ਭਾਰਤ ਜੋੜੋ ਯਾਤਰਾ ਦੇ ਮੱਦੇਨਜ਼ਰ ਜਲੰਧਰ ਵਿੱਚ ਟਰੈਫਿਕ ਰੂਟ ਬਦਲੇ
ਕਮਿਸ਼ਨਰੇਟ ਅਤੇ ਜ਼ਿਲ੍ਹਾ ਪੁਲਿਸ (ਦਿਹਾਤੀ) ਵਲੋਂ ਜ਼ਿਲ੍ਹੇ ਵਿੱਚ 14 ਜਨਵਰੀ ਨੂੰ ਜ਼ਿਲ੍ਹੇ ਵਿੱਚ ਹੋਣ ਵਾਲੀ ਭਾਰਤ ਜੋੜੋ ਯਾਤਰਾ ਦੇ ਮੱਦੇਨਜ਼ਰ ਯਾਤਰਾ ਦੇ ਰੂਟ ਤੇ ਆਵਾਜਾਈ ਲਈ ਬਦਲਵੇਂ ਰੂਟਾਂ ਦਾ ਵੇਰਵਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 14 ਅਤੇ 15 ਜਨਵਰੀ ਨੂੰ ਪੁਲਿਸ ਵਲੋਂ ਜਾਰੀ ਰੂਟਾਂ ਨੂੰ ਹੀ ਅਪਣਾਉਣ ਤਾਂ ਜੋ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਦਿਹਾਤੀ ਪੁਲਿਸ ਵਲੋਂ ਜਾਰੀ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਅਨੁਸਾਰ 14 ਜਨਵਰੀ ਨੂੰ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੀ ਟਰੈਫਿਕ ਕੋਨਿਕਾ ਰਿਜੋਰਟ ਤੋਂ ਬਾਈਪਾਸ ਬੰਗਾ, ਨਵਾਂ ਸ਼ਹਿਰ ਅਤੇ ਰਾਹੋਂ ਹੁੰਦੀ ਹੋਈ ਲੁਧਿਆਣਾ ਜਾਵੇਗੀ। ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਟਰੈਫਿਕ ਲੁਧਿਆਣਾ ਤੋਂ ਵਾਇਆ ਸਿਧਵਾਂ ਬੇਟ, ਮਹਿਤਪੁਰ, ਨਕੋਦਰ ਹੁੰਦੀ ਹੋਈ ਜਲੰਧਰ ਪਹੁੰਚੇਗੀ। ਇਸੇ ਤਰ੍ਹਾਂ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵਹੀਕਲ (ਵਨ-ਵੇਅ) ਕੋਨਿਕਾ ਰਿਜੋਰਟ ਤੋਂ ਗੁਰਾਇਆਂ, ਫਿਲੌਰ ਅਤੇ ਲੁਧਿਆਣਾ ਜਾਣਗੇ।