AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅਫਵਾਹਾਂ ‘ਤੇ ਨਾ ਦਿਓ ਧਿਆਨ, ਅੰਮ੍ਰਿਤਸਰ ‘ਚ ਕਪਿਲ ਸ਼ਰਮਾ ਦੀ ਭੈਣ ਦੇ ਘਰ ਦੇ ਬਾਹਰ ਫਾਈਰਿੰਗ ਦੀਆਂ ਖਬਰਾਂ ਤੇ ਪੁਲਿਸ ਦਾ ਬਿਆਨ

ਸੂਤਰਾਂ ਮੁਤਾਬਕ, ਘਟਨਾ ਤੋਂ ਬਾਅਦ ਪੁਲਿਸ ਘਰ ਤੇ ਇਲਾਕੇ 'ਚ ਹੋਰ ਘਰਾਂ ਦੀ ਸੀਸੀਟੀਵੀ ਫੁਟੇਜ਼ ਆਪਣੇ ਨਾਲ ਲੈ ਗਈ ਹੈ। ਦੂਜੇ ਪਾਸੇ, ਘਰ ਦੇ ਕਿਸੇ ਵੀ ਮੈਂਬਰ ਜਾਂ ਘਰ ਦੇ ਕਿਸੇ ਵੀ ਕਰਮਚਾਰੀ ਨੇ ਘਟਨਾ ਬਾਰੇ ਬੋਲਣ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ਨੂੰ ਗੰਭੀਰਤ ਨਾਲ ਲਿਆ ਜਾ ਰਿਹਾ, ਕਿਉਂਕਿ ਕਪਿਲ ਸ਼ਰਮਾ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ ਤੇ ਉਨ੍ਹਾਂ ਦੇ ਕੈਨੇਡਾ ਵਿਖੇ 'ਕੈਪਸ ਕੈਫੇ' 'ਤੇ ਗੋਲੀਬਾਰੀ ਹੋ ਚੁੱਕੀ ਹੈ।

ਅਫਵਾਹਾਂ 'ਤੇ ਨਾ ਦਿਓ ਧਿਆਨ, ਅੰਮ੍ਰਿਤਸਰ 'ਚ ਕਪਿਲ ਸ਼ਰਮਾ ਦੀ ਭੈਣ ਦੇ ਘਰ ਦੇ ਬਾਹਰ ਫਾਈਰਿੰਗ ਦੀਆਂ ਖਬਰਾਂ ਤੇ ਪੁਲਿਸ ਦਾ ਬਿਆਨ
lalit-sharma
| Updated On: 25 May 2026 16:58 PM IST
Share

ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੀ ਭੈਣ ਦੇ ਘਰ ਦੇ ਬਾਹਰ ਫਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ, ਗੋਲੀਬਾਰੀ ਦੀ ਘਟਨਾ ਤੋਂ ਪਹਿਲਾਂ ਫਿਰੌਤੀ ਵੀ ਮੰਗੀ ਗਈ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ‘ਚ ਕਪਿਲ ਸ਼ਰਮਾ ਦੀ ਭੈਣ ਦੇ ਘਰ ਦੇ ਬਾਹਰ ਦਿਨ-ਦਿਹਾੜੇ ਗੋਲੀਬਾਰੀ ਕੀਤੀ ਗਈ। ਹਾਲਾਂਕਿ, ਪੁਲਿਸ ਨੇ ਇਸ ਮਾਮਲੇ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ।

ਸੂਤਰਾਂ ਮੁਤਾਬਕ, ਘਟਨਾ ਤੋਂ ਬਾਅਦ ਪੁਲਿਸ ਘਰ ਤੇ ਇਲਾਕੇ ‘ਚ ਹੋਰ ਘਰਾਂ ਦੀ ਸੀਸੀਟੀਵੀ ਫੁਟੇਜ਼ ਆਪਣੇ ਨਾਲ ਲੈ ਗਈ ਹੈ। ਦੂਜੇ ਪਾਸੇ, ਘਰ ਦੇ ਕਿਸੇ ਵੀ ਮੈਂਬਰ ਜਾਂ ਘਰ ਦੇ ਕਿਸੇ ਵੀ ਕਰਮਚਾਰੀ ਨੇ ਘਟਨਾ ਬਾਰੇ ਬੋਲਣ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ਨੂੰ ਗੰਭੀਰਤ ਨਾਲ ਲਿਆ ਜਾ ਰਿਹਾ, ਕਿਉਂਕਿ ਕਪਿਲ ਸ਼ਰਮਾ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ ਤੇ ਉਨ੍ਹਾਂ ਦੇ ਕੈਨੇਡਾ ਵਿਖੇ ‘ਕੈਪਸ ਕੈਫੇ’ ‘ਤੇ ਗੋਲੀਬਾਰੀ ਹੋ ਚੁੱਕੀ ਹੈ।

ਪੁਲਿਸ ਦਾ ਇਨਕਾਰ

ਇਸ ਸਬੰਧੀ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਟਵੀਟ ‘ਚ ਲਿਖਿਆ ਹੈ- ਕੁੱਝ ਗੈਰ-ਜ਼ਿੰਮੇਵਾਰ ਲੋਕ ਅੰਮ੍ਰਿਤਸਰ ‘ਚ ਕਪਿਲ ਸ਼ਰਮਾ ਦੇ ਘਰ ਦੇ ਬਾਹਰ ਹੋਈ ਕਥਿਤ ਗੋਲੀਬਾਰੀ ਦੀ ਘਟਨਾ ਬਾਰੇ ਅਫਵਾਹਾਂ ਫੈਲਾ ਰਹੇ ਹਨ। ਤੱਥਾਂ ਨੂੰ ਸਪੱਸ਼ਟ ਕਰਨ ਤੇ ਗਲਤ ਜਾਣਕਾਰੀ ਨੂੰ ਦੂਰ ਕਰਨ ਲਈ ਇੱਕ ਅਧਿਕਾਰਤ ਵੀਡੀਓ ਬਿਆਨ ਜਾਰੀ ਕੀਤਾ ਜਾ ਰਿਹਾ ਹੈ। ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਤੇ ਸਿਰਫ਼ ਅਧਿਕਾਰਤ ਸਰੋਤਾਂ ਤੋਂ ਪ੍ਰਮਾਣਿਤ ਜਾਣਕਾਰੀ ‘ਤੇ ਭਰੋਸਾ ਕਰਨ।

ਕੈਨੇਡਾ ਦੇ ਕੈਪਸ ਕੈਫੇ ‘ਤੇ ਤਿੰਨ ਵਾਰ ਹੋ ਚੁੱਕੀ ਗੋਲੀਬਾਰੀ

ਦੱਸ ਦੇਈਏ ਕਿ ਬੀਤੇ ਸਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਸਰੀ ‘ਚ ਕਪਿਲ ਸ਼ਰਮਾ ਦੇ ਕੈਪਸ ਕੈਫੇ ‘ਤੇ ਫਾਇੰਰਿੰਗ ਹੋ ਚੁੱਕੀ ਹੈ। ਇਹ ਕੈਫੇ ਖੁਲ੍ਹੇ ਨੂੰ ਇੱਕ ਹਫ਼ਤਾ ਹੀ ਹੋਇਆ ਸੀ, ਜਿਸ ਤੋਂ ਤੁਰੰਤ ਬਾਅਦ ਹੀ ਇਸ ‘ਤੇ ਗੋਲੀਬਾਰੀ ਹੋ ਗਈ ਸੀ। ਇਹ ਘਟਨਾ 9 ਜੁਲਾਈ, 2025 ਨੂੰ ਵਾਪਰੀ ਸੀ।

ਕਪਿਲ ਦੇ ਕੈਨੇਡਾ ਵਾਲੇ ਕੈਪਸ ਕੈਫੇ ‘ਤੇ ਗੈਂਗਸਟਰਾਂ ਵੱਲੋਂ ਸਿਰਫ਼ ਇੱਕ ਵਾਰ ਨਹੀਂ, ਸਗੋਂ ਕੁੱਲ ਮਿਲਾ ਕੇ ਤਿੰਨ ਵਾਰ ਫਾਈਰਿੰਗ ਕਰਕੇ ਕਪਿਲ ਤੇ ਉਨ੍ਹਾਂ ਦੇ ਫੈਨਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਕਪਿਲ ਨੇ ਪੋਸਟ ਸ਼ੇਅਰ ਕਰਕੇ ਕਿਹਾ ਸੀ ਕਿ ਉਹ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਦੇ ਹਨ। ਉਨ੍ਹਾਂ ਦਾ ਇਹ ਸਫ਼ਰ ਲਗਾਤਾਰ ਜਾਰੀ ਰਹੇਗਾ। ਇਸ ਤੋਂ ਬਾਅਦ ਕਪਿਲ ਨੇ ਕੈਪਸ ਕੈਫੇ ਦੀ ਚੈਨ ਨੂੰ ਅੱਗੇ ਵਧਾਉਂਦੇ ਹੋਏ ਦੁਬਈ ‘ਚ ਵੀ ਕੈਫੇ ਦੀ ਸ਼ੁਰੂਆਤ ਕੀਤੀ ਸੀ।

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......