AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੁਧਿਆਣਾ ‘ਚ ਮੰਤਰੀ ਅਰੋੜਾ ਦਾ ਐਕਸ਼ਨ, ਬਿਜਲੀ ਸੰਕਟ ਤੋਂ ਲੈ ਕੇ ਸਿਆਸੀ ਰੇਡਾਂ ਤੱਕ ਹਰ ਮੁੱਦੇ ‘ਤੇ ਖੁੱਲ੍ਹ ਕੇ ਕੀਤੀ ਗੱਲ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਅੱਜ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ਵਿਖੇ ਆਨਲਾਈਨ ਜਨਗਣਨਾ ਦੀ ਪ੍ਰਕਿਰਿਆ ਪੂਰੀ ਕਰਕੇ ਇੱਕ ਵਿਸ਼ੇਸ਼ ਸੁਨੇਹਾ ਦਿੱਤਾ ਗਿਆ। ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਨਲਾਈਨ ਵਿਧੀ ਰਾਹੀਂ ਜਨਗਣਨਾ ਵਿੱਚ ਸ਼ਾਮਲ ਹੋ ਕੇ ਆਪਣੇ ਅੰਕੜੇ ਦਰਜ ਕਰਵਾਉਣ।

ਲੁਧਿਆਣਾ 'ਚ ਮੰਤਰੀ ਅਰੋੜਾ ਦਾ ਐਕਸ਼ਨ, ਬਿਜਲੀ ਸੰਕਟ ਤੋਂ ਲੈ ਕੇ ਸਿਆਸੀ ਰੇਡਾਂ ਤੱਕ ਹਰ ਮੁੱਦੇ 'ਤੇ ਖੁੱਲ੍ਹ ਕੇ ਕੀਤੀ ਗੱਲ
rajinder-arora-ludhiana
| Updated On: 02 May 2026 20:48 PM IST

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਅੱਜ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ਵਿਖੇ ਆਨਲਾਈਨ ਜਨਗਣਨਾ ਦੀ ਪ੍ਰਕਿਰਿਆ ਪੂਰੀ ਕਰਕੇ ਇੱਕ ਵਿਸ਼ੇਸ਼ ਸੁਨੇਹਾ ਦਿੱਤਾ ਗਿਆ। ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਨਲਾਈਨ ਵਿਧੀ ਰਾਹੀਂ ਜਨਗਣਨਾ ਵਿੱਚ ਸ਼ਾਮਲ ਹੋ ਕੇ ਆਪਣੇ ਅੰਕੜੇ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਸਹੀ ਅੰਕੜਿਆਂ ਨਾਲ ਸਰਕਾਰ ਨੂੰ ਨਵੀਆਂ ਲੋਕ-ਭਲਾਈ ਨੀਤੀਆਂ ਬਣਾਉਣ ਵਿੱਚ ਵੱਡੀ ਮਦਦ ਮਿਲੇਗੀ। ਮੰਤਰੀ ਅਰੋੜਾ ਨੇ ਦੱਸਿਆ ਕਿ ਇਹ ਜਨਗਣਨਾ ਪੂਰੇ 16 ਸਾਲਾਂ ਬਾਅਦ ਹੋ ਰਹੀ ਹੈ, ਜਿਸ ਦੇ ਕੌਮੀ ਅਤੇ ਸੂਬਾ ਪੱਧਰ ‘ਤੇ ਦੂਰਗਾਮੀ ਫਾਇਦੇ ਹੋਣਗੇ।

ਬਿਜਲੀ ਕੱਟਾਂ ‘ਤੇ ਸਪੱਸ਼ਟੀਕਰਨ

ਬੀਤੇ ਦਿਨੀਂ ਲੱਗ ਰਹੇ ਬਿਜਲੀ ਕੱਟਾਂ ਅਤੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੰਜੀਵ ਅਰੋੜਾ ਨੇ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਆਮ ਤੌਰ ‘ਤੇ ਬਿਜਲੀ ਦੀ ਮੰਗ 9,000 ਮੈਗਾਵਾਟ ਦੇ ਕਰੀਬ ਰਹਿੰਦੀ ਹੈ, ਪਰ ਇਸ ਵਾਰ ਇਹ ਅਚਾਨਕ ਵਧ ਕੇ 12,000 ਮੈਗਾਵਾਟ ਤੱਕ ਪਹੁੰਚ ਗਈ। ਇਸ ਅਚਾਨਕ ਆਈ ਮੰਗ ਕਾਰਨ ਪ੍ਰਬੰਧਨ ਵਿੱਚ ਕੁਝ ਚੁਣੌਤੀਆਂ ਜ਼ਰੂਰ ਆਈਆਂ ਸਨ, ਪਰ ਹੁਣ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਬਿਜਲੀ ਦੀ ਖਪਤ 17,000 ਮੈਗਾਵਾਟ ਤੱਕ ਜਾਣ ਦੀ ਉਮੀਦ ਹੈ ਅਤੇ ਆਗਾਮੀ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਬਿਜਲੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

ਵਿਧਾਨ ਸਭਾ ਸੈਸ਼ਨ ਅਤੇ ਵਿਰੋਧੀਆਂ ਦੇ ਇਲਜ਼ਾਮ

ਵਿਧਾਨ ਸਭਾ ਸੈਸ਼ਨ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਸਦਨ ਵਿੱਚ ਕਈ ਅਹਿਮ ਬਿੱਲ ਪਾਸ ਕੀਤੇ ਗਏ ਹਨ ਅਤੇ ਸਰਕਾਰ ਵੱਲੋਂ ਭਰੋਸਗੀ ਮਤਾ ਵੀ ਲਿਆਂਦਾ ਗਿਆ ਹੈ। ਨਸ਼ਿਆਂ ਅਤੇ ਹੋਰ ਮੁੱਦਿਆਂ ‘ਤੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਸੰਦੀਪ ਪਾਠਕ ‘ਤੇ ਹੋਏ ਪਰਚੇ ਅਤੇ ਰਜਿੰਦਰ ਗੁਪਤਾ ਦੇ ਘਰ ਹੋਈ ਰੇਡ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮਹਿਕਮਾ ਉਨ੍ਹਾਂ ਕੋਲ ਨਹੀਂ ਹੈ, ਪਰ ਰਜਿੰਦਰ ਗੁਪਤਾ ਨੇ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਹੈ।

ਬੀਜੇਪੀ ਵਿੱਚ ਜਾਣ ਦੀਆਂ ਅਫਵਾਹਾਂ ‘ਤੇ ਜਵਾਬ

ਬਿਕਰਮ ਸਿੰਘ ਮਜੀਠੀਆ ਵੱਲੋਂ ਅਰੋੜਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਦਾਅਵਿਆਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਫਿਲਹਾਲ ਬਤੌਰ ਮੰਤਰੀ ਜਨਤਾ ਨੂੰ ਸੰਬੋਧਨ ਕਰ ਰਹੇ ਹਨ ਅਤੇ ਉਹ ਪੰਜਾਬ ਸਰਕਾਰ ਦੇ ਵਫ਼ਾਦਾਰ ਮੰਤਰੀ ਹਨ। ਉਨ੍ਹਾਂ ਅਜਿਹੀਆਂ ਗੱਲਾਂ ਨੂੰ ਮਹਿਜ਼ ਸਿਆਸੀ ਚਰਚਾ ਕਰਾਰ ਦਿੱਤਾ।

Follow Us
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...