿਨ ਪ੍ਰੈੱਸ ਕਾਨਫਰੰਸ ‘ਚ ਭੁਪੇਸ਼ ਬਘੇਲ ਦੇ ਬਿਆਨ ਨੇ ਨਵੀਂ ਬਹਿਸ ਛੇੜ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ 2022 ਦੇ ਵਿਧਾਨ ਸਭਾ ਚੋਣਾਂ ‘ਚ ਹੋਈ ਗਲਤੀਆਂ ਦੀ ਵਜ੍ਹਾ ਨਾਲ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਘੇਲ ਨੇ ਸੰਕੇਤ ਦਿੱਤਾ ਸੀ ਕਿ ਆਗਾਮੀ ਚੋਣਾਂ ਕਾਂਗਰਸ ਬਿਨਾਂ ਮੁੱਖ ਮੰਤਰੀ ਚਿਹਰੇ ਤੋਂ ਉਤਰੇਗੀ। ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਸਮੂਹਿਕ ਅਗਵਾਈ ‘ਚ ਚੋਣ ਲੜੇਗੀ।