AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ‘ਚ ਚਾਰ ਗੁਣਾ ਵਧੇ ਚਲਾਨ, ਹਰ ਦੋ ਮਿੰਟਾਂ ‘ਚ ਕੱਟਿਆ ਜਾ ਰਿਹਾ ਇੱਕ ਚਲਾਨ, ਕੈਮਰਿਆਂ ਦੀ ਸਭ ‘ਤੇ ਨਜ਼ਰ

ਰਿਪੋਰਟ ਦੇ ਅਨੁਸਾਰ ਸਾਲ 2023 'ਚ 72,191 ਚਲਾਨ ਹੋਏ ਸਨ, ਜੋ ਕਿ ਸਾਲ 2024 'ਚ ਵੱਧ ਕੇ 3,97,839 ਤੱਕ ਪਹੁੰਚ ਗਏ। ਸਰਕਾਰ ਵੱਲੋਂ ਪੜਾਅਵਰ ਤਰੀਕੇ ਨਾਲ ਈ-ਚਲਾਨ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਚਲਾਨਾਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਾਲ 2022 ਦੌਰਾਨ ਪੰਜਾਬ 'ਚ 53,106 ਚਲਾਨ ਹੋਏ ਸਨ।

ਪੰਜਾਬ 'ਚ ਚਾਰ ਗੁਣਾ ਵਧੇ ਚਲਾਨ, ਹਰ ਦੋ ਮਿੰਟਾਂ 'ਚ ਕੱਟਿਆ ਜਾ ਰਿਹਾ ਇੱਕ ਚਲਾਨ, ਕੈਮਰਿਆਂ ਦੀ ਸਭ 'ਤੇ ਨਜ਼ਰ
ਸੰਕੇਤਕ ਤਸਵੀਰ
tv9-punjabi
| Updated On: 12 Dec 2025 14:46 PM IST
Share

ਪੰਜਾਬ ਦੇ ਮੁੱਖ ਸ਼ਹਿਰਾਂ ਚ ਈ-ਚਲਾਨ ਸਿਸਟਮ ਲਾਗੂ ਹੋਣ ਤੋਂ ਬਾਅਦ ਇੱਕ ਸਾਲ ਦੇ ਅੰਦਰ ਹੀ ਚਲਾਨ ਚਾਰ ਗੁਣਾ ਤੋਂ ਵੱਧ ਗਏ ਹਨ। ਔਸਤਨ ਹਰ ਦੋ ਮਿੰਟ ਚ ਕੈਮਰਾ ਇੱਕ ਚਲਾਨ ਕੱਟ ਰਿਹਾ ਹੈ, ਜਿਸ ਨਾਲ ਇੱਕ ਸਾਲ ਅੰਦਰ ਚਲਾਨਾਂ ਚ 4 ਗੁਣਾ ਦਾ ਵਾਧਾ ਹੋਇਆ ਹੈ। ਨਾਲ ਹੀ ਸੱਤ ਗੁਣਾ ਜ਼ੁਰਮਾਨਾ ਰਾਸ਼ੀ ਚ ਵਾਧਾ ਦਰਜ ਕੀਤਾ ਗਿਆ ਹੈ। ਸਾਲ 2024 ਚ 3.98 ਲੱਖ ਲੋਕਾਂ ਦੇ 83 ਕਰੋੜ ਰੁਪਏ ਦੇ ਈ-ਚਲਾਨ ਕੱਟੇ ਗਏ ਸਨ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਲੋਕ ਸਭਾ ਚ ਵੀਰਵਾਰ ਨੂੰ ਇੱਕ ਰਿਪੋਰਟ ਪੇਸ਼ ਕਰ ਇਸ ਦੀ ਜਾਣਕਾਰੀ ਦਿੱਤੀ।

ਰਿਪੋਰਟ ਦੇ ਅਨੁਸਾਰ ਸਾਲ 2023 ਚ 72,191 ਚਲਾਨ ਹੋਏ ਸਨ, ਜੋ ਕਿ ਸਾਲ 2024 ਚ ਵੱਧ ਕੇ 3,97,839 ਤੱਕ ਪਹੁੰਚ ਗਏ। ਸਰਕਾਰ ਵੱਲੋਂ ਪੜਾਅਵਰ ਤਰੀਕੇ ਨਾਲ ਈ-ਚਲਾਨ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਚਲਾਨਾਂ ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਾਲ 2022 ਦੌਰਾਨ ਪੰਜਾਬ ਚ 53,106 ਚਲਾਨ ਹੋਏ ਸਨ। ਸਾਲ 2022 ਚ ਚਲਾਨਾਂ ਦੀ ਕੁੱਲ ਰਕਮ 4.66 ਕਰੋੜ ਰੁਪਏ ਸੀ। ਉੱਥੇ ਹੀ ਸਾਲ 2023 ਚ ਈ-ਚਲਾਨ ਜਰੀਏ ਵਾਹਨ ਚਾਲਕਾਂ ਨੂੰ ਕਰੀਬ 12 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ।

ਇਸ ਦੌਰਾਨ ਵਾਹਨ ਚਾਲਕਾਂ ਨੇ 6.76 ਕਰੋੜ ਰੁਪਏ ਦੀ ਚਲਾਨ ਰਕਮ ਜਮਾ ਕਰਵਾਈ, ਜਦਕਿ 5.30 ਕਰੋੜ ਦੀ ਰਕਮ ਪੈਂਡਿੰਗ ਹੈ। ਸਾਲਾ 2024 ਚ 83 ਕਰੋੜ ਰੁਪਏ ਦੇ ਚਲਾਨ ਕੱਟੇ ਗਏ। ਇਸ ਚ 52.26 ਕਰੋੜ ਰੁਪਏ ਦੀ ਚਲਾਨ ਕਰਮ ਵਾਹਨ ਚਾਲਕਾਂ ਨੇ ਜਮਾਂ ਕਰਵਾ ਦਿੱਤੀ, ਜਦਕਿ 30.94 ਕਰੋੜ ਰੁਪਏ ਦੀ ਚਲਾਨ ਰਕਮ ਪੈਡਿੰਗ ਹੈ।

ਸੜਕ ਹਾਦਸਿਆਂ ਨਾਲ ਮੌਤਾਂ ਦੀ ਗਿਣਤੀ ਚ ਵਾਧਾ

ਪੰਜਾਬ ਚ ਸੜਕ ਹਾਦਸਿਆਂ ਨਾਲ ਮੌਤਾਂ ਦੀ ਗਿਣਤੀ ਚ ਵੀ ਵਾਧਾ ਹੋਇਆ ਹੈ। ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਰਾਜ ਸਭਾ ਚ ਪੇਸ਼ ਕੀਤੀ ਗਈ ਤਾਜ਼ਾ ਰਿਪੋਰਟ ਦੇ ਮੁਤਾਬਕ ਹਰ ਦੋ ਘੰਟੇ ਚ ਇੱਕ ਵਿਅਕਤੀ ਸੜਕ ਹਾਦਸੇ ਚ ਆਪਣੀ ਜਾਨ ਗਵਾ ਰਿਹਾ ਹੈ। ਤੇਜ਼ ਰਫ਼ਤਾਰ ਦੀ ਲਾਪਰਵਾਹੀ ਰੋਜ਼ਾਨਾ ਔਸਤਨ ਅੱਠ ਲੋਕਾਂ ਦੀ ਮੌਤ ਦੀ ਵਜ੍ਹਾ ਬਣ ਰਹੀ ਹੈ। ਇਹ ਅੰਕੜੇ ਚਿੰਤਾਜਨਕ ਹਨ।

ਪਿਛਲੇ ਪੰਜ ਸਾਲਾਂ ਚ ਸੜਕ ਹਾਦਸਿਆਂ ਚ ਮੌਤਾਂ ਦੀ ਦਰ 22 ਫ਼ੀਸਦੀ ਵਧੀ ਹੈ। ਸਾਲ 2020 ਚ ਜਿੱਥੇ 3,898 ਲੋਕਾਂ ਦੀ ਮੌਤ ਦਰਜ ਹੋਈ ਸੀ। ਉੱਥੇ ਹੀ, 2024 ਚ ਇਹ ਗਿਣਤੀ ਵੱਦ ਕੇ 4,759 ਤੱਕ ਪਹੁੰਚ ਗਈ ਹੈ। ਹਾਦਸੇ ਦੇ ਅੰਕੜੇ ਲਗਾਤਾਰ ਉੱਪਰ ਜਾ ਰਹੇ ਹਨ। 2020 ਚ 5,203 ਦੇ ਮੁਕਾਬਲੇ 2024 ਚ 6,063 ਸੜਕ ਹਾਦਸੇ ਸਾਹਮਣੇ ਆਏ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਵਾਹਨ ਚਾਲਕਾਂ ਵੱਲੋਂ ਟ੍ਰੈਫ਼ਿਕ ਨਿਯਮਾਂ ਦੀ ਅਣਦੇਖੀ, ਤੇਜ਼ ਰਫ਼ਤਾਰ, ਓਵਰਲੋਡਿੰਗ ਤੇ ਕਮਰਸ਼ੀਅਲ ਵਾਹਨਾਂ ਦੀ ਨਿਗਰਾਨੀ ਕਮਜ਼ੋਰ ਹੋਣਾ, ਸੜਕ ਹਾਦਸਿਆਂ ਦੇ ਪ੍ਰਮੁੱਖ ਕਾਰਨ ਹਨ। ਰਿਪੋਰਟ ਚ ਦੱਸਿਆ ਗਿਆ ਹੈ ਕਿ ਓਵਰਲੋਡਿੰਗ ਦੇ ਚੱਲਦੇ ਪੰਜ ਸਾਲਾਂ ਚ 2,725 ਲੋਕਾਂ ਦੀ ਜਾਨ ਗਈ ਹੈ।

ਪੰਜਾਬ ਸਰਕਾਰ ਨੇ ਬਣਾਈ ਸੜਕ ਸੁਰੱਖਿਆ ਫੋਰਸ

ਹਾਲਾਂਕਿ, ਇਸ ਸਭ ਦੇ ਵਿਚਕਾਰ ਪੰਜਾਬ ਸਰਕਾਰ ਸੜਕ ਸੁਰੱਖਿਆ ਨੂੰ ਲੈ ਕੇ ਕੰਮ ਕਰ ਰਹੀ ਹੈ। ਸਰਕਾਰ ਦੀ ਪਹਿਲਕਦਮੀ ਵਜੋਂ ਸੜਕ ਸੁਰੱਖਿਆ ਫੋਰਸ (ਐਸਐਸਐਫ) ਬਣਾਈ ਹਈ। ਜਾਣਕਾਰੀ ਮੁਤਾਬਕ, ਇਹ ਫੋਰਸ 35,000 ਤੋਂ ਵੱਧ ਲੋਕਾਂ ਦੀ ਜਾਨ ਬਚਾ ਚੁੱਕੀ ਹੈ। ਪੰਜਾਬ ਦੀਆਂ 4,100 ਕਿਲੋਮੀਟਰ ਸੜਕਾਂ ਤੇ ਹਰ 30 ਕਿਲੋਮੀਟਰ ਤੇ ਐਸਐਸਐਫ ਦੀਆਂ ਹਾਈਟੈਕ ਟੀਮਾਂ ਤਾਇਨਾਲ ਹਨ, ਜੋ ਦੁਰਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ ਤੇ ਪਹੁੰਚ ਜਾਂਦੀਆਂ ਹਨ ਤੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਦੀਆਂ ਹਨ।

Follow Us
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...