ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਨਾਮ ‘ਤੇ ਸਾਈਬਰ ਠੱਗ ਕਰ ਰਹੇ ਫ੍ਰਾਡ, 1 ਰੁਪਏ ਦਾ ਮੈਸੇਜ ਨਾ ਆਉਣ ‘ਤੇ ਮੰਗ ਰਹੇ ਡਿਟੇਲ

Updated On: 

29 Jun 2026 12:15 PM IST

ਠੱਗ ਮਹਿਲਾਵਾਂ ਨੂੰ 1 ਰੁਪਏ ਵਾਲਾ ਮੈਸੇਜ ਨਾ ਆਉਣ 'ਤੇ ਦਾਅਵਾ ਕਰਦੇ ਹਨ ਕਿ ਉਹ ਉਨ੍ਹਾਂ ਦੀ ਮਦਦ ਕਰਨਗੇ ਤੇ ਬੈਂਕ ਖਾਤੇ ਦੀ ਵੈਰੀਫਿਕੇਸ਼ਨ ਕਰਵਾ ਦੇਣਗੇ। ਇਸ ਲਈ ਉਹ ਆਧਾਰ ਕਾਰਡ, ਪੈਨ ਕਾਰਡ, ਬੈਂਕ ਡਿਟੇਲ ਦੇ ਹੋਰ ਦਸਤਾਵੇਜ਼ ਦੀ ਮੰਗ ਕਰਦੇ ਹਨ ਤੇ ਫ੍ਰਾਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ ਕਿ ਮਹਿਲਾਵਾਂ ਕਿਸੇ ਵੀ ਅਣਜਾਣ ਵਿਅਕਤੀ ਨੂੰ ਦਸਤਾਵੇਜ਼ ਨਾ ਦੇਣ ਨਹੀਂ ਤਾ ਉਹ ਠੱਗੀ ਦਾ ਸ਼ਿਕਾਰ ਹੋ ਸਕਦੀਆਂ ਹਨ।

ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਨਾਮ ਤੇ ਸਾਈਬਰ ਠੱਗ ਕਰ ਰਹੇ ਫ੍ਰਾਡ, 1 ਰੁਪਏ ਦਾ ਮੈਸੇਜ ਨਾ ਆਉਣ ਤੇ ਮੰਗ ਰਹੇ ਡਿਟੇਲ

ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਨਾਮ 'ਤੇ ਸਾਈਬਰ ਠੱਗ ਕਰ ਰਹੇ ਫ੍ਰਾਡ

ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਜਨਰਲ ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ ਮਹੀਨੇ ਵਾਰ 1000 ਤੇ ਐਸਸੀ ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ 1500 ਰੁਪਏ ਆਉਣਗੇ। ਇਸ ਸਕਿਮ ਤਹਿਤ ਪਿੰਡਾਂ ਤੇ ਸ਼ਹਿਰੀ ਇਲਾਕਿਆਂ ‘ਚ ਮਹਿਲਾਵਾਂ ਦੇ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਜਾਰੀ ਹੈ। ਬੈਂਕ ਅਕਾਊਂਟ ਦੀ ਵੈਰੀਫਿਕੇਸ਼ਨ ਲਈ ਮਹਿਲਾਵਾਂ ਦੇ ਖਾਤੇ ‘ਚ 1 ਰੁਪਈਆ ਪਾਇਆ ਜਾਂਦਾ ਹੈ। ਹਾਲਾਂਕਿ, ਕਈ ਵਾਰ ਤਕਨੀਕੀ ਦਿੱਕਤ ਕਾਰਨ ਇਹ ਮੈਸੇਜ ਨਹੀਂ ਆਉਂਦਾ। ਇਸੇ ਦਾ ਫਾਇਦਾ ਚੁੱਕ ਕੇ ਸਾਈਬਰ ਠੱਗ ਆਪਣਾ ਜਾਲ ਵਿਛਾ ਰਹੇ ਹਨ।

ਠੱਗ ਮਹਿਲਾਵਾਂ ਨੂੰ 1 ਰੁਪਏ ਵਾਲਾ ਮੈਸੇਜ ਨਾ ਆਉਣ ‘ਤੇ ਦਾਅਵਾ ਕਰਦੇ ਹਨ ਕਿ ਉਹ ਉਨ੍ਹਾਂ ਦੀ ਮਦਦ ਕਰਨਗੇ ਤੇ ਬੈਂਕ ਖਾਤੇ ਦੀ ਵੈਰੀਫਿਕੇਸ਼ਨ ਕਰਵਾ ਦੇਣਗੇ। ਇਸ ਲਈ ਉਹ ਆਧਾਰ ਕਾਰਡ, ਪੈਨ ਕਾਰਡ, ਬੈਂਕ ਡਿਟੇਲ ਦੇ ਹੋਰ ਦਸਤਾਵੇਜ਼ ਦੀ ਮੰਗ ਕਰਦੇ ਹਨ ਤੇ ਫ੍ਰਾਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ ਕਿ ਮਹਿਲਾਵਾਂ ਕਿਸੇ ਵੀ ਅਣਜਾਣ ਵਿਅਕਤੀ ਨੂੰ ਦਸਤਾਵੇਜ਼ ਨਾ ਦੇਣ ਨਹੀਂ ਤਾ ਉਹ ਠੱਗੀ ਦਾ ਸ਼ਿਕਾਰ ਹੋ ਸਕਦੀਆਂ ਹਨ।

ਕਿਵੇਂ ਬਣਾਉਂਦੇ ਹਨ ਸ਼ਿਕਾਰ?

ਮੈਸੇਜ ਨਾ ਆਉਣ ਤੋਂ ਪਰੇਸ਼ਾਨ ਮਹਿਲਾਵਾਂ ਦਾ ਫਾਇਦਾ ਠੱਗ ਚੁੱਕ ਰਹੇ ਹਨ। ਸੋਸ਼ਲ ਮੀਡੀਆ ‘ਤੇ ਠੱਗ ਐਕਟਿਵ ਹੋ ਗਏ ਹਨ ਤੇ ਦਾਅਵਾ ਕਰਦੇ ਹਨ ਕਿ ਜੇਕਰ ਤੁਹਾਡੇ ਕੋਲੋਂ ਬੈਂਕ ਅਕਾਊਂਟ ‘ਚ 1 ਰੁਪਈਆ ਨਹੀਂ ਆਇਆ ਤਾਂ ਸਾਡੇ ਨਾਲ ਸੰਪਰਕ ਕਰੋ, ਅਸੀਂ ਵੈਰੀਫਿਕੇਸ਼ਨ ਕਰਵਾ ਦੇਵਾਂਗੇ। ਇਸ ਤੋਂ ਬਾਅਦ ਉਹ ਮਹਿਲਾਵਾਂ ਤੋਂ ਬੈਂਕ ਖਾਤੇ ਦੀ ਡਿਟੇਲ, ਪੈਨ ਕਾਰਡ ਤੇ ਹਰ ਜ਼ਰੂਰੀ ਦਸਤਾਵੇਜ਼ਾਂ ਦੀ ਮੰਗ ਕਰਦੇ ਹਨ। ਹਾਲਾਂਕਿ, ਇਹ ਸਭ ਠੱਗਾਂ ਦੀ ਚਾਲਬਾਜ਼ੀ ਹੁੰਦੀ ਹੈ। ਤੁਹਾਡੀ ਜਾਣਕਾਰੀ ਤੋਂ ਬਾਅਦ ਉਹ ਤੁਹਾਡਾ ਬੈਂਕ ਖਾਤਾ ਖਾਲੀ ਕਰ ਸਕਦੇ ਹਨ। ਅਜਿਹੇ ‘ਚ ਪੁਲਿਸ ਨੇ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।

1 ਜੁਲਾਈ ਨੂੰ ਆਉਣਗੇ ਪੈਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਯੋਜਨਾ ਦੀ ਪਹਿਲੀ ਕਿਸ਼ਤ 1 ਜੁਲਾਈ ਨੂੰ ਬੈਂਕ ਖਾਤਿਆਂ ‘ਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ। 1 ਜੁਲਾਈ ਨੂੰ 3 ਮਹੀਨਿਆਂ- ਅਪ੍ਰੈਲ, ਮਈ ਤੇ ਜੂਨ ਦੇ ਪੈਸੇ ਇਕੱਠੇ ਪਾ ਦਿੱਤੇ ਜਾਣਗੇ। ਪਹਿਲੀ ਕਿਸ਼ਤ ‘ਚ ਜਨਰਲ ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ 3000 ਰੁਪਏ ਆਉਣਗੇ, ਜਦਕਿ ਐਸਸੀ ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ 4500 ਰੁਪਏ ਆਉਣਗੇ।

Follow Us
Related Stories
AAP ਨੇ ਚੋਣਾਂ ਤੋਂ ਪਹਿਲਾਂ ਕੀਤਾ ਪਾਰਟੀ ਦਾ ਵਿਸਥਾਰ, ਜਗਰੂਪ ਸਿੰਘ ਸੇਖਵਾਂ ਨੂੰ ਬਣਾਇਆ ਸੂਬਾ ਉਪ ਪ੍ਰਧਾਨ
ਫ਼ਰੀਦਕੋਟ ਜੇਲ੍ਹ ‘ਚ ਤਲਾਸੀ ਅਭਿਆਨ ਦੌਰਾਨ ਅਰਸ਼ ਡੱਲਾ ਗੈਂਗ ਦੇ ਗੈਂਗਸਟਰ ਕੋਲੋਂ ਮਿਲੇ 4 ਮੋਬਾਇਲ, 4 ‘ਤੇ ਕੇਸ ਦਰਜ
ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ, ਕਿਹਾ- ਸੂਬਾ ਸਰਕਾਰ ਬਣਾ ਸਕਦੀ ਹੈ ਰੈਗੁਲੇਟਰੀ ਕਾਨੂੰਨ, ਹਾਈਕੋਰਟ ‘ਚ ਸੁਣਵਾਈ
LADC ਪਾਲਿਸੀ ਖ਼ਿਲਾਫ਼ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਬਿਗੁਲ, ਵਕੀਲਾਂ ਨੇ ‘ਨਾਲਸਾ’ ਦੀ ਨਵੀਂ ਨੀਤੀ ਤੁਰੰਤ ਰੱਦ ਕਰਨ ਦੀ ਕੀਤੀ ਮੰਗ
ਸਾਂਸਦ ਸੰਤ ਸੀਚੇਵਾਲ ਨੇ ਸੁਰੱਖਿਆ ਵਾਪਸ ਕਰਨ ਦੀ ਕੀਤੀ ਪੇਸ਼ਕਸ਼, ਕਾਨੂੰਨ-ਵਿਵਸਥਾ ਦਾ ਦਿੱਤਾ ਹਵਾਲਾ; DGP ਨੂੰ ਲਿਖਿਆ ਪੱਤਰ
ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ ਮੰਤਰੀਆਂ ‘ਚ 5ਵੇਂ ਸਥਾਨ ‘ਤੇ ਭਗਵੰਤ ਮਾਨ, ਕੌਣ ਸਭ ਤੋਂ ਅਮੀਰ? ADR ਦੀ ਰਿਪੋਰਟ ‘ਚ ਖੁਲਾਸਾ