ਵਟਸਐਪ ਚੈਟ ਹੈ ਫਰਜ਼ੀ, ਕੁੱਝ ਲੋਕ ਅੰਮ੍ਰਿਤਪਾਲ ਨੂੰ ਕਰ ਰਹੇ ਹਨ ਬਦਨਾਮ, ਖਾਲਿਸਤਾਨ ਪੱਖੀ MP ਦੇ ਪਿਤਾ ਨੇ ਦਿੱਤੀ ਸਫਾਈ
Amritpal Father Statement : ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੰਜਾਬ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਪਾਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਆਪਣੇ ਕੁਝ ਲੋਕ ਅੰਮ੍ਰਿਤਪਾਲ ਨੂੰ ਬਦਨਾਮ ਕਰਨ ਲਈ ਗਰੁੱਪ ਵਿੱਚ ਅਜਿਹੇ ਬਿਆਨ ਪੋਸਟ ਕਰ ਰਹੇ ਹਨ। ਅਸੀਂ ਮੰਗ ਕਰਦੇ ਹਾਂ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ।

ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੰਜਾਬ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਪਾਲ ਨੂੰ ਬਦਨਾਮ ਕਰਨ ਦੀ ਕੋਸ਼ੀਸ਼ਾਂ ਕੀਤੀਆਂ ਜਾ ਰਹੀਆਂ ਹਨ। ਕੁੱਝ ਲੋਕ ਖੁਦ ਫਰਜ਼ੀ ਚੈਟ ਜਾਰੀ ਕਰਕੇ ਬਿਆਨ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਦੇ ਸਮਰਥਕ ਸ਼ਾਹ ਨੂੰ ਮਾਰਨ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ, ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਵਟਸਐਪ ਗਰੁੱਪ ਦੀ ਚੈਟ ਲੀਕ ਹੋ ਗਈ। ਇਹ ਵਟਸਐਪ ਗਰੁੱਪ ‘ਵਾਰਿਸ ਪੰਜਾਬ ਦੇ’ ਅਤੇ ‘ਅਕਾਲੀ ਦਲ ਮੋਗਾ ਜਥੇਬੰਦੀ’ ਦੇ ਨਾਂਅ ‘ਤੇ ਬਣਾਏ ਗਏ ਸਨ।
ਗੱਲਬਾਤ ਮੁਤਾਬਕ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਉਹਨਾਂ ਦੀ ਹਿੱਟ ਲਿਸਟ ਵਿੱਚ ਸਨ। ਤਰਸੇਮ ਸਿੰਘ ਨੇ ਇਹ ਕਿਹਾ ਕਿ ਘੱਟ ਗਿਣਤੀਆਂ ਨਾਲ ਜੋ ਹੋ ਰਿਹਾ ਹੈ, ਇਹ ਉਸਦੀ ਸਿੱਧੀ ਉਦਾਹਰਣ ਹੈ। NSA ਇੱਕ ਸਾਲ ਹੁੰਦਾ ਹੈ। ਇਸਨੂੰ ਤੀਜੀ ਵਾਰ ਵਧਾਉਣਾ ਲੋਕਤੰਤਰ ਦਾ ਕਤਲ ਹੈ। ਇਹ ਬਹੁਤ ਹੀ ਗਲਤ ਕਾਰਵਾਈ ਹੈ। ਜੋ ਲੋਕ ਨਿਆਂ ਨੂੰ ਪਿਆਰ ਕਰਦੇ ਹਨ, ਉਹ ਇਸਦੀ ਨਿੰਦਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰਾਂ ਸੋਚਦੀਆਂ ਹਨ ਕਿ ਉਹ ਅੰਮ੍ਰਿਤਪਾਲ ਨੂੰ ਇਕੱਲਾ ਰੱਖ ਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰ ਸਕਦੀਆਂ ਹਨ, ਪਰ ਅਜਿਹਾ ਨਹੀਂ ਹੈ। ਇੱਕ ਗੱਲ ਦਾ ਖਦਸ਼ਾ ਸਾਡੇ ਅਤੇ ਅਮ੍ਰਿਤਪਾਲ ਦੇ ਦੇ ਮਨ ਵਿੱਚ ਹੈ ਕਿ ਉਸਨੂੰ ਇਕੱਲਾ ਰੱਖ ਕੇ ਜਾਂ ਉਸਦੇ ਖਾਣੇ ਵਿੱਚ ਕੁੱਝ ਮਿਲਾ ਕੇ ਜਾਨੀ ਨੁਕਸਾਨ ਨਾ ਪਹੁੰਚਾਈਆ ਜਾਵੇ
ਉਨ੍ਹਾਂ ਨੇ ਕਿਹਾ ਕਿ ਉਸਦਾ ਇੱਕੋ ਇੱਕ ਕਸੂਰ ਹੈ ਕਿ ਉਹ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਅੱਗੇ ਆਇਆ। ਬਿਕਰਮ ਮਜੀਠੀਆ ਵਰਗੇ ਲੋਕ ਹੁਣ ਰੌਲਾ ਪਾ ਰਹੇ ਹਨ ਕਿ ਇਹ ਸਭ ਅੰਮ੍ਰਿਤਪਾਲ ਦੇ ਆਉਣ ਕਾਰਨ ਹੋਇਆ, ਪਰ ਜੋ ਹਾਲਾਤ ਪੈਦਾ ਹੋਏ ਹਨ, ਉਹ ਉਹਨਾਂ ਦੀ ਸਰਕਾਰ ਦੌਰਾਨ ਆਏ। ਸਾਡੇ ਨੌਜਵਾਨਾਂ ਨੂੰ ਰਾਜਨੀਤੀ ਲਈ ਗੈਂਗਸਟਰ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਬੇਘਰ ਕੀਤਾ ਗਿਆ। ਇਹ ਸਭ ਕੁਝ ਉਹਨਾਂ ਦੀ ਦੇਣ ਹੈ। ਅੰਮ੍ਰਿਤਪਾਲ ਸਾਰਿਆਂ ਨੂੰ ਨਸ਼ਿਆਂ ਤੋਂ ਬਾਹਰ ਕੱਢ ਰਿਹਾ ਸੀ ਅਤੇ ਉਨ੍ਹਾਂ ਨੂੰ ਗੁਰੂਆਂ ਨਾਲ ਜੋੜ ਰਿਹਾ ਸੀ।
ਇਹ ਵੀ ਪੜ੍ਹੋ
ਉਨ੍ਹਾਂ ਨੇ ਵੀ ਕਿਹਾ ਕਿ ਜਿਹੜੇ ਪਹਿਲਾਂ ਨਸ਼ੇ ਦਾ ਕਾਰੋਬਾਰ ਕਰਦੇ ਸਨ, ਜਿਹੜੇ ਨਸ਼ੇ ਦੇ ਸੌਦਾਗਰ ਸਨ। ਉਨ੍ਹਾਂ ਨੂੰ ਚਿੰਤਾ ਹੋ ਗਈ ਕਿ ਉਨ੍ਹਾਂ ਦਾ ਕਾਰੋਬਾਰ ਕਿਵੇਂ ਚੱਲੇਗਾ। ਹੁਣ ਲੋਕ ਇਨ੍ਹਾਂ ਤੋਂ ਅੱਕ ਗਏ ਹਨ। ਇਹ ਮਨੁੱਖਤਾ ਦੇ ਕਾਤਲ ਹਨ। ਜੱਲੂਪੁਰ ਖੇੜਾ ਨਸ਼ਿਆਂ ਤੋਂ ਮੁਕਤ ਹੋ ਗਿਆ ਸੀ। ਇੱਥੇ ਕੋਈ ਡਕੈਤੀ ਨਹੀਂ ਸੀ। ਪਰ ਹੁਣ, ਇੱਥੇ ਦਿਨ-ਦਿਹਾੜੇ ਘਟਨਾਵਾਂ ਵਾਪਰ ਰਹੀਆਂ ਹਨ, ਘਰੋਂ ਨਿਕਲਣਾ ਮੁਸ਼ਕਲ ਹੈ। ਇਹ ਚੈਟ ਫਰਜ਼ੀ ਹਨ।
ਆਪਣੇ ਕੁਝ ਲੋਕ ਅੰਮ੍ਰਿਤਪਾਲ ਨੂੰ ਬਦਨਾਮ ਕਰਨ ਲਈ ਗਰੁੱਪ ਵਿੱਚ ਅਜਿਹੇ ਬਿਆਨ ਪੋਸਟ ਕਰ ਰਹੇ ਹਨ। ਅਸੀਂ ਮੰਗ ਕਰਦੇ ਹਾਂ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕਿਸੇ ਨੇ ਗਲਤ ਕੀਤਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅੰਮ੍ਰਿਤਪਾਲ ਦੇ ਨਾਂਅ ‘ਤੇ ਹਜ਼ਾਰਾਂ ਗਲਤ ਲੋਕਾਂ ਨੂੰ ਚੁੱਕਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਦਾ ਸਭ ਤੋਂ ਵੱਡਾ ਡਰ ਇਹ ਹੈ ਕਿ ਅੰਮ੍ਰਿਤਪਾਲ ਦਾ ਪ੍ਰਭਾਵ ਦਿਨੋ-ਦਿਨ ਵਧ ਰਿਹਾ ਹੈ। ਸਰਕਾਰ ਨਸ਼ੇ ਦੀ ਦੁਰਵਰਤੋਂ ਨੂੰ ਰੋਕਣ ਲਈ ਭਾਵੇਂ ਜਿੰਨੇ ਮਰਜ਼ੀ ਡਰਾਮੇ ਕਰੇ, ਪਰ ਨੇਤਾਵਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਨਸ਼ਿਆਂ ਦੀ ਦੁਰਵਰਤੋਂ ਵੱਧ ਰਹੀ ਹੈ। ਇਸੇ ਕਰਕੇ ਲੋਕਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ ਹੈ। ਇਸ ਲਈ ਅੰਮ੍ਰਿਤਪਾਲ ਦਾ ਨਾਂਅ ਨਸ਼ਾ ਵੇਚਣ ਵਾਲਿਆਂ ਅਤੇ ਗੈਂਗਸਟਰਾਂ ਨਾਲ ਜੋੜਿਆ ਜਾ ਰਿਹਾ ਹੈ।