ਪੰਜਾਬ ਦੇ 5 ਜਿਲ੍ਹਿਆਂ ‘ਚ ਧੁੰਦ ਦਾ ਯੈਲੋ ਅਲਰਟ, ਆਬੋ-ਹਵਾ ਖ਼ਰਾਬ, ਚੰਡੀਗੜ੍ਹ ‘ਚ 400 ਪਾਰ ਪਹੁੰਚਿਆ AQI
ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਪੰਜ ਜਿਲ੍ਹਿਆਂ ਚੇ ਧੁੰਧ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸਦੇ ਚੱਲਦੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ ਤੇ ਫਾਜ਼ਿਲਕਾ 'ਚ ਧੁੰਧ ਦਾ ਅਸਰ 14 ਨਵੰਬਰ ਤੱਕ ਦੇਖਿਆ ਜਾ ਸਕਦਾ ਹੈ। ਧੁੰਧ ਦਾ ਅਸਰ ਫਲਾਈਟਾਂ 'ਤੇ ਵੀ ਦਿਖਾਈ ਦੇ ਰਿਹਾ ਹੈ। ਸੋਮਵਾਰ ਨੂੰ ਲਗਾਤਾਰ ਤੀਸਰੇ ਦਿਨ ਅੰਮ੍ਰਿਤਸਰ-ਪੁਣੇ ਫਲਾਈਟ ਦੇ ਰੂਟ ਨੂੰ ਡਾਇਵਰਟ ਕਰ ਦਿੱਤਾ ਗਿਆ।
ਹਿਮਾਲਿਆਂ ਖੇਤਰ ‘ਚ ਬਰਫ਼ਬਾਰੀ ਹੋਣ ਦੇ ਬਾਵਜ਼ੂਦ ਪੰਜਾਬ ‘ਤੇ ਚੰਡੀਗੜ੍ਹ ‘ਚ ਤਾਮਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ। ਪੰਜਾਬ ‘ਚ ਆਮ ਨਾਲੋਂ 5 ਡਿਗਰੀ ਤੇ ਚੰਡੀਗੜ੍ਹ ‘ਚ 4 ਡਿਗਰੀ ਵੱਧ ਦੇਖਿਆ ਜਾ ਰਿਹਾ ਹੈ। ਇਸ ਵਿਚਕਾਰ ਵੈਸਟਰਨ ਡਿਸਟਰਬੈਂਸ ਵੈਸਟ ਹਿਮਾਲਿਆਂ ‘ਚ ਸਰਗਰਮ ਹੈ। ਵੈਸਟਰਨ ਡਿਸਟਰਬੈਂਸ ਤੋਂ ਦੂਰੀ ਕਾਰਨ ਪੰਜਾਬ ਵਿੱਚ ਮੀਂਹ ਦਾ ਕੋਈ ਅਸਾਰ ਨਹੀਂ ਦਿਖਾਈ ਦੇ ਰਿਹਾ, ਪਰ ਤਾਪਮਾਨ ‘ਚ ਹਲਕਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਪੰਜ ਜਿਲ੍ਹਿਆਂ ਚੇ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸਦੇ ਚੱਲਦੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ ਤੇ ਫਾਜ਼ਿਲਕਾ ‘ਚ ਧੁੰਦ ਦਾ ਅਸਰ 14 ਨਵੰਬਰ ਤੱਕ ਦੇਖਿਆ ਜਾ ਸਕਦਾ ਹੈ। ਧੁੰਦ ਦਾ ਅਸਰ ਫਲਾਈਟਾਂ ‘ਤੇ ਵੀ ਦਿਖਾਈ ਦੇ ਰਿਹਾ ਹੈ। ਸੋਮਵਾਰ ਨੂੰ ਲਗਾਤਾਰ ਤੀਸਰੇ ਦਿਨ ਅੰਮ੍ਰਿਤਸਰ-ਪੁਣੇ ਫਲਾਈਟ ਦੇ ਰੂਟ ਨੂੰ ਡਾਇਵਰਟ ਕਰ ਦਿੱਤਾ ਗਿਆ।
ਪ੍ਰਦੂਸ਼ਣ ਘੁੱਟ ਰਿਹਾ ਸਾਹ
ਚੰਡੀਗੜ੍ਹ ‘ਤੇ ਪੰਜਾਬ ਵਿੱਚ ਧੂੰਆ ਲਗਾਤਾਰ ਸਾਹ ਘੋਟ ਰਿਹਾ ਹੈ। ਚੰਡੀਗੜ੍ਹ ਲਗਾਤਾਰ ਰੈੱਡ ਜ਼ੋਨ ‘ਚ ਹੈ, ਜਿੱਥੇ ਸੈਕਟਰ 22 ਵਿੱਚ AQI ਅਧਿਕਤਮ 405 ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ ਅਧਿਕਤਮ AQI 306, ਲੁਧਿਆਣਾ ‘ਚ 308, ਜਲੰਧਰ ‘ਚ 317, ਬਠਿੰਡਾ ‘ਚ 322, ਪਟਿਆਲਾ ‘ਚ 304, ਰੂਪਨਗਰ ‘ਚ 299 ਤੇ ਖੰਨਾ ‘ਚ 227 ਦਰਜ ਕੀਤਾ ਗਿਆ।
ਇਹ ਵੀ ਪੜ੍ਹੋ
ਚੰਡੀਗੜ੍ਹ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ
- ਚੰਡੀਗੜ੍ਹ- ਚੰਡੀਗੜ੍ਹ ਸਵੇਰ ਸਮੇਂ ਹਲਕੀ ਧੁੰਦ ਦੇਖੀ ਜਾ ਸਕਦੀ ਹੈ ਤੇ ਅੱਜ ਤਾਪਮਾਨ 17 ਤੋਂ 29 ਡਿਗਰੀ ਵਿਚਕਾਰ ਰਹਿ ਸਕਦਾ ਹੈ।
- ਅੰਮ੍ਰਿਤਸਰ- ਇੱਥੇ ਅੱਜ ਸੰਘਣੀ ਧੁੰਦ ਦਾ ਅਲਰਟ ਹੈ, ਤਾਪਮਾਨ 17 ਤੋਂ 26 ਡਿਗਰੀ ਵਿਚਕਾਰ ਰਹਿ ਸਕਦਾ ਹੈ।
- ਲੁਧਿਆਣਾ- ਸਵੇਰ ਨੂੰ ਹਲਕੀ ਧੁੰਦ ਦੀ ਉਮੀਦ ਕੀਤੀ ਜਾ ਰਹੀ ਹੈ, ਤਾਪਮਾਨ 17 ਤੋਂ 28 ਡਿਗਰੀ ਵਿਚਕਾਰ ਰਹਿ ਸਕਦਾ ਹੈ।
- ਮੋਹਾਲੀ- ਹਲਕੀ ਧੁੰਦ ਦੇਖੀ ਜਾ ਸਕਦੀ ਹੈ, ਤਾਪਮਾਨ 19 ਤੋਂ 29 ਵਿਚਕਾਰ ਰਹਿਣ ਦੀ ਉਮੀਦ ਹੈ।
- ਪਟਿਆਲਾ- ਤਾਪਮਾਨ 19 ਤੋਂ 29 ਡਿਗਰੀ ਰਹਿ ਸਕਦਾ ਹੈ ਤੇ ਸਵੇਰ ਹਲਕੀ ਧੁੰਦ ਦੇਖੀ ਜਾ ਸਕਦੀ ਹੈ।
- ਜਲੰਧਰ- ਇੱਥੇ ਵੀ ਸਵੇਰੇ ਹਲਕੀ ਧੁੰਦ ਦੇਖੀ ਜਾ ਸਕਦੀ ਹੈ ਤੇ ਤਾਪਮਾਨ 17 ਤੋਂ 28 ਡਿਗਰੀ ਵਿਚਕਾਰ ਰਹਿ ਸਕਦਾ ਹੈ।