ਜੇਕਰ ਤੁਸੀਂ ਸ਼ਹਿਦ ਅਤੇ ਕਾਲੀ ਮਿਰਚ ਇਕੱਠੇ ਖਾਂਦੇ ਹੋ ਤਾਂ ਕੀ ਹੁੰਦਾ ਹੈ?

20-11- 2024

TV9 Punjabi

Author: Isha Sharma 

ਸਰਦੀਆਂ ਦੇ ਮੌਸਮ ਵਿੱਚ ਰਸੋਈ ਦੇ ਮਸਾਲਿਆਂ ਦੀ ਵਰਤੋਂ ਵੱਧ ਜਾਂਦੀ ਹੈ। ਲੌਂਗ, ਇਲਾਇਚੀ, ਧਨੀਆ ਅਤੇ ਕਾਲੀ ਮਿਰਚ ਦੀ ਵਰਤੋਂ ਕਈ ਘਰੇਲੂ ਨੁਸਖਿਆਂ ਵਿੱਚ ਕੀਤੀ ਜਾਂਦੀ ਹੈ।

ਘਰੇਲੂ ਨੁਸਖੇ

ਇਸ ਦੇ ਨਾਲ ਹੀ ਕੁਝ ਲੋਕ ਸਰਦੀਆਂ ਵਿੱਚ ਸ਼ਹਿਦ ਦੇ ਨਾਲ ਕਾਲੀ ਮਿਰਚ ਖਾਂਦੇ ਹਨ। ਆਓ ਜਾਣਦੇ ਹਾਂ ਮਾਹਿਰਾਂ ਤੋਂ ਇਸ ਦੇ ਕੀ ਫਾਇਦੇ ਹਨ।

ਕਾਲੀ ਮਿਰਚ 

ਨਿਊਟ੍ਰੀਸ਼ਨਿਸਟ ਨਮਾਮੀ ਅਗਰਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਨੂੰ ਦਵਾਈਆਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇਨ੍ਹਾਂ 'ਚ ਮੌਜੂਦ ਐਂਟੀਆਕਸੀਡੈਂਟ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ।

ਐਂਟੀਆਕਸੀਡੈਂਟ

ਸ਼ਹਿਦ ਅਤੇ ਕਾਲੀ ਮਿਰਚ ਵਿੱਚ ਵੀ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਹ ਇਮਿਊਨਿਟੀ ਬੂਸਟਰ ਹੈ। ਸਰਦੀਆਂ ਵਿੱਚ 1 ਚਮਚ ਸ਼ਹਿਦ ਇੱਕ ਜਾਂ ਦੋ ਕਾਲੀ ਮਿਰਚਾਂ ਦੇ ਨਾਲ ਖਾਓ।

 ਐਂਟੀ-ਬੈਕਟੀਰੀਅਲ ਗੁਣ

ਜੇਕਰ ਤੁਹਾਨੂੰ ਗਲੇ 'ਚ ਖਰਾਸ਼ ਦੀ ਸਮੱਸਿਆ ਹੈ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਇਲਾਜ ਹੋ ਸਕਦਾ ਹੈ। ਤੁਸੀਂ ਰੋਜ਼ਾਨਾ ਸ਼ਹਿਦ ਵਿੱਚ ਕਾਲੀ ਮਿਰਚ ਮਿਲਾ ਕੇ ਖਾ ਸਕਦੇ ਹੋ

ਗਲੇ 'ਚ ਖਰਾਸ਼

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੀ ਪਾਚਨ ਸ਼ਕਤੀ ਕਮਜ਼ੋਰ ਹੈ ਤਾਂ ਵੀ ਤੁਸੀਂ ਸ਼ਹਿਦ ਅਤੇ ਕਾਲੀ ਮਿਰਚ ਖਾ ਸਕਦੇ ਹੋ।

ਪਾਚਨ ਸ਼ਕਤੀ

ਜੇਕਰ ਤੁਸੀਂ ਭਾਰ ਵਧਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਗਰਮ ਪਾਣੀ ਦੇ ਨਾਲ ਸ਼ਹਿਦ ਅਤੇ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਤੁਸੀਂ ਆਪਣਾ ਭਾਰ ਕੰਟਰੋਲ ਕਰ ਸਕਦੇ ਹੋ।

ਭਾਰ ਵਧਣ ਦੀ ਸਮੱਸਿਆ

ਰਾਹੁਲ ਗਾਂਧੀ ਨੇ ਅੰਮ੍ਰਿਤਸਰ ਪਹੁੰਚ ਕੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਕੀਤੀ ਸੇਵਾ