ਮਾਘੀ ਮੇਲੇ: ਸਿਆਸੀ ਸਟੇਜ਼ ‘ਤੇ ਜ਼ੋਰ ਅਜਮਾਇਸ਼, ਸੀਐਮ ਮਾਨ ਨੇ ‘ਵਨ ਮੈਨ ਆਰਮੀ’ ਵਾਂਗ ਸਾਧਿਆ ਨਿਸ਼ਾਨਾ, ਅਕਾਲੀ ਦਲ ਤੇ ਭਾਜਪਾ ਨੇ ਵੀ ਕੀਤਾ ਵਾਰ-ਪਲਟਵਾਰ
Maghi Mela Political Conference: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਹਿਲੀ ਵਾਰ ਇਸ ਮੇਲੇ 'ਚ ਸਟੇਜ਼ ਲਗਾਈ। ਸੂਬੇ ਦੇ ਸਾਰੇ ਹੀ ਵੱਡੇ ਆਗੂ- ਸੁਨੀਲ ਜਾਖੜ, ਅਸ਼ਵਨੀ ਸ਼ਰਮਾ ਤੇ ਰਵਨੀਤ ਸਿੰਘ ਬਿੱਟੂ ਸਮੇਤ ਹੋਰ ਵੀ ਰਾਸ਼ਟਰੀ ਪੱਧਰ ਦੇ ਕਈ ਵੱਡੇ ਲੀਡਰ ਸਟੇਜ਼ 'ਤੇ ਨਜ਼ਰ ਆਏ। ਸ਼੍ਰੋਮਣੀ ਅਕਾਲ ਦਲ (ਵਾਰਿਸ ਪੰਜਾਬ ਦੇ) ਨੇ ਵੀ ਇਸ ਦੌਰਾਨ ਸਟੇਜ਼ ਲਗਾ ਕੇ ਆਪਣੇ ਵਿਚਾਰ ਪੇਸ਼ ਕੀਤੇ। ਹਾਲਾਂਕਿ, ਕਾਂਗਰਸ ਪਾਰਟੀ ਨੇ ਇਸ ਸਿਆਸੀ ਕਾਨਫਰੰਸ ਨੂੰ ਕਿਨਾਰਾ ਕੀਤਾ।
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਰਾਜਨੀਤਿਕ ਪਾਰਟੀਆਂ ਨੇ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਵੱਖ-ਵੱਖ ਪਾਰਟੀਆਂ ਨੇ ਆਪਣਾ ਵੀਜ਼ਨ ਲੋਕਾਂ ਸਾਹਮਣੇ ਪੇਸ਼ ਕੀਤਾ ਤੇ ਇੱਕ-ਦੂਜੇ ‘ਤੇ ਵਾਰ-ਪਲਟਵਾਰ ਕੀਤੇ। ਆਮ ਆਦਮੀ ਪਾਰਟੀ (ਆਪ) ਲਈ ਜਿੱਥੇ ਮੋਰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਭਾਲਿਆ ਤਾਂ ਉੱਥੇ ਸ਼੍ਰੋਮਣੀ ਅਕਾਲ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੂਰੀ ਵਾਹ ਲਗਾਈ।
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਹਿਲੀ ਵਾਰ ਇਸ ਮੇਲੇ ‘ਚ ਸਟੇਜ਼ ਲਗਾਈ। ਸੂਬੇ ਦੇ ਸਾਰੇ ਹੀ ਵੱਡੇ ਆਗੂ- ਸੁਨੀਲ ਜਾਖੜ, ਅਸ਼ਵਨੀ ਸ਼ਰਮਾ ਤੇ ਰਵਨੀਤ ਸਿੰਘ ਬਿੱਟੂ ਸਮੇਤ ਹੋਰ ਵੀ ਰਾਸ਼ਟਰੀ ਪੱਧਰ ਦੇ ਕਈ ਵੱਡੇ ਲੀਡਰ ਸਟੇਜ਼ ‘ਤੇ ਨਜ਼ਰ ਆਏ। ਸ਼੍ਰੋਮਣੀ ਅਕਾਲ ਦਲ (ਵਾਰਿਸ ਪੰਜਾਬ ਦੇ) ਨੇ ਵੀ ਇਸ ਦੌਰਾਨ ਸਟੇਜ਼ ਲਗਾ ਕੇ ਆਪਣੇ ਵਿਚਾਰ ਪੇਸ਼ ਕੀਤੇ। ਹਾਲਾਂਕਿ, ਕਾਂਗਰਸ ਪਾਰਟੀ ਨੇ ਇਸ ਸਿਆਸੀ ਕਾਨਫਰੰਸ ਨੂੰ ਕਿਨਾਰਾ ਕੀਤਾ।
ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਮੁੜ ਖੜੇ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਪਿਛਲੇ ਕਈ ਚੋਣਾਂ ਤੋਂ ਫ਼ੇਲ੍ਹ ਸਾਬਤ ਹੋ ਰਹੀ ਅਕਾਲੀ ਦਲ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਪੂਰਾ ਜ਼ੋਰ ਮਾਰਿਆ। ਸੁਖਬੀਰ ਬਾਦਲ ਪੂਰੀ ਤਰ੍ਹਾਂ ਐਕਟਿਵ ਨਜ਼ਰ ਆਏ। ਹੁਣ ਮਾਘੀ ਮੇਲੇ ਦੌਰਾਨ ਵੀ ਉਨ੍ਹਾਂ ਨੇ ਕੋਈ ਮੌਕਾ ਨਹੀਂ ਛੱਡਿਆ। ਪਾਰਟੀ ਦੇ ਪੰਡਾਲ ‘ਚ ਵੱਡੀ ਸੰਖਿਆਂ ‘ਚ ਸਮਰਥਕ ਪਹੁੰਚੇ। ਸਿਆਸੀ ਸਟੇਜ਼ ਲਗਾ ਕੇ ਸੁਖਬੀਰ ਬਾਦਲ ਦੀ ਨਜ਼ਰ ਕਮਬੈਕ ਕਰਨ ‘ਤੇ ਹੈ।
ਰੈਲੀ ‘ਚ ਭਾਰੀ ਭੀੜ ਦਾ ਨਜ਼ਾਰਾ ਦੇਖ ਸ਼੍ਰੋਮਣੀ ਅਕਾਲੀ ਦਲ ਦੀ ਉਮੀਦ ਕਿਤੇ ਨਾ ਕਿਤੇ ਮੁੜ ਜਾਗੀ ਹੈ। ਸੁਖਬੀਰ ਬਾਦਲ ਨੇ ਜਿੱਥੇ ਵਿਰੋਧੀ ਪਾਰਟੀਆਂ ‘ਤੇ ਹਮਲਾ ਬੋਲਿਆ, ਉੱਥੇ ਹੀ ਆਪਣੀ ਪਾਰਟੀ ਦਾ ਵੀਜ਼ਨ ਵੀ ਲੋਕਾਂ ਨਾਲ ਸਾਂਝਾ ਕੀਤਾ। ਉਹ ਇਸ ਰੈਲੀ ਦੌਰਾਨ ਪੂਰੇ ਜੋਸ਼ ‘ਚ ਨਜ਼ਰ ਆਏ।
ਆਮ ਆਦਮੀ ਪਾਰਟੀ
ਮਾਘੀ ਮੇਲੇ ਦੀ ਸਿਆਸੀ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ‘ਤੇ ਇਕੱਲੇ ਹੀ ਭਾਰੀ ਨਜ਼ਰ ਆਏ। ਹਾਲਾਂਕਿ, ਉਨ੍ਹਾਂ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ, ਪਰ ਉਨ੍ਹਾਂ ਨੇ ‘ਵਨ ਮੈਨ ਆਰਮੀ’ ਵਾਂਗ ਇਕੱਲਿਆਂ ਨੇ ਹੀ ਵਿਰੋਧੀ ਪਾਰਟੀਆਂ ਨੂੰ ਝਲਕ ਦਿਖਾ ਦਿੱਤੀ। ਉਨ੍ਹਾਂ ਦਾ ਭਾਸ਼ਣ ਹਮੇਸ਼ਾਂ ਦੀ ਤਰ੍ਹਾਂ ਵਿਰੋਧੀਆਂ ਲਈ ਤਿੱਖਾ ਸੀ। ਉਨ੍ਹਾਂ ਨੇ ਇਸ ਦੌਰਾਨ ਲਾਪਤਾ ਪਾਵਨ ਸਰੂਪ ਮਾਮਲੇ ਦੀ ਜਾਂਚ ਬਾਰੇ ਵੀ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ
‘ਆਪ’ ਦੀ ਰੈਲੀ ‘ਚ ਵੱਡੀ ਸੰਖਿਆਂ ‘ਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਪਾਰਟੀ ਨੇ ਇਸ ਇਕੱਠ ਨਾਲ ਵਿਰੋਧੀਆਂ ਨੂੰ 2027 ਦੀ ਝਲਕ ਦਿਖਾਉਣ ਦੀ ਕੋਸ਼ਿਸ਼ ਕੀਤੀ। ਪਾਰਟੀ ਦੇ ਕਈ ਸੀਨੀਅਰ ਲੀਡਰਾਂ ਨੇ ਆਪਣੀ ਸਰਕਾਰ ਦੇ ਕੰਮ ਗਿਣਵਾਏ।
ਭਾਰਤੀ ਜਨਤਾ ਪਾਰਟੀ
ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਇਸ ਮੇਲੇ ਦੌਰਾਨ ਸਟੇਜ਼ ਲਗਾਈ। ਪਾਰਟੀ ਦੇ ਸਾਰੇ ਹੀ ਆਗੂ ਪੂਰੀ ਤਰ੍ਹਾਂ ਉਤਸ਼ਾਹਿਤ ਨਜ਼ਰ ਆਏ। ਰਵਨੀਤ ਸਿੰਘ ਬਿੱਟੂ ਤੇ ਅਸ਼ਵਨੀ ਸ਼ਰਮਾ ਜਿੱਥੇ ਇੱਕ ਦੂਜੇ ਦਾ ਹੱਥ ਫੜ ਕੇ ਸਟੇਜ਼ ‘ਤੇ ਬੈਠੇ ਨਜ਼ਰ ਆਏ। ਉੱਥੇ ਹੀ, ਸੂਬੇ ਦੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਵਾਰੀ-ਵਾਰੀ ਸਾਰੇ ਹੀ ਆਗੂਆਂ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਤੇ ਪਾਰਟੀ ਦਾ 2027 ਲਈ ਵੀਜ਼ਨ ਲੋਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੀਆਂ ਉਪਲੱਬਧੀਆਂ ਗਿਣਵਾਈਆਂ।


