AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪ੍ਰਕਾਸ਼ ਸਿੰਘ ਬਾਦਲ ਨੇ 17 ਸਾਲ ਕੱਟੀ ਜੇਲ੍ਹ, ਧੀ ਦੇ ਵਿਆਹ ‘ਤੇ ਵੀ ਨਹੀਂ ਮੰਗੀ ਪੈਰੋਲ, ਵਾਜਪਾਈ ਦੇ ਸਨ ਡੁੰਘੇ ਮਿੱਤਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਲਿਹਾਜ਼ ਨਾਲ ਭਾਰਤ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਸਨ। ਸਾਲ 1927 ਵਿੱਚ ਜਨਮੇ ਬਾਦਲ ਨੇ ਆਪਣੀ ਸਿਆਸੀ ਪਾਰੀ 1947 ਵਿੱਚ ਸ਼ੁਰੂ ਕੀਤੀ ਸੀ, ਜਿਸ ਸਾਲ ਦੇਸ਼ ਆਜ਼ਾਦ ਹੋਇਆ ਸੀ।

ਪ੍ਰਕਾਸ਼ ਸਿੰਘ ਬਾਦਲ ਨੇ 17 ਸਾਲ ਕੱਟੀ ਜੇਲ੍ਹ, ਧੀ ਦੇ ਵਿਆਹ 'ਤੇ ਵੀ ਨਹੀਂ ਮੰਗੀ ਪੈਰੋਲ, ਵਾਜਪਾਈ ਦੇ ਸਨ ਡੁੰਘੇ ਮਿੱਤਰ
ਪ੍ਰਕਾਸ਼ ਸਿੰਘ ਬਾਦਲ ਨੇ 17 ਸਾਲ ਕੱਟੀ ਜੇਲ੍ਹ, ਧੀ ਦੇ ਵਿਆਹ ‘ਤੇ ਵੀ ਨਹੀਂ ਮੰਗੀ ਪੈਰੋਲ, ਵਾਜਪਾਈ ਦੇ ਸਨ ਡੁੰਘੇ ਮਿੱਤਰ।
lalit-kumar
| Updated On: 04 May 2023 08:35 AM IST
Share
ਪੰਜਾਬ ਨਿਊਜ। ਪ੍ਰਕਾਸ਼ ਸਿੰਘ ਬਾਦਲ ਆਪਣੇ 75 ਸਾਲਾਂ ਦੇ ਸਿਆਸੀ ਜੀਵਨ ਵਿੱਚ ਕਈ ਵਾਰ ਜੇਲ੍ਹ ਵੀ ਗਏ। 17 ਸਾਲ ਜੇਲ੍ਹ ਕੱਟਣ ਵਾਲੇ ਬਾਦਲ ਨੇ ਆਪਣੀ ਇਕਲੌਤੀ ਧੀ ਪ੍ਰਨੀਤ ਕੌਰ ਦੇ ਵਿਆਹ ਲਈ ਵੀ ਪੈਰੋਲ ਨਹੀਂ ਮੰਗੀ। ਮਾਰਚ 1970 ਵਿੱਚ ਬਾਦਲ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ (Chief Minister) ਬਣੇ। ਉਸ ਸਮੇਂ ਬਾਦਲ ਦੀ ਉਮਰ ਸਿਰਫ਼ 43 ਸਾਲ ਸੀ ਅਤੇ ਉਹ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਵਾਲੇ ਦੇਸ਼ ਦੇ ਸਭ ਤੋਂ ਨੌਜਵਾਨ ਆਗੂ ਸਨ। ਇਸ ਤੋਂ ਪਹਿਲਾਂ ਉਹ 20 ਸਾਲ ਦੀ ਉਮਰ ਵਿੱਚ ਪਿੰਡ ਦੇ ਸਰਪੰਚ ਬਣੇ ਸਨ। 1977 ਵਿੱਚ ਕੇਂਦਰ ਵਿੱਚ ਮੰਤਰੀ ਬਣੇ ਬਾਦਲ ਨੇ ਦਿੱਲੀ ਦੀ ਬਜਾਏ ਪੰਜਾਬ ਦੀ ਸੇਵਾ ਕਰਨੀ ਚੁਣੀ ਅਤੇ ਢਾਈ ਮਹੀਨਿਆਂ ਬਾਅਦ ਮੰਤਰੀ ਦਾ ਅਹੁਦਾ ਛੱਡ ਦਿੱਤਾ।

‘ਅਟਲ ਸਰਕਾਰ ਨੂੰ ਦਿੱਤਾ ਸੀ ਸਮਰਥਨ’

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੀ ਭਾਜਪਾ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਚੰਗੀ ਦੋਸਤੀ ਸੀ। ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਸਿਆਸੀ ਅਛੂਤ ਮੰਨੀ ਜਾਂਦੀ ਭਾਜਪਾ ਨੂੰ ਬਾਦਲ ਦੀ ਬਦੌਲਤ ਹੀ ਸਿਆਸੀ ਪ੍ਰਵਾਨਗੀ ਮਿਲੀ। ਇਹੀ ਕਾਰਨ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਸਨ। 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਕੌਮੀ ਸਿਆਸਤ ਵਿੱਚ ਵੀ ਆਪਣੀ ਸਿਆਸੀ ਸੂਝ ਪੱਕੀ ਕਰ ਲਈ। 1992 ਵਿਚ ਬਾਬਰੀ ਢਾਹੇ ਜਾਣ ਤੋਂ ਬਾਅਦ, ਬਾਦਲ ਘੱਟ ਗਿਣਤੀ ਭਾਈਚਾਰੇ ਵਿਚੋਂ ਇਕੱਲਾ ਅਜਿਹਾ ਨੇਤਾ ਸੀ ਜੋ ਭਾਜਪਾ ਨਾਲ ਮਜ਼ਬੂਤੀ ਨਾਲ ਖੜ੍ਹਾ ਸੀ। ਓਮਪ੍ਰਕਾਸ਼ ਚੌਟਾਲਾ ਦੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਉਦੋਂ ਹਰਿਆਣਾ ਵਿੱਚ 4 ਸੰਸਦ ਮੈਂਬਰ ਸਨ। ਬਾਦਲ ਦੇ ਇਸ਼ਾਰੇ ‘ਤੇ ਚੌਟਾਲਾ ਨੇ ਵੀ ਵਾਜਪਾਈ ਦਾ ਸਾਥ ਦਿੱਤਾ ਜਦਕਿ ਸ਼ਿਵ ਸੈਨਾ ਪਹਿਲਾਂ ਹੀ ਭਾਜਪਾ ਦੇ ਨਾਲ ਸੀ। ਉਸ ਤੋਂ ਬਾਅਦ ਵਾਜਪਾਈ ਪ੍ਰਧਾਨ ਮੰਤਰੀ ਬਣ ਗਏ ਪਰ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੇ ਅਤੇ 31 ਮਈ 1996 ਨੂੰ 13 ਦਿਨਾਂ ਵਿੱਚ ਉਨ੍ਹਾਂ ਦੀ ਸਰਕਾਰ ਡਿੱਗ ਗਈ।

ਬਾਕੀ ਪਾਰਟੀਆਂ ਨੇ ਬੀਜੇਪੀ ਤੋਂ ਬਣਾਈ ਸੀ ਦੂਰੀ

ਜਦੋਂ 1992 ਵਿੱਚ ਯੂਪੀ ਵਿੱਚ ਬਾਬਰੀ ਮਸਜਿਦ ਦਾ ਢਾਂਚਾ ਢਾਹਿਆ ਗਿਆ ਤਾਂ ਮੁਸਲਮਾਨਾਂ ਦੀ ਨਰਾਜ਼ਗੀ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਅਤੇ ਘੱਟ ਗਿਣਤੀ ਪਾਰਟੀਆਂ ਦੇ ਆਗੂਆਂ ਨੇ ਭਾਜਪਾ ਤੋਂ ਦੂਰੀ ਬਣਾ ਲਈ। ਘੱਟ ਗਿਣਤੀਆਂ ਦੀ ਨਰਾਜ਼ਗੀ ਕਾਰਨ ਕੋਈ ਵੀ ਪਾਰਟੀ ਭਾਜਪਾ (BJP) ਨਾਲ ਆਉਣ ਨੂੰ ਤਿਆਰ ਨਹੀਂ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਘੱਟ ਗਿਣਤੀ ਭਾਈਚਾਰੇ ਦੇ ਪਹਿਲੇ ਆਗੂ ਸਨ ਜਿਨ੍ਹਾਂ ਨੇ ਭਾਜਪਾ ਨਾਲ ਗਠਜੋੜ ਕੀਤਾ ਸੀ। ਸਿਆਸਤ ਦੀ ਨਬਜ਼ ਸਮਝਣ ਵਾਲੇ ਬਾਦਲ ਸਮਝ ਗਏ ਸਨ ਕਿ ਭਾਜਪਾ ਦਾ ਭਵਿੱਖ ਅੱਗੇ ਹੈ।

ਅਟਲ ਜੀ ਦੀ 13 ਦਿਨਾਂ ਦੀ ਸਰਕਾਰ ਦਾ ਸਮਰਥਨ ਕੀਤਾ

1996 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਦੇਸ਼ ਭਰ ਵਿੱਚ 161 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਉਦੋਂ ਕਾਂਗਰਸ ਨੇ 140 ਸੀਟਾਂ ਜਿੱਤੀਆਂ ਸਨ। ਜਦੋਂ ਪੰਜਾਬ ਦੀਆਂ 13 ਵਿੱਚੋਂ 8 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਤਾਂ ਬਾਦਲ ਆਪਣੇ ਸੰਸਦ ਮੈਂਬਰਾਂ ਨਾਲ ਦਿੱਲੀ ਦੇ ਪੰਜਾਬ ਭਵਨ ਪਹੁੰਚੇ। ਉਨ੍ਹਾਂ ਨੇ ਭਾਜਪਾ ਦੇ ਦਿੱਗਜ ਨੇਤਾ ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਅਕਾਲੀ ਦਲ ਉਨ੍ਹਾਂ ਦੇ ਨਾਲ ਹੈ।

ਦੇਵਗੌੜਾ ਨਾਲ ਨਹੀਂ ਗਏ ਸਨ ਬਾਦਲ

1 ਜੂਨ 1996 ਨੂੰ, ਵਾਜਪਾਈ ਦੇ ਅਸਤੀਫੇ ਤੋਂ ਅਗਲੇ ਦਿਨ, 24 ਛੋਟੀਆਂ ਖੇਤਰੀ ਪਾਰਟੀਆਂ ਨੇ ਇੱਕ ਸੰਯੁਕਤ ਮੋਰਚਾ ਬਣਾਇਆ ਅਤੇ ਐਚਡੀ ਦੇਵਗੌੜਾ ਨੂੰ ਆਪਣਾ ਨੇਤਾ ਚੁਣਿਆ। ਦੇਵਗੌੜਾ ਕਾਂਗਰਸ ਦੇ ਸਮਰਥਨ ਨਾਲ ਪ੍ਰਧਾਨ ਮੰਤਰੀ ਬਣੇ ਸਨ। ਵਾਜਪਾਈ ਦੀ ਸਰਕਾਰ ਦੇ ਡਿੱਗਣ ਤੋਂ ਬਾਅਦ ਅਕਾਲੀ ਦਲ ਦੇ ਕਈ ਸੰਸਦ ਮੈਂਬਰ ਸਾਂਝੇ ਮੋਰਚੇ ਨਾਲ ਜਾਣ ਦੇ ਹੱਕ ਵਿੱਚ ਸਨ ਪਰ ਬਾਦਲ ਨੇ ਜ਼ੋਰਦਾਰ ਇਨਕਾਰ ਕਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਨੂੰ ਕਾਂਗਰਸ ਦੀ ਹਮਾਇਤ ਮਿਲੀ ਹੈ, ਅਸੀਂ ਉਨ੍ਹਾਂ ਦਾ ਸਮਰਥਨ ਨਹੀਂ ਕਰਾਂਗੇ।

ਐਨਡੀਏ ਬਣਾਉਣ ਚ ਨਿਭਾਈ ਸੀ ਅਹਿਮ ਭੂਮਿਕਾ

ਦੇਵਗੌੜਾ ਅਤੇ ਫਿਰ ਆਈਕੇ ਗੁਜਰਾਲ ਦੀ ਸਰਕਾਰ ਕਾਰਜਕਾਲ ਪੂਰਾ ਨਹੀਂ ਕਰ ਸਕੀ ਅਤੇ 1998 ਵਿੱਚ ਮੱਧਕਾਲੀ ਚੋਣਾਂ ਹੋਈਆਂ। ਅਟਲ-ਅਡਵਾਨੀ-ਜੋਸ਼ੀ ਦੇ ਉਸ ਦੌਰ ਵਿਚ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਬਣੀ ਸੀ। ਉਦੋਂ ਬਾਦਲ ਨੇ ਦੇਸ਼ ਭਰ ਦੀਆਂ 13 ਖੇਤਰੀ ਪਾਰਟੀਆਂ ਨੂੰ ਐਨਡੀਏ ਦੇ ਬੈਨਰ ਹੇਠ ਲਿਆਉਣ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਉਸ ਚੋਣ ਵਿੱਚ ਭਾਜਪਾ 182 ਸੀਟਾਂ ਨਾਲ ਲਗਾਤਾਰ ਦੂਜੀ ਵਾਰ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਅਤੇ ਵਾਜਪਾਈ ਮੁੜ ਪ੍ਰਧਾਨ ਮੰਤਰੀ ਬਣੇ।

ਢਾਈ ਮਹੀਨਿਆਂ ਵਿੱਚ ਮੰਤਰੀ ਦਾ ਅਹੁਦਾ ਛੱਡ ਦਿੱਤਾ

ਮਾਰਚ 1977 ਵਿੱਚ ਕੇਂਦਰ ਵਿੱਚ ਮੋਰਾਰਜੀ ਦੇਸਾਈ ਦੀ ਅਗਵਾਈ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ। ਉਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਬਣਾਇਆ ਗਿਆ ਸੀ। ਪਰ, ਉਨ੍ਹਾਂ ਨੂੰ ਕੇਂਦਰ ਦੀ ਰਾਜਨੀਤੀ ਪਸੰਦ ਨਹੀਂ ਸੀ। ਕਰੀਬ ਢਾਈ ਮਹੀਨਿਆਂ ਬਾਅਦ ਬਾਦਲ ਨੇ ਕੇਂਦਰੀ ਮੰਤਰੀ ਦਾ ਅਹੁਦਾ ਛੱਡ ਦਿੱਤਾ। ਉਸ ਤੋਂ ਬਾਅਦ ਉਹ ਕਦੇ ਵੀ ਪੰਜਾਬ ਦੀ ਸਿਆਸਤ ਤੋਂ ਬਾਹਰ ਨਹੀਂ ਆਏ। 5 ਵਾਰ ਸੂਬੇ ਦੇ ਮੁੱਖ ਮੰਤਰੀ ਬਣੇ। ਮੁਕਤਸਰ ਜ਼ਿਲ੍ਹੇ ਦੀ ਲੰਬੀ ਵਿਧਾਨ ਸਭਾ ਸੀਟ ਤੋਂ ਲਗਾਤਾਰ 10 ਚੋਣਾਂ ਜਿੱਤ ਕੇ ਵਿਧਾਇਕ ਬਣੇ।

SP ਨੂੰ ਇੰਤਜ਼ਾਰ ਕਰਨ ‘ਤੇ ਪਤਨੀ ਨੇ ਝਿੜਕਿਆ ਸੀ

ਸਾਲ 1970 ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੀ ਉਮਰ ਸਿਰਫ਼ 43 ਸਾਲ ਸੀ। ਪ੍ਰਕਾਸ਼ ਸਿੰਘ ਬਾਦਲ ਖੁਦ ਦੱਸਦੇ ਸਨ ਕਿ ਇੱਕ ਦਿਨ ਉਹ ਬਾਦਲ ਪਿੰਡ ਵਿੱਚ ਆਪਣੇ ਜੱਦੀ ਘਰ ਦੀ ਛੱਤ ਤੇ ਕੁਝ ਫਾਈਲਾਂ ਦੇਖ ਰਹੇ ਸਨ। ਫਿਰ ਜ਼ਿਲ੍ਹੇ ਦੇ ਐਸਪੀ ਉਨਾਂ ਨੂੰ ਮਿਲਣ ਆਏ ਅਤੇ ਉਨ੍ਹਾਂ ਨੇ ਉਡੀਕ ਕਰਨ ਲਈ ਕਿਹਾ। ਬਾਅਦ ਵਿੱਚ, ਫਾਈਲਾਂ ਨੂੰ ਦੇਖਦੇ ਹੋਏ, ਉਹ ਭੁੱਲ ਗਏ। ਕਰੀਬ ਇਕ ਘੰਟੇ ਬਾਅਦ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਗੁੱਸੇ ‘ਚ ਛੱਤ ‘ਤੇ ਆ ਗਈ ਅਤੇ ਝਿੜਕਾਂ ਮਾਰਨ ਲੱਗ ਪਈ ਕਿ ਇੰਨਾ ਵੱਡਾ ਅਧਿਕਾਰੀ ਹੇਠਾਂ ਉਡੀਕ ਕਰ ਰਿਹਾ ਹੈ ਅਤੇ ਤੁਸੀਂ ਇੱਥੇ ਫਾਈਲਾਂ ਦੇਖ ਰਹੇ ਹੋ।

ਹਮੇਸ਼ਾਂ ਸ਼ਾਂਤ ਰਹਿੰਦੇ ਸਨ ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਸਮਝ ਬਹੁਤ ਡੂੰਘੀ ਸੀ। ਅੱਜ ਦੇ ਸਿਆਸਤਦਾਨਾਂ ਦੇ ਉਲਟ ਜੋ ਲੋਕਾਂ ਵਿੱਚ ਦਿਖਾਵਾ ਕਰਦੇ ਹਨ, ਬਾਦਲ ਹਮੇਸ਼ਾ ਸ਼ਾਂਤ ਰਹੇ। ਅਕਾਲੀ ਦਲ ਵਿੱਚ ਉਨ੍ਹਾਂ ਨਾਲ ਲੰਮਾ ਸਮਾਂ ਬਿਤਾਉਣ ਵਾਲੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਬਾਦਲ ਸਾਹਬ ਨੂੰ ਗੁੱਸੇ ਹੁੰਦੇ ਨਹੀਂ ਦੇਖਿਆ। ਜੇ ਕੋਈ ਗੁੱਸਾ ਕਰਦਾ ਸੀ ਤਾਂ ਉਹ ਉਸ ਨੂੰ ਕੁੱਝ ਨਹੀਂ ਕਹਿੰਦੇ ਸਨ, ਸਗੋਂ ਆਪ ਹੀ ਉੱਠ ਕੇ ਚਲਾ ਜਾਂਦੇ ਸੀ। ਕਦੇ ਗੁੱਸਾ ਆਉਂਦਾ ਤਾਂ ਮੁਸਕਰਾ ਕੇ ਛੁਪਾ ਲੈਂਦਾ। ਮੁੱਖ ਮੰਤਰੀ ਹੁੰਦਿਆਂ ਵੀ ਉਨ੍ਹਾਂ ਦਾ ਰਵੱਈਆ ਬਿਲਕੁਲ ਬਹੁਤ ਨਿਮਰਤਾ ਵਾਲਾ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...