ਫਗਵਾੜਾ-ਜਲੰਧਰ ਹਾਈਵੇਅ ‘ਤੇ ਵੱਡਾ ਹਾਦਸਾ, ਦੋ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਕਈ ਜ਼ਖਮੀ
ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਇਸ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਤੋਂ 4 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਜ਼ਖਮੀਆਂ ਦੀ ਹਾਲਤ ਵੀ ਨਾਜ਼ੁਕ ਹੈ। ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਜਦੋਂ ਸੜਕ ਹਾਦਸਾ ਹੋਇਆ, ਉਹ ਵੀ ਉਸੇ ਜਗ੍ਹਾ ਤੋਂ ਲੰਘ ਰਿਹਾ ਸੀ ।
ਫਗਵਾੜਾ-ਜਲੰਧਰ ਰਾਸ਼ਟਰੀ ਰਾਜਮਾਰਗ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਰਿਪੋਰਟਾਂ ਅਨੁਸਾਰ, ਫਗਵਾੜਾ-ਜਲੰਧਰ ਰਾਸ਼ਟਰੀ ਰਾਜਮਾਰਗ ‘ਤੇ ਦੋ ਕਾਰਾਂ, ਇੱਕ ਆਟੋ-ਰਿਕਸ਼ਾ, ਇੱਕ ਐਕਟਿਵਾ ਅਤੇ ਇੱਕ ਮੋਟਰਸਾਈਕਲ ਦੀ ਟੱਕਰ, ਇੱਕ ਟੈਂਕਰ ਨਾਲ ਹੋ ਗਈ। ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਜਾਣ ਦਾ ਖਦਸਾ ਜਤਾਇਆ ਦਾ ਰਿਹਾ ਹੈ।
ਹਾਦਸੇ ਦੌਰਾਨ ਉੱਥੋਂ ਲੰਘ ਰਹੇ ਇਸ਼ਾਂਤ ਸ਼ਰਮਾ ਨੇ ਟੀਵੀ9 ਪੰਜਾਬੀ ਨੂੰ ਫ਼ੋਨ ‘ਤੇ ਦੱਸਿਆ ਕਿ ਫਗਵਾੜਾ ਤੋਂ ਜਲੰਧਰ ਜਾ ਰਹੇ ਕਾਰਾਂ ਨੂੰ ਲੈ ਕੇ ਜਾਣ ਵਾਲੇ ਇੱਕ ਟਰੱਕ ਨੇ ਇੱਕ ਤੋਂ ਬਾਅਦ ਇੱਕ ਵਹੀਕਲਾਂ ਨਾਲ ਟਕਰਾਅ ਗਿਆ, ਜਿਸ ਕਾਰਨ ਇੱਕ ਕਾਰ ਨੂੰ ਅੱਗ ਲੱਗ ਗਈ। ਕਾਰ ਤੋਂ ਲੱਗੀ ਅੱਗ ਦੂਜੀ ਕਾਰ ਵਿੱਚ ਫੈਲ ਗਈ ਅਤੇ ਟਰੱਕ ਨੂੰ ਵੀ ਅੱਗ ਲੱਗ ਗਈ। ਇੱਕ ਆਟੋ-ਰਿਕਸ਼ਾ ਟੈਂਕਰ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਐਕਟਿਵਾ ਸਵਾਰ ਲੋਕ ਅਤੇ ਮੋਟਰਸਾਈਕਲ ਸਵਾਰ ਵੀ ਉੱਥੇ ਆ ਕੇ ਟਕਰਾਅ ਗਿਆ।
ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਇਸ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਤੋਂ 4 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਜ਼ਖਮੀਆਂ ਦੀ ਹਾਲਤ ਵੀ ਨਾਜ਼ੁਕ ਹੈ। ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਜਦੋਂ ਸੜਕ ਹਾਦਸਾ ਹੋਇਆ, ਉਹ ਵੀ ਉਸੇ ਜਗ੍ਹਾ ਤੋਂ ਲੰਘ ਰਿਹਾ ਸੀ।