ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ ਮੰਤਰੀਆਂ ‘ਚ 5ਵੇਂ ਸਥਾਨ ‘ਤੇ ਭਗਵੰਤ ਮਾਨ, ਕੌਣ ਸਭ ਤੋਂ ਅਮੀਰ? ADR ਦੀ ਰਿਪੋਰਟ ‘ਚ ਖੁਲਾਸਾ
ADR ਤੇ ਨੈਸ਼ਨਲ ਇਲੈਕਸ਼ਨ ਵਾਚ ਵੱਲੋਂ 27 ਜੁਲਾਈ 2026 ਨੂੰ ਜਾਰੀ ਕੀਤੀ ਗਈ ਇਹ ਰਿਪੋਰਟ ਦੇਸ਼ ਦੇ 28 ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 31 ਮੁੱਖ ਮੰਤਰੀਆਂ ਦੇ ਚੋਣੀ ਹਲਫਨਾਮਿਆਂ ਦੇ ਵਿਸ਼ਲੇਸ਼ਣ 'ਤੇ ਆਧਾਰਿਤ ਹੈ। ਇਨ੍ਹਾਂ ਹਲਫਨਾਮਿਆਂ 'ਚ ਦਰਜ ਜਾਣਕਾਰੀ ਦੇ ਆਧਾਰ 'ਤੇ ਮੁੱਖ ਮੰਤਰੀਆਂ ਦੀ ਜਾਇਦਾਦ, ਕਰਜ਼ਾ, ਅਪਰਾਧਿਕ ਮਾਮਲੇ, ਸਿੱਖਿਆ, ਉਮਰ ਤੇ ਮਹਿਲਾਵਾਂ ਦੀ ਭਾਗੀਦਾਰੀ ਦਾ ਅਧਿਐਨ ਕੀਤਾ ਗਿਆ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਅਤੇ ਨੈਸ਼ਨਲ ਇਲੈਕਸ਼ਨ ਵਾਚ (NEW) ਦੀ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ (ਸੰਪਤੀ/Assest) ਵਾਲੇ ਮੁੱਖ ਮੰਤਰੀਆਂ ਦੀ ਸੂਚੀ ‘ਚ ਪੰਜਵੇਂ ਸਥਾਨ ‘ਤੇ ਹਨ। ਉਨ੍ਹਾਂ ਦੀ ਕੁੱਲ ਘੋਸ਼ਿਤ ਜਾਇਦਾਦ 1.97 ਕਰੋੜ ਰੁਪਏ ਹੈ।
ਰਿਪੋਰਟ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕੁੱਲ ਜਾਇਦਾਦ 5.80 ਕਰੋੜ ਰੁਪਏ ਹੈ, ਜੋ ਭਗਵੰਤ ਮਾਨ ਨਾਲੋਂ ਲਗਭਗ ਤਿੰਨ ਗੁਣਾ ਵੱਧ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ 7.81 ਕਰੋੜ ਰੁਪਏ ਦੀ ਜਾਇਦਾਦ ਨਾਲ ਦੋਵਾਂ ਤੋਂ ਅੱਗੇ ਹਨ।
31 ਮੁੱਖ ਮੰਤਰੀਆਂ ਦੇ ਹਲਫਨਾਮਿਆਂ ਦਾ ਕੀਤਾ ਗਿਆ ਵਿਸ਼ਲੇਸ਼ਣ
ADR ਤੇ ਨੈਸ਼ਨਲ ਇਲੈਕਸ਼ਨ ਵਾਚ ਵੱਲੋਂ 27 ਜੁਲਾਈ 2026 ਨੂੰ ਜਾਰੀ ਕੀਤੀ ਗਈ ਇਹ ਰਿਪੋਰਟ ਦੇਸ਼ ਦੇ 28 ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 31 ਮੁੱਖ ਮੰਤਰੀਆਂ ਦੇ ਚੋਣੀ ਹਲਫਨਾਮਿਆਂ ਦੇ ਵਿਸ਼ਲੇਸ਼ਣ ‘ਤੇ ਆਧਾਰਿਤ ਹੈ। ਇਨ੍ਹਾਂ ਹਲਫਨਾਮਿਆਂ ‘ਚ ਦਰਜ ਜਾਣਕਾਰੀ ਦੇ ਆਧਾਰ ‘ਤੇ ਮੁੱਖ ਮੰਤਰੀਆਂ ਦੀ ਜਾਇਦਾਦ, ਕਰਜ਼ਾ, ਅਪਰਾਧਿਕ ਮਾਮਲੇ, ਸਿੱਖਿਆ, ਉਮਰ ਤੇ ਮਹਿਲਾਵਾਂ ਦੀ ਭਾਗੀਦਾਰੀ ਦਾ ਅਧਿਐਨ ਕੀਤਾ ਗਿਆ।
45 ਫੀਸਦੀ ਮੁੱਖ ਮੰਤਰੀਆਂ ‘ਤੇ ਅਪਰਾਧਿਕ ਕੇਸ
ਰਿਪੋਰਟ ਅਨੁਸਾਰ 31 ਵਿੱਚੋਂ 14 ਮੁੱਖ ਮੰਤਰੀਆਂ (45%) ਨੇ ਆਪਣੇ ਹਲਫਨਾਮਿਆਂ ‘ਚ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ‘ਚੋਂ 11 ਮੁੱਖ ਮੰਤਰੀਆਂ (35%) ‘ਤੇ ਕਤਲ ਦੀ ਕੋਸ਼ਿਸ਼, ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਤੇ ਅਪਰਾਧਿਕ ਧਮਕੀ ਵਰਗੇ ਗੰਭੀਰ ਮਾਮਲੇ ਦਰਜ ਹਨ।
ਤੇਲੰਗਾਨਾ ਦੇ ਮੁੱਖ ਮੰਤਰੀ ਅਨੁਮੁਲਾ ਰੇਵੰਤ ਰੈੱਡੀ ਦੇ ਖ਼ਿਲਾਫ਼ ਸਭ ਤੋਂ ਵੱਧ 89 ਕੇਸ ਦਰਜ ਹਨ। ਇਸ ਤੋਂ ਬਾਅਦ ਸ਼ੁਭੇਂਦੂ ਅਧਿਕਾਰੀ ‘ਤੇ 29 ਤੇ ਡੀ. ਕੇ. ਸ਼ਿਵਕੁਮਾਰ ਤੇ ਐਨ. ਚੰਦਰਬਾਬੂ ਨਾਇਡੂ ‘ਤੇ 19-19 ਕੇਸ ਦਰਜ ਹਨ।
ਇਹ ਵੀ ਪੜ੍ਹੋ
ਸਭ ਤੋਂ ਅਮੀਰ ਮੁੱਖ ਮੰਤਰੀ ਕੌਣ?
ADR ਮੁਤਾਬਕ ਦੇਸ਼ ਦੇ 31 ਮੁੱਖ ਮੰਤਰੀਆਂ ਦੀ ਕੁੱਲ ਘੋਸ਼ਿਤ ਜਾਇਦਾਦ ਲਗਭਗ 3,660 ਕਰੋੜ ਰੁਪਏ ਹੈ। ਪ੍ਰਤੀ ਮੁੱਖ ਮੰਤਰੀ ਔਸਤ ਜਾਇਦਾਦ 118.07 ਕਰੋੜ ਰੁਪਏ ਤੇ ਔਸਤ ਸਾਲਾਨਾ ਆਮਦਨ 6.54 ਕਰੋੜ ਰੁਪਏ ਹੈ।
ਦੇਸ਼ ਦੇ 4 ਮੁੱਖ ਮੰਤਰੀ ਅਰਬਪਤੀ
- ਕਰਨਾਟਕ ਦੇ ਡੀ. ਕੇ. ਸ਼ਿਵਕੁਮਾਰ – 1,413 ਕਰੋੜ ਰੁਪਏ ਤੋਂ ਵੱਧ
- ਆਂਧਰਾ ਪ੍ਰਦੇਸ਼ ਦੇ ਐਨ. ਚੰਦਰਬਾਬੂ ਨਾਇਡੂ – 931 ਕਰੋੜ ਰੁਪਏ ਤੋਂ ਵੱਧ
- ਤਾਮਿਲਨਾਡੂ ਦੇ ਸੀ. ਜੋਸੇਫ ਵਿਜੈ- 648 ਕਰੋੜ ਰੁਪਏ ਤੋਂ ਵੱਧ
- ਅਰੁਣਾਚਲ ਪ੍ਰਦੇਸ਼ ਦੇ ਪੇਮਾ ਖਾਂਡੂ- 332 ਕਰੋੜ ਰੁਪਏ ਤੋਂ ਵੱਧ
ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ ਮੰਤਰੀ
ਸਭ ਤੋਂ ਘੱਟ ਜਾਇਦਾਦ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਹੈ, ਜਿਨ੍ਹਾਂ ਦੀ ਘੋਸ਼ਿਤ ਸੰਪਤੀ 55.24 ਲੱਖ ਰੁਪਏ ਹੈ ਤੇ ਉਨ੍ਹਾਂ ਦੇ ਨਾਮ ਕੋਈ ਅਚੱਲ ਸੰਪਤੀ ਨਹੀਂ ਹੈ।
ਦੂਜੇ ਸਥਾਨ ‘ਤੇ ਪੱਛਮੀ ਬੰਗਾਲ ਦੇ ਸ਼ੁਭੇਂਦੂ ਅਧਿਕਾਰੀ 85.87 ਲੱਖ ਰੁਪਏ ਦੀ ਜਾਇਦਾਦ ਨਾਲ ਹਨ, ਜਦਕਿ ਤੀਜੇ ਸਥਾਨ ‘ਤੇ ਰਾਜਸਥਾਨ ਦੇ ਭਜਨ ਲਾਲ ਸ਼ਰਮਾ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 1.46 ਕਰੋੜ ਰੁਪਏ ਹੈ। ਚੌਥੇ ਸਥਾਨ ‘ਤੇ ਉੱਤਰ ਪ੍ਰਦੇਸ਼ ਦੇ ਅਦਿੱਤਿਆਨਾਥ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 1.54 ਕਰੋੜ ਹੈ
ਕਿਸ ‘ਤੇ ਸਭ ਤੋਂ ਵੱਧ ਕਰਜ਼ਾ?
ਰਿਪੋਰਟ ਮੁਤਾਬਕ 11 ਮੁੱਖ ਮੰਤਰੀਆਂ ‘ਤੇ 1 ਕਰੋੜ ਰੁਪਏ ਤੋਂ ਵੱਧ ਦੀ ਦੇਣਦਾਰੀ ਹੈ।ਡੀ. ਕੇ. ਸ਼ਿਵਕੁਮਾਰ ‘ਤੇ ਸਭ ਤੋਂ ਵੱਧ 265 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ।ਪੇਮਾ ਖਾਂਡੂ ‘ਤੇ 180 ਕਰੋੜ ਰੁਪਏ ਤੋਂ ਵੱਧ ਦੀ ਦੇਣਦਾਰੀ ਹੈ।ਹਿਮੰਤ ਬਿਸਵਾ ਸਰਮਾ ‘ਤੇ 16.86 ਕਰੋੜ ਰੁਪਏ ਦਾ ਕਰਜ਼ਾ ਹੈ।
ਸਿੱਖਿਆ ਦੇ ਮਾਮਲੇ ‘ਚ ਕੀ ਹੈ ਸਥਿਤੀ?
- 10ਵੀਂ ਪਾਸ 2 ਮੁੱਖ ਮੰਤਰੀ
- 12ਵੀਂ ਪਾਸ 3 ਮੁੱਖ ਮੰਤਰੀ
- ਗ੍ਰੈਜੂਏਟ 7 ਮੁੱਖ ਮੰਤਰੀ
- ਪ੍ਰੋਫੈਸ਼ਨਲ ਗ੍ਰੈਜੂਏਟ 6 ਮੁੱਖ ਮੰਤਰੀ
- ਪੋਸਟ ਗ੍ਰੈਜੂਏਟ 9 ਮੁੱਖ ਮੰਤਰੀ
- ਡਾਕਟਰੇਟ 3 ਮੁੱਖ ਮੰਤਰੀ
- ਡਿਪਲੋਮਾ 1 ਮੁੱਖ ਮੰਤਰੀ
ਰਿਪੋਰਟ ਅਨੁਸਾਰ ਜ਼ਿਆਦਾਤਰ ਮੁੱਖ ਮੰਤਰੀ ਉੱਚ ਸਿੱਖਿਆ ਪ੍ਰਾਪਤ ਹਨ। ਡਾਕਟਰੇਟ ਕਰਨ ਵਾਲੇ ਮੁੱਖ ਮੰਤਰੀਆਂ ‘ਚ ਡਾ. ਮੋਹਨ ਯਾਦਵ, ਹਿਮੰਤ ਬਿਸਵਾ ਸਰਮਾ ਤੇ ਸਮਰਾਟ ਚੌਧਰੀ ਸ਼ਾਮਲ ਹਨ।
ਮਹਿਲਾ ਮੁੱਖ ਮੰਤਰੀ ਸਿਰਫ਼ ਇੱਕ
ਰਿਪੋਰਟ ਅਨੁਸਾਰ ਦੇਸ਼ ਦੇ 31 ਮੁੱਖ ਮੰਤਰੀਆਂ ‘ਚ ਸਿਰਫ਼ ਇੱਕ ਮਹਿਲਾ ਮੁੱਖ ਮੰਤਰੀ ਹਨ, ਜੋ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਹਨ। ਇਸ ਤਰ੍ਹਾਂ ਸਿਰਫ਼ 3 ਫੀਸਦੀ ਮੁੱਖ ਮੰਤਰੀ ਮਹਿਲਾਵਾਂ ਹਨ, ਜਦਕਿ 97 ਫੀਸਦੀ ਮੁੱਖ ਮੰਤਰੀ ਪੁਰਸ਼ ਹਨ।
ਉਮਰ ਦੇ ਅੰਕੜੇ
- 41 ਤੋਂ 50 ਸਾਲ 8 ਮੁੱਖ ਮੰਤਰੀ
- 51 ਤੋਂ 60 ਸਾਲ 17 ਮੁੱਖ ਮੰਤਰੀ
- 61 ਤੋਂ 70 ਸਾਲ 2 ਮੁੱਖ ਮੰਤਰੀ
- 71 ਤੋਂ 80 ਸਾਲ 4 ਮੁੱਖ ਮੰਤਰੀ
ਰਿਪੋਰਟ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ‘ਚ ਸਭ ਤੋਂ ਵੱਧ ਮੁੱਖ ਮੰਤਰੀ 51 ਤੋਂ 60 ਸਾਲ ਦੀ ਉਮਰ ਵਰਗ ਨਾਲ ਸੰਬੰਧਿਤ ਹਨ।
ਰਿਪੋਰਟ ਕੀ ਦਰਸਾਉਂਦੀ ਹੈ?
ADR ਤੇ ਨੈਸ਼ਨਲ ਇਲੈਕਸ਼ਨ ਵਾਚ ਦੀ ਰਿਪੋਰਟ ਦਰਸਾਉਂਦੀ ਹੈ ਕਿ ਕਈ ਮੁੱਖ ਮੰਤਰੀਆਂ ‘ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ ਤੇ ਕਈ ਮੁੱਖ ਮੰਤਰੀ ਬਹੁਤ ਵੱਡੀ ਜਾਇਦਾਦ ਦੇ ਮਾਲਕ ਹਨ। ਦੂਜੇ ਪਾਸੇ, ਰਾਜਨੀਤੀ ‘ਚ ਮਹਿਲਾਵਾਂ ਦੀ ਭਾਗੀਦਾਰੀ ਅਜੇ ਵੀ ਬਹੁਤ ਘੱਟ ਹੈ। ਸਿੱਖਿਆ ਦੇ ਮਾਮਲੇ ‘ਚ ਜ਼ਿਆਦਾਤਰ ਮੁੱਖ ਮੰਤਰੀ ਉੱਚ ਸਿੱਖਿਆ ਪ੍ਰਾਪਤ ਹਨ, ਪਰ ਰਾਜਨੀਤੀ ‘ਚ ਅਪਰਾਧਿਕ ਮਾਮਲਿਆਂ ਤੇ ਧਨਬਲ ਦੀ ਮੌਜੂਦਗੀ ਲੋਕਤੰਤਰ ਲਈ ਅਜੇ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।
