AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ਮੁੱਖ ਚੋਣ ਆਯੋਗ ‘ਚ ਨਵੀਆਂ ਅਸਾਮੀਆਂ… ਰੰਜੀਤਗੜ੍ਹ ਡੇਵਲਪਮੇਂਟ ਅਥਾਰਿਟੀ ਦੇ ਗਠਨ ਨੂੰ ਮਨਜੂਰੀ… ਜਾਣੋ ਪੰਜਾਬ ਕੈਬਨਿਟ ਦੇ ਵੱਡੇ ਫੈਸਲੇ

Punjab Cabinet Meeting: ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਹੇਠ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ। ਚੋਣਾਂ ਤੋਂ ਪਹਿਲਾਂ ਹੋਈ ਇਸ ਬੈਠਕ ਵਿੱਚ ਪੰਜਾਬ ਦੇ ਹਿੱਤ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਇਨ੍ਹਾਂ ਫੈਸਲਿਆਂ ਨਾਲ ਕਈ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ। ਮੰਤਰੀ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਫੈਸਲਿਆਂ ਬਾਰੇ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਪੰਜਾਬ ਮੁੱਖ ਚੋਣ ਆਯੋਗ 'ਚ ਨਵੀਆਂ ਅਸਾਮੀਆਂ... ਰੰਜੀਤਗੜ੍ਹ ਡੇਵਲਪਮੇਂਟ ਅਥਾਰਿਟੀ ਦੇ ਗਠਨ ਨੂੰ ਮਨਜੂਰੀ... ਜਾਣੋ ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
ਹਰਪਾਲ ਸਿੰਘ ਚੀਮਾ, ਵਿੱਤ ਮੰਤਰੀ, ਪੰਜਾਬ
tv9-punjabi
| Updated On: 05 Oct 2026 16:16 PM IST
Share

ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਸੋਮਵਾਰ ਨੂੰ ਕਈ ਵੱਡੇ ਫੈਸਲੇ ਲਏ ਹਨ। ਮੀਟਿੰਗ ਤੋਂ ਬਾਅਦ ਇਨ੍ਹਾਂ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਸਭ ਤੋਂ ਵੱਡਾ ਫੈਸਲਾ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੂੰ ਲੈ ਕੇ ਕੀਤਾ ਗਿਆ ਹੈ। ਮੁਖ ਚੋਣ ਕਮਿਸ਼ਨ ਵਿੱਚ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ, ਕਿਉਂਕਿ ਇਲੈਕਸ਼ਨ ਕਮਿਸ਼ਨ ਹਮੇਸ਼ਾ ਅਹਿਮ ਭੂਮਿਕਾ ਅਦਾ ਕਰਦਾ ਹੈ, ਇਸ ਲਈ ਇਹ ਫੈਸਲਾ ਲੈਂਦਿਆਂ ਇਸ ਵਿੱਚ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਮੁੱਖ ਚੋਣ ਕਮਿਸ਼ਨ ਵਿੱਚ 19 ਨਵੇਂ ਅਹੁਦੇ ਸਿਰਜਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਅਹੁਦਿਆਂ ‘ਤੇ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਨਾਲ ਚੋਣ ਕਮਿਸ਼ਨ ਦੇ ਕੰਮ ਲਈ ਸਟਾਫ਼ ਵਧੇਗਾ।

ਇਸ ਤੋਂ ਇਲਾਵਾ, ਪੰਜਾਬ ਨਰਸਿੰਗ ਸਰਵਿਸ ਰੂਲ-2016 ਵਿੱਚ ਸੋਧ, ਨਾਨ-ਟੀਚਿੰਗ ਕਰਮਚਾਰੀਆਂ ਨੂੰ ਸੁਸਾਇਟੀ ਅਧੀਨ ਲਿਆਉਣ ਅਤੇ ਪਠਾਨਕੋਟ ਵਿੱਚ ਰਣਜੀਤ ਸਾਗਰ ਵਿਕਾਸ ਅਥਾਰਟੀ ਦੇ ਗਠਨ ਦਾ ਫੈਸਲਾ ਲਿਆ ਗਿਆ ਹੈ।

ਪੰਜਾਬ ਨਰਸਿੰਗ ਐਜੁਕੇਸ਼ਨ ਸਰਵਿਸ ਰੂਲ 2016 ਵਿੱਚ ਸੋਧ

ਇਸ ਤੋਂ ਇਲਾਵਾ ਦੂਜਾ ਅਹਿਮ ਫੈਸਲੇ ਪੰਜਾਬ ਨਰਸਿੰਗ ਐਜੁਕੇਸ਼ਨ ਸਰਵਿਸ ਰੂਲ 2016 ਵਿੱਚ ਸੋਧ ਕੀਤੀ ਗਈ ਹੈ। ਕਿਉਂਕਿ 2021 ਇਹ ਵਿਭਾਗ ਨਵਾਂ ਬਣ ਗਿਆ ਸੀ, ਪਰ ਉਦੋਂ ਰੂਲ ਨਹੀਂ ਬਣੇ ਸਨ। ਜਦੋਂਕਿ 1400 ਸਟਾਫ ਨਰਸਾਂ ਦੀ ਵੀ ਭਰਤੀ ਹੋ ਚੁੱਕੀ ਸੀ। ਇਸ ਲਈ ਹੁਣ ਸਰਕਾਰ ਨੇ ਨਵੇਂ ਰੂਲਸ ਨੂੰ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਹੈ, ਜਿਸਤੋਂ ਬਾਅਦ ਇਹ ਰੂਲ ਹੁਣ ਨਰਸਿੰਗ ਵਿਭਾਗ ਤੇ ਲਾਗੂ ਹੋ ਜਾਣਗੇ।

ਸੁਸਾਇਟੀ ਦੇ ਦਾਇਰੇ ਚ ਆਉਣਗੇ ਨਾਨ ਟੀਚਿੰਗ ਮੁਲਾਜ਼ਮ

ਸਰਕਾਰ ਨੇ ਨਾਨ ਟੀਚਿੰਗ ਸਟਾਫ਼ ਦੀਆਂ ਸੇਵਾਵਾਂ ਨੂੰ ਸੁਸਾਇਟੀ ਦੇ ਦਾਇਰੇ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ। ਇਸਤੋਂ ਪਹਿਲਾਂ, ਕੰਪਿਊਟਰ ਅਧਿਆਪਕਾਂ ਨੂੰ ਵੀ ਸੁਸਾਇਟੀ ਦੇ ਅਧੀਨ ਕੀਤਾ ਗਿਆ ਸੀ। ਹੁਣ, ਬਾਕੀ ਨਾਨ-ਟੀਚਿੰਗ ਸਟਾਫ਼ ਨੂੰ ਵੀ ਇਸਦੇ ਦਾਇਰੇ ਵਿੱਚ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।

ਰੰਜੀਤਗੜ੍ਹ ਡੇਵਲਪਮੇਂਟ ਅਥਾਰਿਟੀ ਦੇ ਗਠਨ ਨੂੰ ਮਨਜੂਰੀ

ਇੱਕ ਹੋਰ ਵੱਡਾ ਫੈਸਲਾ ਪੰਜਾਬ ਦੇ ਸੈਰ ਸਪਾਟੇ ਨੂੰ ਲੈ ਕੇ ਲਿਆ ਗਿਆ ਹੈ। ਪਠਾਨਕੋਟ ਜਿਲ੍ਹਾ ਅਜਿਹਾ ਇਲਾਕਾ ਹੈ ਜਿੱਥੇ ਸੈਰ-ਸਪਾਟੇ ਦੀਆਂ ਵੱਡੀਆਂ ਸੰਭਾਵਨਾਵਾਂ ਦੇਖੀਆਂ ਜਾ ਰਹੀਆਂ ਹਨ। ਪਠਾਨਕੋਟ ਨੂੰ ਵਿਸ਼ਵ ਪੱਧਰੀ ਟੂਰਿਜ਼ਮ ਪਲੇਸ ਬਣਾਉਣ ਲਈ ਰੰਜੀਤਗੜ੍ਹ ਡੇਵਲਪਮੇਂਟ ਅਥਾਰਿਟੀ ਦੇ ਗਠਨ ਨੂੰ ਮਨਜੂਰੀ ਦੇ ਦਿੱਤੀ ਗਈ ਹੈ, ਜਿਸਦੇ ਤਹਿਤ ਆਉਣ ਵਾਲੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਘੁੰਮਣ ਲਈ ਆਉਣਗੇ। ਕਿਉਂਕਿ ਪਠਾਨਕੋਟ ਵਿੱਚ ਕਈ ਅਜਿਹੀਆਂ ਥਾਵਾਂ ਹਨ, ਜਿਹੜਾਂ ਗੋਆ ਵਰਗ੍ਹੇ ਸੂਬੇ ਨੂੰ ਵੀ ਮਾਤ ਦਿੰਦੀਆਂ ਹਨ। ਇਸ ਲਈ ਇਸਨੂੰ ਵਰਲਡ ਲੈਵਲ ਟੂਰਿਜ਼ਮ ਪਲੇਸ ਬਣਾਇਆ ਜਾਵੇਗਾ। ਰਣਜੀਤ ਸਾਗਰ ਡੈਮ 305 ਏਕੜ ਵਿੱਚ ਫੈਲਿਆ ਹੋਇਆ ਹੈ।

ਇਸ ਲਈ ਰੰਜੀਤਗੜ੍ਹ ਡੇਵਲਪਮੇਂਟ ਅਥਾਰਿਟੀ ਦੇ ਗਠਨ ਨੂੰ ਮਨਜੂਰੀ ਦਿੱਤੀ ਗਈ ਹੈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਚੇਅਰਮੈਨ ਹੋਣਗੇ। ਸਬੰਧਿਤ ਮੰਤਰੀ ਵਾਈਸ ਚੇਅਰਮੈਨ ਹੋਣਗੇ। ਇਸਦੇ ਬਣਨ ਨਾਲ ਪਠਾਨਕੋਟ ਦੁਨੀਆ ਦੇ ਨਕਸ਼ੇ ਉਭਰੇਗਾ ਅਤੇ ਵੱਡੇ ਪੱਧਰ ਤੇ ਸੈਲਾਨੀ ਇੱਥੋਂ ਦੇ ਨਜ਼ਾਰਿਆਂ ਦਾ ਆਨੰਦ ਮਾਣਨ ਲਈ ਆਉਣਗੇ।

Follow Us
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ...
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?