Harudaiveer Murder Case: ਹਰਉਦੈਵੀਰ ਕਤਲਕਾਂਡ ਐਕਸ਼ਨ ਕਮੇਟੀ ਅਤੇ ਪਰਿਵਾਰ ਵੱਲੋਂ ਰੋਡ ਜਾਮ
Crime News: ਮਾਨਸਾ ਦੇ ਪਿੰਡ ਕੋਟਲੀ ਵਿੱਚ 16 ਮਾਰਚ ਨੂੰ 6 ਸਾਲਾ ਬੱਚੇ ਹਰਉਦੈਵੀਰ ਦੀ ਤਿੰਨ ਨਕਾਬਪੋਸ਼ਾਂ ਨੇ ਗੋਲੀ ਮਾਰਕੇ ਕੇ ਕਤਲ ਕਰ ਦਿੱਤਾ ਸੀ। ਜਿਸ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਮੁੱਖ ਸਾਜਿਸ਼ ਕਰਤਾ ਹਾਲੇ ਵੀ ਫਰਾਰ ਹੈ। ਜਿਸ ਕਾਰਨ ਐਕਸ਼ਨ ਕਮੇਟੀ ਅਤੇ ਪਰਿਵਾਰ ਨੇ ਰੋਡ ਜਾਮ ਕੀਤਾ।
ਹਰਉਦੈਵੀਰ ਕਤਲਕਾਂਡ ਐਕਸ਼ਨ ਕਮੇਟੀ ਅਤੇ ਪਰਿਵਾਰ ਵੱਲੋਂ ਰੋਡ ਜਾਮ।
ਮਾਨਸਾ। ਜ਼ਿਲ੍ਹੇ ਦੇ ਪਿੰਡ ਕੋਟਲੀ ਵਿਖੇ ਤਿੰਨ ਬਦਾਮਸ਼ਾਂ ਨੇ ਹਰਉਦੈਵੀਰ ਸਿੰਘ ਨਾਂਅ ਦੇ ਇੱਕ ਬੱਚੇ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਸੀ ਜਿਸ ਵਿੱਚ ਇਨਸਾਫ ਨਾ ਮਿਲਣ ਕਾਰਨ ਮ੍ਰਿਤਕ ਬੱਚੇ ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਮਾਨਸਾ (Mansa) ਰੋਡ ਜਾਮ ਕਰਕੇ ਆਪਣ ਰੋਸ ਪ੍ਰਗਟ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਪੰਜ ਮੁਲਜ਼ਮ ਤਾਂ ਗ੍ਰਿਫਤਾਰ ਕੀਤੇ ਹਨ ਪਰ ਮਾਸਟਰ ਮਾਈਂਡ ਹਾਲੇ ਵੀ ਪੁਲਿਸ ਗ੍ਰਿਫਤ ਤੋਂ ਬਾਹਰ ਹੈ। ਫਿਲਹਾਲ ਪਰਿਵਾਰ ਨੇ ਡੀਐੱਸਪੀ ਦੇ ਭਰੋਸੇ ਤੇ ਜਾਮ ਖਤਮ ਕਰ ਦਿੱਤਾ ਪਰ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਮੁੱਖ ਸਾਜਿਸ਼ ਕਰਦਾ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ
ਮ੍ਰਿਤਕ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ (Police) ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਲਾਪਰਵਾਹੀ ਕਰ ਰਹੀ ਹੈ। ਹਰਉਦੈਵੀਰ ਮਾਪਿਆ ਦਾ ਅਤੇ ਭੈਣ ਦਾ ਇਕਲੌਤਾ ਭਰਾ ਸੀ, ਜਿਸ ਕਾਰਨ ਉਸਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਬੁਰਾ ਹਾਲ ਹੋ ਰਿਹਾ ਹੈ।


