ਪੰਜਾਬ ਦੇ ਰੇਲਵੇ ਸਟੇਸ਼ਨਾਂ ‘ਤੇ ਛੱਠ ਪੂਜਾ ਨੂੰ ਲੈ ਕੇ ਪ੍ਰਵਾਸੀਆਂ ਦੀ ਭੀੜ ਸ਼ੁਰੂ, ਚਲਾਈਆਂ ਗਈਆਂ ਸਪੈਸ਼ਲ ਟ੍ਰੇਨਾਂ
ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਛੱਠ ਪੂਜਾ ਲਈ ਬਿਹਾਰ ਅਤੇ ਯੂਪੀ ਜਾਣ ਵਾਲੀਆਂ ਜ਼ਿਆਦਾਤਰ ਗੱਡੀਆਂ ਵਿੱਚ ਬੁਕਿੰਗ ਪੂਰੀ ਹੋ ਚੁੱਕੀ ਹੈ ਅਤੇ ਜਨਰਲ ਡੱਬਿਆਂ ਵਿੱਚ ਤਿਲ ਧਰਣ ਦੀ ਵੀ ਜਗ੍ਹਾ ਨਹੀਂ ਰਹੀ। ਇਸ ਮੌਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਖੜੇ ਯਾਤਰੀਆਂ ਨੇ ਦੱਸਿਆ ਕਿ ਜਦੋਂ ਉਹ ਟਿਕਟ ਬੁਕਿੰਗ ਲਈ ਗਏ ਤਾਂ ਉਨ੍ਹਾਂ ਨੂੰ ਬੁਕਿੰਗ ਨਹੀਂ ਮਿਲੀ, ਜਿਸ ਕਰਕੇ ਉਹਨਾਂ ਨੂੰ ਜਨਰਲ ਟਿਕਟਾਂ ਨਾਲ ਹੀ ਸਫਰ ਕਰਨਾ ਪੈ ਰਿਹਾ ਹੈ।
ਪੰਜਾਬ ਵਿੱਚ ਛੱਠ ਪੂਜਾ ਦੇ ਤਿਉਹਾਰ ਨੂੰ ਲੈ ਕੇ ਪ੍ਰਵਾਸੀ ਭਾਈਚਾਰੇ ਵਿੱਚ ਘਰ ਵਾਪਸੀ ਦੀ ਲਹਿਰ ਦਿੱਖ ਰਹੀ ਹੈ। ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਵਰਗੇ ਵੱਡੇ ਰੇਲਵੇ ਸਟੇਸ਼ਨਾਂ ਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਪ੍ਰਵਾਸੀ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਹਰੇਕ ਪਲੇਟਫਾਰਮ ਉੱਤੇ ਸਮਾਨ ਨਾਲ ਭਰੇ ਬੈਗ, ਪਰਿਵਾਰਾਂ ਦੇ ਸਮੂਹ ਅਤੇ ਬੱਚਿਆਂ ਦੀ ਖੁਸ਼ੀ ਨਾਲ ਭਰਪੂਰ ਮਾਹੌਲ ਬਣਿਆ ਹੋਇਆ ਹੈ।
ਇਸ ਮੌਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਛੱਠ ਪੂਜਾ ਲਈ ਬਿਹਾਰ ਅਤੇ ਯੂਪੀ ਜਾਣ ਵਾਲੀਆਂ ਜ਼ਿਆਦਾਤਰ ਗੱਡੀਆਂ ਵਿੱਚ ਬੁਕਿੰਗ ਪੂਰੀ ਹੋ ਚੁੱਕੀ ਹੈ ਅਤੇ ਜਨਰਲ ਡੱਬਿਆਂ ਵਿੱਚ ਤਿਲ ਧਰਣ ਦੀ ਵੀ ਜਗ੍ਹਾ ਨਹੀਂ ਰਹੀ। ਇਸ ਮੌਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਖੜੇ ਯਾਤਰੀਆਂ ਨੇ ਦੱਸਿਆ ਕਿ ਜਦੋਂ ਉਹ ਟਿਕਟ ਬੁਕਿੰਗ ਲਈ ਗਏ ਤਾਂ ਉਨ੍ਹਾਂ ਨੂੰ ਬੁਕਿੰਗ ਨਹੀਂ ਮਿਲੀ, ਜਿਸ ਕਰਕੇ ਉਹਨਾਂ ਨੂੰ ਜਨਰਲ ਟਿਕਟਾਂ ਨਾਲ ਹੀ ਸਫਰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਫਰ ਦੌਰਾਨ ਬੈਠਣ ਦੀ ਜਗ੍ਹਾ ਨਾ ਮਿਲਣਾ ਬਹੁਤ ਪਰੇਸ਼ਾਨੀ ਵਾਲੀ ਗੱਲ ਹੈ।
ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਰੇਲ ਗੱਡੀਆਂ
ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਵਿਭਾਗ ਵੱਲੋਂ ਕਿਹਾ ਗਿਆ ਕਿ ਛੱਠ ਪੂਜਾ ਦੌਰਾਨ ਹਫ਼ਤੇ ਦੇ ਕੁਝ ਦਿਨਾਂ ‘ਚ ਸਪੈਸ਼ਲ ਟ੍ਰੇਨ ਸੇਵਾਵਾਂ ਚਲਾਈਆਂ ਜਾਣਗੀਆਂ, ਜਿਸਦੀ ਸਮੇਂ ਸਾਰਣੀ ਜਾਰੀ ਹੋ ਚੁੱਕੀ ਹੈ।
ਇਸ ਦੇ ਬਾਵਜੂਦ ਪ੍ਰਵਾਸੀ ਭਾਈਚਾਰਾ ਸਰਕਾਰੀ ਪ੍ਰਬੰਧਾਂ ਤੋਂ ਨਾਰਾਜ਼ ਦਿੱਖ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਪੈਸ਼ਲ ਟ੍ਰੇਨਾਂ ਚਲਾਉਣ ਦੇ ਐਲਾਨ ਦੇ ਬਾਵਜੂਦ ਮੈਦਾਨੀ ਪੱਧਰ ‘ਤੇ ਕੋਈ ਸੁਵਿਧਾ ਦਿੱਖ ਨਹੀਂ ਰਹੀ। ਹੁਣ ਵੇਖਣਾ ਇਹ ਹੋਵੇਗਾ ਕਿ ਰੇਲਵੇ ਵਿਭਾਗ ਕਦੋਂ ਤੱਕ ਇਹਨਾਂ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਦਾ ਹੈ।
ਫਿਰੋਜ਼ਪੁਰ ਰੇਲਵੇ ਪ੍ਰਬੰਧਕ ਨੇ ਦਿੱਤੀ ਜਾਣਕਾਰੀ
ਇਸ ਮੌਕੇ ਫਿਰੋਜ਼ਪੁਰ ਤੋਂ ਰੇਲਵੇ ਪ੍ਰਬੰਧਕ ਸੰਜੀਵ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫਿਰੋਜ਼ਪੁਰ ਮੰਡਲ ਵੱਲੋਂ ਛੱਠ ਪਰਵ ਦੇ ਮੌਕੇ ਤੇ ਰੇਲ ਯਾਤਰੀਆਂ ਦੀ ਸੁਵਿਧਾ ਲਈ ਖਾਸ ਤੌਰ ਤੇ 11 ਜੋੜੀਆਂ ਤਿਉਹਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਨਿਯਮਤ ਟ੍ਰੇਨਾਂ ਤੋਂ ਇਲਾਵਾ ਇਹ ਵਿਸ਼ੇਸ਼ ਸੇਵਾ ਤਿਉਹਾਰ ਦੇ ਦੌਰਾਨ ਯਾਤਰੀਆਂ ਦੀ ਵੱਧ ਰਹੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ
ਅੱਜ ਤਿੰਨ ਤਿਉਹਾਰ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ — ਤਿਉਹਾਰ ਸਪੈਸ਼ਲ 04656 ਲੁਧਿਆਣਾ ਤੋਂ ਸੁਪੌਲ, ਤਿਉਹਾਰ ਸਪੈਸ਼ਲ 04658 ਲੁਧਿਆਣਾ ਤੋਂ ਕਟੀਹਾਰ ਅਤੇ ਤਿਉਹਾਰ ਸਪੈਸ਼ਲ 04602 ਫਿਰੋਜ਼ਪੁਰ ਛਾਵਨੀ ਤੋਂ ਪਟਨਾ ਲਈ ਰਵਾਨਾ ਹੋਵੇਗੀ। 21 ਅਕਤੂਬਰ 2025 ਨੂੰ ਫਿਰੋਜ਼ਪੁਰ ਮੰਡਲ ਵਿੱਚੋਂ ਕੁੱਲ 88,892 ਯਾਤਰੀਆਂ ਨੇ ਆਪਣੀ ਮੰਜ਼ਿਲ ਵੱਲ ਯਾਤਰਾ ਕੀਤੀ।
23 ਅਕਤੂਬਰ ਨੂੰ ਵੀ ਤਿੰਨ ਤਿਉਹਾਰ ਸਪੈਸ਼ਲ ਟ੍ਰੇਨਾਂ ਚਲਣਗੀਆਂ — ਤਿਉਹਾਰ ਸਪੈਸ਼ਲ 05006 ਅੰਮ੍ਰਿਤਸਰ ਤੋਂ ਬੜਨੀ ਲਈ ਦੁਪਹਿਰ 12:45 ਵਜੇ, ਤਿਉਹਾਰ ਸਪੈਸ਼ਲ 04656 ਲੁਧਿਆਣਾ ਤੋਂ ਸੁਪੌਲ ਲਈ ਸਵੇਰੇ 11:30 ਵਜੇ ਅਤੇ ਤਿਉਹਾਰ ਸਪੈਸ਼ਲ 04660 ਲੁਧਿਆਣਾ ਤੋਂ ਕਟੀਹਾਰ ਲਈ ਸ਼ਾਮ 4:50 ਵਜੇ ਰਵਾਨਾ ਹੋਵੇਗੀ। ਰੇਲ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਦਾ ਲਾਭ ਜ਼ਰੂਰ ਚੁੱਕਣ।
ਫਿਰੋਜ਼ਪੁਰ ਮੰਡਲ ਦਫ਼ਤਰ ਵਿੱਚ ਬਣਾਏ ਵਾਰ ਰੂਮ ਵਿੱਚ ਚੌਵੀ ਘੰਟੇ ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ ਅਤੇ ਢੰਢਾਰੀ ਕਲਾਂ ਸਟੇਸ਼ਨਾਂ ਤੇ ਲੱਗੇ CCTV ਕੈਮਰਿਆਂ ਰਾਹੀਂ ਟ੍ਰੇਨਾਂ ਦੀ ਆਵਾਜਾਈ ਅਤੇ ਭੀੜ ਦੇ ਪ੍ਰਬੰਧ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀ ਖੁਦ ਨਿਰੀਖਣ ਕਰ ਰਹੇ ਹਨ ਤਾਂ ਜੋ ਹਰ ਯਾਤਰੀ ਨੂੰ ਸੁਰੱਖਿਅਤ ਤਰੀਕੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ।
ਅਨਾਰਖਿਤ ਯਾਤਰੀਆਂ ਦੀ ਸਹੂਲਤ ਲਈ RPF ਅਤੇ GRP ਵੱਲੋਂ ਖਾਸ ਮਸ਼ਵਰਾ ਦਿੱਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਖ਼ਾਸ ਤੌਰ ਤੇ ਲੁਧਿਆਣਾ ਪਾਸੇ ਆਉਣ ਵਾਲੀਆਂ ਟ੍ਰੇਨਾਂ ਦੇ ਅਨਾਰਖਿਤ ਡੱਬਿਆਂ ਦੇ ਦਰਵਾਜ਼ੇ ਖੁੱਲ੍ਹੇ ਰਹਿਣ।
ਰੇਲ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਅਪੀਲ
ਰੇਲ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਬਰ ਤੇ ਧੀਰਜ ਬਣਾਈ ਰੱਖਣ, ਟ੍ਰੇਨਾਂ ਵਿੱਚ ਯਾਤਰਾ ਲਈ ਪੂਰੀ ਵਸਤੀ ਹੋਈ ਹੈ। ਨਾਲ ਹੀ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਕੋਈ ਵੀ ਜਲਣਸ਼ੀਲ ਪਦਾਰਥ ਨਾਲ ਯਾਤਰਾ ਨਾ ਕਰਨ।
ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ ਤੇ ਰੇਲਵੇ ਸਬੰਧੀ ਕੋਈ ਭ੍ਰਮਕ ਫੋਟੋ ਜਾਂ ਵੀਡੀਓ ਨਾ ਪੋਸਟ ਕਰਨ, ਕਿਉਂਕਿ ਇਸ ਨਾਲ ਯਾਤਰੀਆਂ ਵਿੱਚ ਗਲਤਫ਼ਹਮੀਆਂ ਪੈਦਾ ਹੋ ਸਕਦੀਆਂ ਹਨ। ਅਜਿਹਾ ਕਰਨਾ ਨਾ ਸਿਰਫ਼ ਰਾਸ਼ਟਰ ਦੇ ਹਿੱਤਾਂ ਦੇ ਖ਼ਿਲਾਫ਼ ਹੈ, ਸਗੋਂ ਯਾਤਰੀਆਂ ਦੀ ਸੁਰੱਖਿਆ ਲਈ ਵੀ ਖ਼ਤਰਨਾਕ ਹੈ।


