ਪਾਕਿਸਤਾਨ ਪੁੱਜੇ ਸ਼ਰਨਦੀਪ ਲਈ ਕਾਨੂੰਨੀ ਲੜਾਈ ਸ਼ੁਰੂ, ਨਾਸਿਰ ਢਿੱਲੋਂ ਨੇ ਵੀਡੀਓ ਕੀਤੀ ਜਾਰੀ, ਬੋਲਿਆ- ਦੋਵਾਂ ਮੁਲਕਾਂ ਦਾ ਪਿਆਰ ਬਣਿਆ ਰਹੇ
Sharandeep Singh Pakistan Case: ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਇਸ ਮਾਮਲੇ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਨਾਸਿਰ ਨੇ ਕਿਹਾ ਕਿ ਇੱਕ ਵਕੀਲ ਸ਼ਰਨਦੀਪ ਦੀ ਨੁਮਾਇੰਦਗੀ ਕਰੇਗਾ। ਉਸ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਨੇ ਸ਼ਰਨਦੀਪ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇੱਕ ਲਾਅ ਫਰਮ ਚਲਾਉਣ ਵਾਲੇ ਬਹਿਰਾਮ ਬਾਜਵਾ ਉਸ ਦਾ ਕੇਸ ਲੜਨਗੇ।
ਜਲੰਧਰ ਦੇ ਸ਼ਾਹਕੋਟ ਦੇ ਭੋਏਪੁਰ ਪਿੰਡ ਦਾ ਰਹਿਣ ਵਾਲਾ ਸ਼ਰਨਦੀਪ ਸਿੰਘ ਜੋ ਪਾਕਿਸਤਾਨ ‘ਚ ਗ੍ਰਿਫ਼ਤਾਰ ਹੋ ਗਿਆ ਹੈ, ਉਸ ਦੀ ਵਤਨ ਵਾਪਸੀ ਦੇ ਲਈ ਹੁਣ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਹੈ। ਸ਼ਰਨਦੀਪ ਸਿੰਘ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਸੀ, ਇਸ ਵਿਚਕਾਰ ਉਸ ਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚਣ ਦੀ ਖ਼ਬਰ ਸਾਹਮਣੇ ਆਈ। ਇਹ ਦੀ ਜਾਣਕਾਰੀ ਪਰਿਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀਸੀ।
ਸ਼ਰਨਦੀਪ ਨੂੰ ਪਾਕਿਸਤਾਨ ਦੇ ਕਸੂਰ ਸੈਕਟਰ ‘ਚ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਾਲਾਂਕਿ, ਹੁਣ ਸ਼ਰਨਦੀਪ ਦੀ ਘਰ ਵਾਪਸੀ ਦੇ ਲਈ ਕਾਨੂੰਨੀ ਲੜਾਈ ਸ਼ੁਰੂ ਕੀਤੀ ਜਾ ਚੁੱਕੀ ਹੈ।
ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਇਸ ਮਾਮਲੇ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਨਾਸਿਰ ਨੇ ਕਿਹਾ ਕਿ ਇੱਕ ਵਕੀਲ ਸ਼ਰਨਦੀਪ ਦੀ ਨੁਮਾਇੰਦਗੀ ਕਰੇਗਾ। ਉਸ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਨੇ ਸ਼ਰਨਦੀਪ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇੱਕ ਲਾਅ ਫਰਮ ਚਲਾਉਣ ਵਾਲੇ ਬਹਿਰਾਮ ਬਾਜਵਾ ਉਸ ਦਾ ਕੇਸ ਲੜਨਗੇ।
ਇਸ ਸਥਿਤੀ ‘ਚ ਬਹਿਰਾਮ ਬਾਜਵਾ ਸ਼ਰਨਦੀਪ ਦੀ ਨੁਮਾਇੰਦਗੀ ਕਰਨਗੇ ਤੇ ਉਸ ਦੀ ਕੇਸ ਲੜਨਗੇ ਤੇ ਉਸ ਦੀ ਘਰ ਵਾਪਸੀ ਨੂੰ ਯਕੀਨੀ ਬਣਾਉਣਗੇ। ਨਾਸਿਰ ਨੇ ਦੱਸਿਆ ਕਿ ਬੌਬੀ ਸਿੱਧੂ ਜੋ ਕਿ ਸ਼ਰਨਦੀਪ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ ਤੇ ਹੁਣ ਅਮਰੀਕਾ ‘ਚ ਰਹਿੰਦਾ ਹੈ, ਉਸ ਨੇ ਉਸ ਨਾਲ ਸੰਪਰਕ ਕੀਤਾ। ਬੌਬੀ ਸਿੱਧੂ ਨੇ ਸ਼ਰਨਦੀਪ ਦੇ ਕੇਸ ਬਾਰੇ ਐਡਵੋਕੇਟ ਬਹਿਰਾਮ ਬਾਜਵਾ ਨਾਲ ਸੰਪਰਕ ਕੀਤਾ ਤੇ ਉਸ ਨੇ ਸ਼ਰਨਦੀਪ ਦੀ ਨੁਮਾਇੰਦਗੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਵੀ ਆ ਚੁੱਕਿਆ ਅਜਿਹਾ ਕੇਸ: ਨਾਸਿਰ ਢਿੱਲੋਂ
ਨਾਸਿਰ ਨੇ ਦੱਸਿਆ ਕਿ ਇਹ ਮਾਮਲਾ ਛੇ ਸਾਲ ਪਹਿਲਾਂ ਦੇ ਇੱਕ ਪਾਕਿਸਤਾਨੀ ਨੌਜਵਾਨ ਦੇ ਮਾਮਲੇ ਵਰਗਾ ਹੈ। ਦਰਅਸਲ, ਛੇ ਸਾਲ ਪਹਿਲਾਂ ਇੱਕ ਪਾਕਿਸਤਾਨੀ ਨੌਜਵਾਨ, ਮੁਬਾਸ਼ਰ ਮੁਬਾਰਕ ਦਾ ਆਪਣੇ ਪਰਿਵਾਰ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਨਾਰਾਜ਼ ਹੋ ਕੇ ਉਹ ਭਾਰਤ ਭੱਜ ਗਿਆ ਸੀ। ਉਸ ਨੂੰ ਬੀਐਸਐਫ ਨੇ ਗ੍ਰਿਫ਼ਤਾਰ ਕਰ ਲਿਆ ਤੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ
ਭਾਰਤੀਆਂ ਨੇ ਉਸ ਦੀ ਮਦਦ ਕੀਤੀ ਤੇ ਛੇ ਮਹੀਨਿਆਂ ਬਾਅਦ ਉਸ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ। ਇਸੇ ਤਰ੍ਹਾਂ, ਸ਼ਰਨਦੀਪ ਨੂੰ ਹੁਣ ਪਾਕਿਸਤਾਨ ਰੇਂਜਰਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨਾਸਿਰ ਨੇ ਕਿਹਾ ਕਿ ਉਸ ਦਾ ਟੀਚਾ ਭਾਰਤ ਤੇ ਪਾਕਿਸਤਾਨ ਵਿਚਕਾਰ ਪਿਆਰ ਬਣਾਈ ਰੱਖਣਾ ਹੈ। ਇਸ ਲਈ, ਉਹ ਹੁਣ ਸ਼ਰਨਦੀਪ ਨੂੰ ਉਸ ਦੇ ਵਤਨ ਵਾਪਸੀ ‘ਚ ਹਰ ਸੰਭਵ ਸਹਾਇਤਾ ਤੇ ਮਦਦ ਪ੍ਰਦਾਨ ਕਰੇਗਾ।


