ਫਿਰੋਜ਼ਪੁਰ ਵਿੱਚ ਚਾਈਨਾ ਡੋਰਾ ਦੇ ਖਿਲਾਫ ਇਕਠੇ ਹੋਏ ਲੋਕ
ਬਸੰਤ ਪੰਚਮੀ ਦਾ ਤਿਉਹਾਰ ਆਣ ਵਾਲਾ ਹੈ ਜਿਸ ਨੂੰ ਲੈਕੇ ਕਈ ਲੋਕ ਲੁਕ ਛਿਪ ਕੇ ਚਾਈਨਾ ਡੋਰ ਵੇਚ ਰਹੇ ਹਨ।
ਚਾਈਨਾ ਡੋਰਾ ਕਾਰਣ ਆਏ ਦਿਨ ਹੋ ਰਹੇ ਹਨ ਹਾਦਸੇ ਲੋਕ ਅਤੇ ਪੰਛੀ ਹੋ ਰਹੇ ਹਨ ਜਖਮੀ ਬਸੰਤ ਪੰਚਮੀ ਦਾ ਤਿਉਹਾਰ ਆਣ ਵਾਲਾ ਹੈ ਅਤੇ ਇਸ ਤਿਉਹਾਰ ਵੇਲੇ ਲੋਕ ਕਾਫ਼ੀ ਪਤੰਗ ਬਾਜੀ ਕਾਰਦੇ ਹਨ ਫਿਰੋਜ਼ਪੁਰ ਵਿਚ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਆ ਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਂਦੇ ਹਨ ਅਤੇ ਪਤੰਗ ਬਾਜੀ ਕਾਰਦੇ ਹਨ ਅਤੇ ਆਪਣੀ ਛਤਾ ਉਤੇ ਡਿਜੇ ਲਗਾਉਂਦੇ ਹਨ ਪਰ ਹੁਣ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰਨ ਲੱਗ ਪਏ ਹਨ ਜਿਸ ਕਰਕੇ ਪਤੰਗ ਬਾਜੀ ਦਾ ਕਰੇਜ਼ ਘਟਦਾ ਜਾ ਰਿਹਾ ਹੈ ਅਤੇ ਆਏ ਦਿਨ ਚਾਈਨਾ ਡੋਰ ਕਾਰਣ ਲੋਕ ਅਤੇ ਪੰਛੀ ਜਖਮੀ ਹੋ ਜਾਂਦੇ ਹਨ ਫਿਰੋਜ਼ਪੁਰ ਵਿੱਚ ਕਈ ਏਦਾ ਦੇ ਮਾਮਲੇ ਸਾਮਨੇ ਆਏ ਹਨ ਰਾਹ ਜਾਂਦੇ ਲੋਕਾ ਅਤੇ ਬਚਿਆ ਦੇ ਚਾਇਨਾ ਡੋਰ ਫੇਰ ਜਾਂਦੀ ਹੈ ਕਈ ਮੌਤਾਂ ਚਾਈਨਾ ਡੋਰ ਕਾਰਨ ਹੋ ਚੁੱਕੀ ਹੈ ਅਤੇ ਹਲਕੀ ਪ੍ਰਸ਼ਾਸਨ ਵਲੋ ਪਾਬੰਧੀ ਲਗਾਈ ਹੋਈ ਹੈ।
ਚਾਈਨਾ ਡੋਰ ਨੂੰ ਲੈ ਕੇ ਲੋਕਾਂ ਨੇ ਪ੍ਰਸ਼ਾਸਨ ਨੂੰ ਹੋਰ ਸਖ਼ਤੀ ਕਰਨ ਲਈ ਕਿਹਾ
ਫਿਰ ਵੀ ਕੁਝ ਕੂ ਲੋਕ ਆਪਣੇ ਫਾਇਦੇ ਨੂੰ ਲੈ ਲੁੱਕ ਕੇ ਵੇਚਦੇ ਹਨ ਅਤੇ ਉਹਨਾਂ ਤੇ ਕਾਰਵਾਈ ਦੀ ਮੰਗ ਕਰਨ ਲਈ ਫਿਰੋਜ਼ਪੁਰ ਵਾਸੀ ਦਿੱਲੀ ਗੇਟ ਦੇ ਕੋਲ ਸੜਕ ਕਿਨਾਰੇ ਇਕਠੇ ਹੋਏ ਅਤੇ ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਚਾਈਨਾ ਡੋਰਾ ਨਾਲ ਪਤੰਗ ਬਾਜੀ ਨਾ ਕੀਤੀ ਜਾਵੇ ਅਤੇ ਨਵੀਨ ਸ਼ਰਮਾ ਅਤੇ ਨਿਰਮਲ , ਰਾਜੀਵ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਖ਼ਤੀ ਹੋਰ ਕਰਨੀ ਚਾਹੀਦੀ ਹੈ ਤਾਕਿ ਚਾਈਨਾ ਡੋਰ ਲੋਕ ਨਾ ਖਰੀਦਣ ਅਤੇ ਲੁਕ ਛਿਪ ਕੇ ਵੇਚਣ ਵਾਲ਼ੇ ਨਾ ਵੇਚ ਸਕਣ। ਉਹਨਾਂ ਨੇ ਕਿਹਾ ਕਿ ਜੜੇ ਲੋਕ ਵੇਚਦੇ ਹਨ ਅਤੇ ਉਸ ਨੂੰ ਖਰੀਦਦੇ ਹਨ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਉੱਥੇ ਹੀ ਲੋਕਾ ਨੇ ਕਿਹਾ ਕਿ ਹਾਦਸੇ ਲਗਾਤਰ ਵਧ ਰਹੇ ਹਨ। ਕਈ ਬੱਚੇ ਜਖਮੀ ਹੈ ਚੁੱਕੇ ਹਨ ਉਹਨਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆ ਨੂੰ ਚਾਈਨਾ ਡੋਰਾ ਨਾਲ ਪਤੰਗਾ ਨਾ ਉੜਾਨ ਦੇਣ ਅਤੇ ਤਾਗੇ ਵਾਲੀ ਡੋਰ ਨਾਲ ਹੀ ਪਤੰਗਾ ਉੜਾਨ ਜਿਸ ਨਾਲ ਉਹਨਾਂ ਲੋਕਾ ਨੂੰ ਰੋਜ਼ਗਾਰ ਵੀ ਮਿਲੇਗਾ। ਜੜੇ ਹੱਥ ਨਾਲ ਤਾਗੇ ਨਾਲ ਡੋਰਾ ਬਣਾਉਂਦੇ ਹਨ ਉਹਨਾਂ ਨੇ ਕਿਹਾ ਕਿ ਐਸੇ ਕਰਕੇ ਅਸੀਂ ਦਿੱਲੀ ਗੇਟ ਦੇ ਬਾਹਰ ਸੜਕ ਕਿਨਾਰੇ ਹਥਾ ਵਿੱਚ ਤਖਤੀਆਂ ਫੜ ਲੋਕਾ ਨੂੰ ਜਾਗਰੂਕ ਕਰ ਰਹੇ ਹਾਂ ਅਤੇ ਇਸ ਮੁਹਿੰਮ ਦੀ ਸ਼ੁਰੁਆਤ ਕੀਤੀ ਹੈ ਅਤੇ ਆਣ ਵਾਲੇ ਸਮੇ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਬੱਚਿਆ ਨੂੰ ਜਗਰੂਕ ਕਿੱਤਾ ਜਾਵੇਗਾ ਤਾਕਿ ਲੋਕ ਚਾਈਨਾ ਡੋਰਾ ਦਾ ਇਸਤੇਮਾਲ ਨਾਲ ਕਰਨ ਉੱਥੇ ਹੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਸਖ਼ਤੀ ਕੀਤੀ ਗਈ ਹੈ ਅਤੇ ਪੁਲਿਸ ਵੀ ਕਾਰਵਾਈ ਕਰ ਰਹੀ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਕਿ ਲੋਕ ਚਾਈਨਾ ਡੋਰਾ ਦਾ ਇਸਤੇਮਾਲ ਨਾ ਕਰਨ।
input: ਸੰਨੀ ਚੋਪੜਾ