AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਦਿੱਲੀ ਤੋਂ ਗ੍ਰਿਫਤਾਰ, ਪੁਲਿਸ ਵੱਲੋਂ ਸਨਸਨੀਖੇਜ਼ ਖੁਲਾਸੇ!

ਅੰਮ੍ਰਿਤਸਰ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਮੈਡੀ ਸੰਧੂ ਦੇ ਬਹੁਤ ਮਸ਼ਹੂਰ ਕਤਲ ਮਾਮਲੇ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਦਾ ਦੂਜਾ ਮੁੱਖ ਸ਼ੂਟਰ ਦੀਪਕ, ਜੋ ਕਿ ਫਰਾਰ ਸੀ। ਉਸ ਨੂੰ ਦਿੱਲੀ ਪੁਲਿਸ ਦੀ ਸਹਾਇਤਾ ਨਾਲ ਦਿੱਲੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਪਰਾਧ ਕਰਨ ਤੋਂ ਬਾਅਦ, ਦੀਪਕ ਦਿੱਲੀ ਪਹੁੰਚਣ ਤੋਂ ਪਹਿਲਾਂ ਕਈ ਸੂਬਿਆਂ ਵਿੱਚ ਲੁਕਿਆ ਹੋਇਆ ਸੀ। ਜਿੱਥੇ ਉਹ ਭੇਸ ਬਦਲ ਕੇ ਹੋਟਲਾਂ ਅਤੇ ਪੀਜੀ ਵਿੱਚ ਠਹਿਰਿਆ ਹੋਇਆ ਸੀ।

ਮੈਡ ਸੰਧੂ ਕਤਲ ਮਾਮਲੇ 'ਚ ਦੂਜਾ ਫਰਾਰ ਸ਼ੂਟਰ ਦਿੱਲੀ ਤੋਂ ਗ੍ਰਿਫਤਾਰ, ਪੁਲਿਸ ਵੱਲੋਂ ਸਨਸਨੀਖੇਜ਼ ਖੁਲਾਸੇ!
(Photo Credit: Social Media)
lalit-sharma
| Updated On: 15 Nov 2026 00:13 AM IST
Share

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ ਅਪਰਾਧਾਂ ‘ਤੇ ਨਕੇਲ ਕੱਸਣ ਲਈ ਵੱਡੀ ਮੁਹਿੰਮ ਚਲਾਉਂਦਿਆਂ ਕਈ ਸਨਸਨੀਖੇਜ਼ ਮਾਮਲਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਅਤੇ ਸੀਨੀਅਰ ਅਧਿਕਾਰੀਆਂ ਡੀਸੀਪੀ ਇਨਵੈਸਟੀਗੇਸ਼ਨ ਪ੍ਰਭਜੋਤ ਸਿੰਘ ਅਤੇ ਡੀਸੀਪੀ ਸਿਟੀ ਜਸਕਿਰਨ ਤੇਜਾ ਦੀ ਅਗਵਾਈ ਹੇਠ ਸੀਆਈਏ ਅਤੇ ਸਥਾਨਕ ਪੁਲਿਸ ਟੀਮਾਂ ਨੇ ਨਾ ਸਿਰਫ਼ ਹਾਲ ਹੀ ਵਿੱਚ ਹੋਈਆਂ ਲੁੱਟ-ਖੋਹ ਅਤੇ ਕਤਲ ਦੀਆਂ ਵਾਰਦਾਤਾਂ ਨੂੰ ਸੁਲਝਾਇਆ ਹੈ, ਸਗੋਂ ਸਰਹੱਦ ਪਾਰ ਤੋਂ ਰਚੀ ਜਾ ਰਹੀ ਇੱਕ ਵੱਡੀ ਅੱਤਵਾਦੀ ਜਾਂ ਅਪਰਾਧਿਕ ਸਾਜ਼ਿਸ਼ ਨੂੰ ਵੀ ਸਮੇਂ ਸਿਰ ਨਾਕਾਮ ਕਰ ਦਿੱਤਾ ਹੈ। ਇਸ ਪੂਰੀ ਕਾਰਵਾਈ ਦੌਰਾਨ ਵੱਖ-ਵੱਖ ਮਾਮਲਿਆਂ ਵਿੱਚ ਕੁੱਲ ਪੰਜ ਨਾਜਾਇਜ਼ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਵੱਡੀ ਗਿਣਤੀ ਵਿੱਚ ਚੋਰੀ ਦੇ ਵਾਹਨ ਬਰਾਮਦ ਕੀਤੇ ਗਏ ਹਨ।

ਮੈਡੀ ਸੰਧੂ ਕਤਲ ਕਾਂਡ: ਦੂਜਾ ਸ਼ੂਟਰ ਦਿੱਲੀ ਤੋਂ ਗ੍ਰਿਫ਼ਤਾਰ

ਚਰਚਿਤ ਸੋਸ਼ਲ ਮੀਡੀਆ ਇਨਫਲੂਐਂਸਰ ਮੈਡੀ ਸੰਧੂ ਕਤਲ ਕਾਂਡ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਇਸ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਦੂਜੇ ਮੁੱਖ ਸ਼ੂਟਰ ਦੀਪਕ ਨੂੰ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੀਪਕ ਕਈ ਸੂਬਿਆਂ ਵਿੱਚ ਲੁਕਦਾ-ਛਿਪਦਾ ਦਿੱਲੀ ਪਹੁੰਚਿਆ ਸੀ, ਜਿੱਥੇ ਉਹ ਆਪਣੀ ਪਛਾਣ ਲੁਕਾ ਕੇ ਹੋਟਲਾਂ ਅਤੇ ਪੀਜੀ ਵਿੱਚ ਰਹਿ ਰਿਹਾ ਸੀ। ਉਹ ਸੋਮਵਾਰ ਤੱਕ ਦਿੱਲੀ ਪੁਲਿਸ ਦੀ ਰਿਮਾਂਡ ‘ਤੇ ਹੈ ਅਤੇ ਮੰਗਲਵਾਰ ਨੂੰ ਅੰਮ੍ਰਿਤਸਰ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਵੇਗੀ। ਇਸ ਤੋਂ ਪਹਿਲਾਂ ਇਸ ਮਾਮਲੇ ਦਾ ਪਹਿਲਾ ਸ਼ੂਟਰ ਗੁਜਰਾਤ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਮੁਲਜ਼ਮਾਂ ਨੂੰ ਪਨਾਹ ਦੇਣ ਵਾਲਾ ਗ੍ਰਿਫ਼ਤਾਰ

ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਪੁਲਿਸ ਨੇ ਤਰਨਤਾਰਨ ਵਾਸੀ ‘ਜੋਬਨ’ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ। ਜੋਬਨ ਅੰਮ੍ਰਿਤਸਰ ਇਲਾਕੇ ਵਿੱਚ ਆਪਣਾ ਹੁਲੀਆ ਬਦਲ ਕੇ ਘੁੰਮ ਰਿਹਾ ਸੀ। ਇਸ ਗ੍ਰਿਫ਼ਤਾਰੀ ਨਾਲ ਇਸ ਪੂਰੇ ਨੈੱਟਵਰਕ ਦੇ ਹੁਣ ਤੱਕ ਕੁੱਲ 10 ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ।

ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਪੂਰੇ ਗਿਰੋਹ ਨੂੰ ਵਿਦੇਸ਼ ਵਿੱਚ ਬੈਠਾ ਤਰਨਤਾਰਨ ਦਾ ਹੀ ਇੱਕ ਨਾਮੀ ਅਪਰਾਧੀ ‘ਜੋਰਾ’ ਚਲਾ ਰਿਹਾ ਹੈ। ਜੋਰਾ, ਨਾਮੀ ਗੈਂਗਸਟਰ ਅਰਸ਼ ਡੱਲਾ ਦੀ ਤਰਜ਼ ‘ਤੇ ਆਪਣੀ ਅਸਲ ਪਛਾਣ ਲੁਕਾ ਕੇ ਕੰਮ ਕਰਦਾ ਹੈ। ਉਹ ਕਦੇ ਕਰਨ ਬਾਠ ਅਤੇ ਕਦੇ ਡੋਨੀ ਬੱਲ ਦੇ ਨਾਂ ‘ਤੇ ਸੋਸ਼ਲ ਮੀਡੀਆ ਰਾਹੀਂ ਵਾਰਦਾਤਾਂ ਦੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਵਪਾਰੀਆਂ ਨੂੰ ਫਿਰੌਤੀ ਲਈ ਧਮਕੀਆਂ ਦਿੰਦਾ ਹੈ।

ਦਹਿਸ਼ਤ ਫੈਲਾਉਣ ਲਈ ਮੈਡ ਸੰਧੂ ਦਾ ਕਤਲ

ਪੁਲਿਸ ਮੁਤਾਬਕ ਮੈਡ ਸੰਧੂ ਦਾ ਕਤਲ ਕਿਸੇ ਫਿਰੌਤੀ ਲਈ ਨਹੀਂ, ਸਗੋਂ ਸਿਰਫ਼ ਦਹਿਸ਼ਤ ਫੈਲਾਉਣ ਅਤੇ ਆਪਣਾ ਨਾਮ ਚਮਕਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ। ਜੋਰਾ ਗਰੀਬ ਅਤੇ ਨਾਬਾਲਗ ਲੜਕਿਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਪਰਾਧ ਦੀ ਦੁਨੀਆ ਵਿੱਚ ਧੱਕਦਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਸੁਖਦੇਵ ਸਿੰਘ, ਕਰਨਦੀਪ ਸਿੰਘ ਉਰਫ਼ ਕਾਲੂ ਅਤੇ ਹਰਪ੍ਰੀਤ ਨੂੰ ਵੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਹਨ।

Follow Us
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ...
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...