ਲੁਧਿਆਣਾ ਜ਼ਿਮਨੀ ਚੋਣ: ਕੱਲ੍ਹ ਆਉਣਗੇ ਨਤੀਜ਼ੇ, 14 ਰਾਊਂਡ ‘ਚ ਪੂਰੀ ਹੋਵੇਗੀ ਵੋਟਾਂ ਦੀ ਗਿਣਤੀ
ਲੁਧਿਆਣਾ ਪੱਛਮੀ 'ਚ 19 ਜੂਨ ਨੂੰ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ। ਚੋਣ ਕਮੀਸ਼ਨ ਦੇ ਅੰਕੜਿਆਂ ਅਨੁਸਾਰ 51.33 ਫ਼ੀਸਦ ਵੋਟਿੰਗ ਹੋਈ, ਜੋ ਕਿ ਪਿਛਲੀ ਵਾਰ ਤੋਂ 13 ਫ਼ੀਸਦ ਘੱਟ ਹੈ। ਵੋਟਿੰਗ ਦੇ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਇਸ ਸਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।

ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ 23 ਜੂਨ ਯਾਨੀ ਕੱਲ੍ਹ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਗਿਣਤੀ ਸਵੇਰ 7 ਵਜੇ ਤੋਂ ਸ਼ੁਰੂ ਹੋਵੇਗੀ ਤੇ ਰੁਝਾਨ 9 ਵਜੇ ਤੋਂ ਆਉਣੇ ਸ਼ੁਰੂ ਹੋਣਗੇ। ਕੁੱਲ 14 ਰਾਊਂਡਸ ‘ਚ ਵੋਟਾਂ ਦੀ ਗਿਣਤੀ ਪੂਰੀ ਹੋਵੇਗੀ। ਵੋਟਾਂ ਦੀ ਗਿਣਤੀ ਲਈ ਪੁਲਿਸ ਪ੍ਰਸਾਸ਼ਨ ਨੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਹਨ।
ਦੱਸ ਦੇਈਏ ਕਿ ਲੁਧਿਆਣਾ ਪੱਛਮੀ ‘ਚ 19 ਜੂਨ ਨੂੰ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ। ਚੋਣ ਕਮੀਸ਼ਨ ਦੇ ਅੰਕੜਿਆਂ ਅਨੁਸਾਰ 51.33 ਫ਼ੀਸਦ ਵੋਟਿੰਗ ਹੋਈ, ਜੋ ਕਿ ਪਿਛਲੀ ਵਾਰ ਤੋਂ 13 ਫ਼ੀਸਦ ਘੱਟ ਹੈ। ਵੋਟਿੰਗ ਦੇ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਇਸ ਸਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।
ਪੁਖ਼ਤਾ ਸੁਰੱਖਿਆ ਪ੍ਰਬੰਧ
ਚੋਣ ਅਧਿਕਾਰੀ ਹਿਮਾਂਸ਼ੂ ਚੈਨ ਨੇ ਬੀਤੇ ਦਿਨ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਸ਼ਾਂਤੀਪੂਰਨ ਤੇ ਸੁਰੱਖਿਅਤ ਢੰਗ ਨਾਲ ਪੂਰਾ ਕਰਨ ਲਈ ਸਾਰੀਆਂ ਤਿਆਰੀਆਂ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪੋਸਟਲ ਬੈਲਟ ਤੇ ਈਵੀਐਮ ਦੀ ਗਿਣਤੀ ਚੋਣ ਸੁਪਰਵਾਈਜ਼ਰ, ਉਮੀਦਵਾਰਾਂ ਤੇ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਦੀ ਮੌਜੂਦਗੀ ‘ਚ ਹੋਵੇਗੀ।
ਵੋਟਾਂ ਦੀ ਗਿਣਤੀ ਲਈ ਅਰਧ ਸੈਨਿਕ ਬਲ ਦੇ ਜਵਾਨ ਤੈਨਾਤ ਕੀਤੇ ਗਏ ਹਨ ਤੇ ਹਰ ਗਤੀਵਿਧੀ ‘ਤੇ ਸੀਸੀਟੀਵੀ ਨਾਲ ਨਜ਼ਰ ਰੱਖੀ ਜਾਵੇਗੀ। ਈਵੀਐਮ ਤੇ ਵੀਵੀਪੀਏਟੀ ਮਸ਼ੀਨਾਂ ਦੀ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਹਿਮਾਂਸ਼ੂ ਜੈਨ ਨੇ ਦੱਸਿਆ ਕਿ ਵੋਟ ਗਿਣਤੀ ਕੇਂਦਰ ‘ਚ ਅਧਿਕਾਰਤ ਵਿਅਕਤੀਆਂ, ਜਿਨ੍ਹਾਂ ਕੋਲ ਵੈਧ ਪਹਿਚਾਣ ਪੱਤਰ ਹੋਵੇਗਾ, ਨੂੰ ਹੀ ਅੰਦਰ ਆਉਣ ਦਿੱਤਾ ਜਾਵੇਗਾ। ਉਮੀਦ ਹੈ ਕਿ 11 ਵਜੇ ਤੱਕ ਚੋਣ ਨਤੀਜ਼ਾ ਸਾਫ਼ ਹੋ ਜਾਵੇਗਾ ਤੇ ਲੁਧਿਆਣਾ ਪੱਛਮੀ ਨੂੰ ਨਵਾਂ ਵਿਧਾਇਕ ਮਿਲ ਜਾਵੇਗਾ।
4 ਪ੍ਰਮੁੱਖ ਪਾਰਟੀਆਂ ਚ ਹੈ ਟੱਕਰ
ਇਸ ਜ਼ਿਮਨੀ ਚੋਣ ਚ ਚਾਰ ਪਾਰਟੀਆਂ ਚ ਸਿੱਧੀ ਟੱਕਰ ਦੇਖੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਕਾਰੋਬਾਰੀ ਦੇ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਚ ਉਤਾਰਿਆ ਹੈ, ਜਦਕਿ ਕਾਂਗਰਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਦਾਅ ਖੇਡਿਆ ਹੈ। ਉੱਥੇ ਹੀ ਭਾਜਪਾ ਵੱਲੋਂ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਚੋਣ ਮੈਦਾਨ ਚ ਹਨ।