ਅਡਾਨੀ ‘ਤੇ ਆਰ-ਪਾਰ! ਬੀਜੇਪੀ ਬੋਲੀ- ਰਾਹੁਲ ਗਾਂਧੀ ਕਾਰਨ ਕਰੋੜਾਂ ਲੋਕਾਂ ਦਾ ਨੁਕਸਾਨ
BJP On Rahul Gandhi: ਅਮਰੀਕਾ ਦੇ SEC ਦੇ ਆਰੋਪਾਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਿਚਾਲੇ ਤਿੱਖੀ ਬਹਿਸ ਛਿੜ ਗਈ ਹੈ। ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ, ਜਦਕਿ ਭਾਜਪਾ ਨੇ ਕਾਂਗਰਸ ਸ਼ਾਸਿਤ ਰਾਜਾਂ ਵਿੱਚ ਅਡਾਨੀ ਦੇ ਨਿਵੇਸ਼ 'ਤੇ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਅੱਜ ਤੜਕੇ 4 ਵਜੇ ਤੋਂ ਉਨ੍ਹਾਂ (ਰਾਹੁਲ ਗਾਂਧੀ) ਦਾ ਪੂਰਾ ਸਟ੍ਰਕਚਰ ਭਾਰਤ ਦੀ ਮਾਰਕੀਚ ਨੂੰ ਢਾਹ ਲਾਉਣ ਵਿੱਚ ਲੱਗਾ ਹੋਇਆ ਹੈ।
ਅਮਰੀਕਾ ਦੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (SEC) ਵੱਲੋਂ ਅਰਬਪਤੀ ਗੌਤਮ ਅਡਾਨੀ ‘ਤੇ ਲਾਏ ਆਰੋਪਾਂ ਤੋਂ ਬਾਅਦ ਦੇਸ਼ ‘ਚ ਸਿਆਸੀ ਤਾਪਮਾਨ ਵਧ ਗਿਆ ਹੈ। ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਗੌਤਮ ਅਡਾਨੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਰਾਹੁਲ ਨੇ ਕਿਹਾ ਕਿ ਗੌਤਮ ਅਡਾਨੀ ਨੇ ਘੁਟਾਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਰਾਹੁਲ ਦੇ ਹਮਲੇ ਦਾ ਭਾਜਪਾ ਨੇ ਜਵਾਬ ਦਿੱਤਾ ਹੈ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਸਵਾਲ ਕੀਤਾ ਕਿ ਜਿੱਥੇ ਵੀ ਕਾਂਗਰਸ ਸੱਤਾ ਵਿੱਚ ਸੀ, ਉੱਥੇ ਗੌਤਮ ਅਡਾਨੀ ਨੇ ਨਿਵੇਸ਼ ਕੀਤਾ ਸੀ। ਰਾਹੁਲ ਜੀ ਜਵਾਬ ਦਿਓ ਕਿ ਤੁਹਾਡੀਆਂ ਸਰਕਾਰਾਂ ਨੇ ਮਦਦ ਕਿਉਂ ਲਈ।
‘ਰਾਹੁਲ ਕਾਰਨ ਲੋਕਾਂ ਨੂੰ ਨੁਕਸਾਨ’
ਸੰਬਿਤ ਪਾਤਰਾ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਭੁਪੇਸ਼ ਬਘੇਲ ਦੀ ਸਰਕਾਰ ਸੀ। ਆਂਧਰਾ ਪ੍ਰਦੇਸ਼ ਵਿੱਚ ਵਾਈਐਸਆਰਸੀਪੀ ਦੀ ਸਰਕਾਰ ਸੀ, ਤਾਮਿਲਨਾਡੂ ਵਿੱਚ ਸਟਾਲਿਨ ਦੀ ਸਰਕਾਰ ਸੀ, ਓਡੀਸ਼ਾ ਵਿੱਚ ਨਵੀਨ ਪਟਨਾਇਕ ਦੀ ਸਰਕਾਰ ਸੀ ਉੱਥੇ ਅਡਾਨੀ ਨੇ ਨਿਵੇਸ਼ ਕੀਤਾ। ਜੇਕਰ ਅਡਾਨੀ ਭ੍ਰਿਸ਼ਟ ਹਨ ਤਾਂ ਉਨ੍ਹਾਂ ਦੀ ਮਦਦ ਕਿਉਂ ਲਈ ਗਈ?
ਸੰਬਿਤ ਪਾਤਰਾ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਪੀਐਮ ਮੋਦੀ ਦੀ ਕ੍ਰੈਡਿਬਿਲਿਟੀ ਖ਼ਤਮ ਹੋਣ ਦੀ ਗੱਲ ਕਰ ਰਹੇ ਸਨ ਤਾਂ ਮੋਦੀ ਜੀ ਦੂਜੇ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਲੈ ਰਹੇ ਸਨ। ਰਾਹੁਲ ਗਾਂਧੀ, ਤੁਸੀਂ ਸਟ੍ਰਕਚਰ ਦੀ ਗੱਲ ਕਰ ਰਹੇ ਸੀ। ਤੁਹਾਡਾ ਸਟ੍ਰਕਚਰ ਜਾਰਜ ਸੋਰੋਸ ਹੈ। ਹਰ ਕੋਈ ਇਹ ਜਾਣਦਾ ਹੈ।
ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਅੱਜ ਤੜਕੇ 4 ਵਜੇ ਤੋਂ ਉਨ੍ਹਾਂ (ਰਾਹੁਲ ਗਾਂਧੀ) ਦਾ ਪੂਰਾ ਸਟ੍ਰਕਚਰ ਭਾਰਤ ਦੇ ਬਾਜ਼ਾਰ ਨੂੰ ਹੇਠਾਂ ਲਿਆਉਣ ਵਿੱਚ ਰੁੱਝਿਆ ਹੋਇਆ ਹੈ। ਅੱਜ ਤੁਹਾਡੇ ਕਾਰਨ 2.5 ਕਰੋੜ ਲੋਕਾਂ ਨੂੰ ਸ਼ੇਅਰ ਬਾਜ਼ਾਰ ‘ਚ ਨੁਕਸਾਨ ਹੋਇਆ ਹੈ। ਸੰਬਿਤ ਪਾਤਰਾ ਦਾ ਰਾਹੁਲ ਗਾਂਧੀ ‘ਤੇ ਹਮਲਾ ਜਾਰੀ ਰਿਹਾ।
ਉਨ੍ਹਾਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਅਡਾਨੀ ਦੇ ਪਿੱਛੇ ਪੀਐਮ ਮੋਦੀ ਹਨ, ਫਿਰ ਭੁਪੇਸ਼ ਬਘੇਲ ਦੇ ਸਮੇਂ ਛੱਤੀਸਗੜ੍ਹ ਵਿੱਚ 25,000 ਕਰੋੜ ਰੁਪਏ ਦਾ ਨਿਵੇਸ਼ ਕਿਉਂ ਕੀਤਾ ਗਿਆ ਸੀ। ਅਸ਼ੋਕ ਗਹਿਲੋਤ ਨੇ ਰਾਜਸਥਾਨ ਵਿੱਚ 65,000 ਕਰੋੜ ਰੁਪਏ ਦਾ ਨਿਵੇਸ਼ ਕਿਉਂ ਕੀਤਾ ਸੀ, ਤੁਹਾਡੀ ਸਰਕਾਰ ਨੇ ਕਰਨਾਟਕ ਵਿੱਚ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕਿਉਂ ਕੀਤਾ? ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਆਪਣੀ ਸੰਸਥਾ ਲਈ ਡੋਨੇਸ਼ਨ ਕਿਉਂ ਲਿਆ? ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਇਨ੍ਹਾਂ ਸਾਰੇ ਮੁੱਦਿਆਂ ਬਾਰੇ ਅਦਾਲਤ ਵਿੱਚ ਜਾਓ ।
ਇਹ ਵੀ ਪੜ੍ਹੋ
ਕਾਂਗਰਸ, ਖਾਸ ਤੌਰ ‘ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਤੇ ਅਡਾਨੀ ਦਰਮਿਆਨ ਨੇੜਤਾ ਦਾ ਲਗਾਤਾਰ ਅਰੋਪ ਲਗਾਇਆ ਹੈ, ਅਤੇ ਦਾਅਵਾ ਕੀਤਾ ਹੈ ਕਿ ਸਮੂਹ ਨੂੰ ਬੰਦਰਗਾਹਾਂ ਤੋਂ ਊਰਜਾ ਤੱਕ ਦੇ ਖੇਤਰਾਂ ਵਿੱਚ ਭਾਜਪਾ ਸਰਕਾਰ ਤੋਂ ਅਨੁਚਿਤ ਲਾਭ ਪ੍ਰਾਪਤ ਹੋਏ ਹਨ।
ਅਡਾਨੀ ‘ਤੇ ਕੀ ਹਨ ਆਰੋਪ ?
ਦਰਅਸਲ, ਅਮਰੀਕੀ ਵਕੀਲਾਂ ਨੇ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ‘ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਸੂਰਜੀ ਊਰਜਾ ਦੇ ਠੇਕੇ ਹਾਸਲ ਕਰਨ ਦਾ ਆਰੋਪ ਲਗਾਇਆ ਹੈ। ਇਸ ਕਥਿਤ ਯੋਜਨਾ ਤਹਿਤ 2020 ਤੋਂ 2024 ਤੱਕ 25 ਕਰੋੜ ਡਾਲਰ (ਕਰੀਬ 2236 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਗਈ ਸੀ।
ਅਡਾਨੀ ‘ਤੇ ਭਾਰਤੀ ਉਪ ਮਹਾਂਦੀਪ ਵਿਚ ਸੋਲਰ ਪ੍ਰੋਜੈਕਟਾਂ ਲਈ ਠੇਕੇ ਅਤੇ ਫੰਡ ਪ੍ਰਾਪਤ ਕਰਨ ਲਈ ਵੱਡੇ ਪੱਧਰ ‘ਤੇ ਰਿਸ਼ਵਤ ਦੇਣ ਅਤੇ ਇਸ ਨੂੰ ਅਮਰੀਕੀ ਨਿਵੇਸ਼ਕਾਂ ਤੋਂ ਛੁਪਾਉਣ ਦਾ ਆਰੋਪ ਹੈ। ਅਡਾਨੀ ਦੇ ਨਾਲ ਜਿਨ੍ਹਾਂ ਲੋਕਾਂ ਤੇ ਆਰੋਪ ਲੱਗੇ ਹਨ …ਉਨ੍ਹਾਂ ਵਿੱਚ ਅਡਾਨੀ ਗ੍ਰੀਨ ਐਨਰਜੀ ਦੇ ਕਾਰਜਕਾਰੀ ਨਿਰਦੇਸ਼ਕ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਅਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੀਤ ਜੈਨ ਸ਼ਾਮਲ ਹਨ।