ਭਾਰਤ ਦੇ ਪੰਜਾਬ ‘ਚ ਨਹੀਂ, ਪਾਕਿਸਤਾਨ ਦੇ ਪੰਜਾਬ ‘ਚ ਸਾੜੀ ਜਾ ਰਹੀ ਜ਼ਿਆਦਾ ਪਰਾਲੀ, ਰਿਪੋਰਟ ‘ਚ ਖੁਲਾਸਾ
Stubble Burning: ਅਗਲੇ ਦੋ ਹਫ਼ਤੇ ਕਾਫੀ ਮਹੱਤਵਪੂਰਨ ਰਹਿਣ ਵਾਲੇ ਹਨ, ਕਿਉਂਕਿ ਝੋਨੇ ਦੀ ਫਸਲ ਦੀ ਕਟਾਈ ਦੇ ਨਾਲ ਪਰਾਲੀ ਸਾੜਨ ਦੇ ਮਾਮਲਿਆਂ 'ਚ ਵਾਧਾ ਦੇਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ 1 ਸਤੰਬਰ ਤੋਂ 20 ਅਕਤੂਬਰ ਤੱਕ ਪਾਕਿਸਤਾਨ ਦੇ ਪੰਜਾਬ 'ਚ ਪਰਾਲੀ ਚਲਾਉਣ ਦੇ ਹੁਣ ਤੱਕ 3472 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਭਾਰਤ ਦੇ ਪੰਜਾਬ 'ਚ 471 ਤੇ ਹਰਿਆਣਾ 'ਚ 281 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ।
ਪਾਕਿਸਤਾਨ ਦੇ ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਭਾਰਤ ਦੇ ਪੰਜਾਬ ‘ਚ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਉੱਤਰ ਭਾਰਤ ‘ਚ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਯੂਨੀਵਰਸਿਟੀ ਤੇ ਪੀਜੀਆਈ ਚੰਡੀਗੜ੍ਹ ਦੀ ਸੰਯੁਕਤ ਟੀਮ ਦੀ ਰਿਪੋਰਟ ‘ਚ ਇਸ ਦਾ ਖੁਲਾਸਾ ਹੋਇਆ ਕਿ ਆਉਣ ਵਾਲੇ ਦਿਨਾਂ ‘ਚ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ।
ਅਗਲੇ ਦੋ ਹਫ਼ਤੇ ਕਾਫੀ ਮਹੱਤਵਪੂਰਨ ਰਹਿਣ ਵਾਲੇ ਹਨ, ਕਿਉਂਕਿ ਝੋਨੇ ਦੀ ਫਸਲ ਦੀ ਕਟਾਈ ਦੇ ਨਾਲ ਪਰਾਲੀ ਸਾੜਨ ਦੇ ਮਾਮਲਿਆਂ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ 1 ਸਤੰਬਰ ਤੋਂ 20 ਅਕਤੂਬਰ ਤੱਕ ਪਾਕਿਸਤਾਨ ਦੇ ਪੰਜਾਬ ‘ਚ ਪਰਾਲੀ ਚਲਾਉਣ ਦੇ ਹੁਣ ਤੱਕ 3472 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਭਾਰਤ ਦੇ ਪੰਜਾਬ ‘ਚ 471 ਤੇ ਹਰਿਆਣਾ ‘ਚ 281 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ। ਜੇਕਰ ਪਿਛਲੇ ਸਾਲ ਨਾਲ ਤੁਲਨਾ ਕੀਤੀ ਜਾਵੇ ਤਾਂ ਭਾਰਤੀ ਪੰਜਾਬ ‘ਚ ਹੁਣ ਤੱਕ 58 ਫ਼ੀਸਦੀ ਮਾਮਲੇ ਘੱਟ ਹੋ ਗਏ ਹਨ, ਜਦਕਿ ਹਰਿਆਣਾ ‘ਚ 65 ਫ਼ੀਸਦੀ ਦੀ ਕਮੀ ਆਈ ਹੈ।
ਦੀਵਾਲੀ ਵਾਲੇ ਦਿਨ (20 ਅਕਤੂਬਰ) ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਪੰਜਾਬ ‘ਚ 1750 ਥਾਂਵਾਂ ‘ਤੇ ਪਰਾਲੀ ਜਲਾਈ ਗਈ ਤੇ ਪੰਜਾਬ ‘ਚ 200 ਤੇ ਹਰਿਆਣਾ ‘ਚ 61 ਪਰਾਲੀ ਸਾੜਨ ਦੇ ਮਾਮਲੇ ਆਏ ਹਨ। ਪੰਜਾਬ ਯੂਨੀਵਰਸਿਟੀ ਤੇ ਪੀਜੀਆਈ ਦੀ ਟੀਮ ਸੈਟੇਲਾਈਨ ਦੀ ਰਾਹੀਂ ਪਰਾਲੀ ਜਲਾਉਣ ਦੇ ਮਾਮਲਿਆਂ ਦੀ ਨਿਗਰਾਨੀ ਕਰ ਰਹੀ ਹੈ। ਵਿਭਾਗ ਦੀ ਟੀਮ ਦੀ ਪਕੜ ਤੋਂ ਜੋ ਮਾਮਲੇ ਬੱਚ ਜਾਂਦੇ ਹਨ, ਇਹ ਟੀਮ ਉਨ੍ਹਾਂ ‘ਤੇ ਵੀ ਨਜ਼ਰ ਰੱਖਦੀ ਹੈ। ਇੱਕ ਹੀ ਦਿਨ ‘ਚ ਇੰਨੇ ਮਾਮਲੇ ਆਉਣ ਤੋਂ ਬਾਅਦ ਇਹ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ‘ਚ ਹੋਰ ਵੀ ਪਰਾਲੀ ਸਾੜਨ ਦੇ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ।
ਇਸ ਅਸਰ ਹਵਾ ਦੀ ਗੁਣਵੱਤਾ ‘ਤੇ ਵੀ ਪੈ ਸਕਦਾ ਹੈ। ਪੰਜਾਬ ਤੇ ਹਰਿਆਣਾ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਆਈ ਹੈ। ਬੀਤੇ ਸਾਲ ਦੀਵਾਲੀ ਦੇ ਦਿਨ 1 ਨਵੰਬਰ ਨੂੰ ਪੰਜਾਬ ‘ਚ 1315 ਤੇ ਹਰਿਆਣਾ ‘ਚ 165 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਪੰਜਾਬ ‘ਚ 1786 ਮਾਮਲੇ ਦਰਜ ਕੀਤੇ ਗਏ ਹਨ।