ਲੁਧਿਆਣਾ: ਨਾਬਾਲਗ ਨਾਲ ਸਮੂਹਿਕ ਜਬਰ ਜਨਾਹ, ਸਕੂਲ ਤੋਂ ਪਰਤਦੇ ਸਮੇਂ ਮੋਟਰਾਸਾਇਕਲ ‘ਤੇ ਜਬਰਦਸਤੀ ਬਿਠਾਇਆ, ਫਿਰ ਅੰਮ੍ਰਿਤਸਰ ਦੇ ਹੋਟਲ ‘ਚ ਸੀ ਰੱਖਿਆ
Ludhiana Crime News: ਲੜਕੀ ਦੇ ਪਰਿਵਾਰਕ ਮੈਂਬਰ ਨੇ ਸਾਹਨੇਵਾਲ ਥਾਣਾ, ਲੁਧਿਆਣਾ 'ਚ ਮਾਮਲਾ ਦਰਜ ਕਰਵਾ ਦਿੱਤਾ ਹੈ। ਪਰਿਵਾਰਕ ਮੈਂਬਰ ਦੀ ਜਾਣਕਾਰੀ ਮੁਤਾਬਕ 7 ਜੁਲਾਈ ਨੂੰ ਉਸ ਦੀ 14 ਸਾਲਾਂ ਲੜਕੀ ਸਕੂਲ ਤੋਂ ਵਾਪਸ ਪਰਤ ਰਹੀ ਸੀ ਤਾਂ ਅੱਧੇ ਰਸਤੇ 'ਚ ਇੱਕ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਦੋ ਲੜਕੇ ਮਨੋਜ ਕੁਮਾਰ ਤੇ ਸ਼ੁਭਮ ਨੇ ਲੜਕੀ ਨੂੰ ਜਬਰਦਸਤੀ ਮੋਟਰਸਾਇਕਲ 'ਤੇ ਬਿਠਾ ਲਿਆ।

ਲੁਧਿਆਣਾ ਤੋਂ ਇੱਕ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਮੁਲਜ਼ਮਾਂ ਨੇ ਕਰੀਬ 14 ਸਾਲ ਉਮਰ ਦੀ ਵਿਦਿਆਰਥਣ ਨੂੰ ਅੰਮ੍ਰਿਤਸਰ ਦੇ ਹੋਟਲ ‘ਚ ਲਿਜਾ ਕੇ ਜਬਰ ਜਨਾਹ ਕੀਤਾ। ਮੁਲਜ਼ਮਾਂ ਨੇ ਨਾਬਾਲਗ ਲੜਕੀ ਨਾਲ ਗੈਰ ਕੁਦਰਤੀ ਸਬੰਧ ਬਣਾਏ ਤੇ ਦੋ ਦਿਨਾਂ ਤੱਕ ਉਸ ਨੂੰ ਅਗਵਾ ਕਰਕੇ ਰੱਖਿਆ। ਲੜਕੀ ਮੌਕਾ ਦੇਖ ਕੇ ਮੁਲਜ਼ਮਾਂ ਦੇ ਸ਼ਿਕੰਜੇ ਤੋਂ ਭੱਜਣ ‘ਚ ਕਾਮਯਾਬ ਰਹੀ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ।
ਲੜਕੀ ਦੇ ਪਰਿਵਾਰਕ ਮੈਂਬਰ ਨੇ ਸਾਹਨੇਵਾਲ ਥਾਣਾ, ਲੁਧਿਆਣਾ ‘ਚ ਮਾਮਲਾ ਦਰਜ ਕਰਵਾ ਦਿੱਤਾ ਹੈ। ਪਰਿਵਾਰਕ ਮੈਂਬਰ ਦੀ ਜਾਣਕਾਰੀ ਮੁਤਾਬਕ 7 ਜੁਲਾਈ ਨੂੰ ਉਸ ਦੀ 14 ਸਾਲਾਂ ਲੜਕੀ ਸਕੂਲ ਤੋਂ ਵਾਪਸ ਪਰਤ ਰਹੀ ਸੀ ਤਾਂ ਅੱਧੇ ਰਸਤੇ ‘ਚ ਇੱਕ ਕਾਲੇ ਰੰਗ ਦੇ ਮੋਟਰਸਾਈਕਲ ‘ਤੇ ਦੋ ਲੜਕੇ ਮਨੋਜ ਕੁਮਾਰ ਤੇ ਸ਼ੁਭਮ ਨੇ ਲੜਕੀ ਨੂੰ ਜਬਰਦਸਤੀ ਮੋਟਰਸਾਇਕਲ ‘ਤੇ ਬਿਠਾ ਲਿਆ। ਇਸ ਤੋਂ ਬਾਅਦ ਲੜਕੀ ਨੂੰ ਮਨੋਜ ਕੁਮਾਰ ਦੇ ਘਰ ਲੈ ਗਏ, ਜਿੱਥੇ ਉਸ ਦੀ ਮਾਤਾ ਵੀ ਮੌਜੂਦ ਸੀ। ਮਨੋਜ ਨੇ ਜਬਰਦਸਤੀ ਲੜਕੀ ਦੀ ਵਰਦੀ ਉਤਰਵਾ ਦਿੱਤੀ ਦੇ ਆਪਣੀ ਪੈਂਟ-ਸ਼ਰਟ ਪਹਿਣਾ ਦਿੱਤੀ।
ਮਨੋਜ ਇਸ ਤੋਂ ਬਾਅਦ ਲੜਕੀ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ, ਉੱਥੇ ਕਮਰੇ ‘ਚ ਉਸ ਨੇ ਲੜਕੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਲੜਕੀ ਨੇ ਰੌਲਾ ਪਾਇਆ ਤਾਂ ਦੋਵੇਂ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ। ਦੋਵੇਂ ਮੁਲਜ਼ਮ ਇਸ ਤੋਂ ਬਾਅਦ ਲੜਕੀ ਨੂੰ ਟ੍ਰੇਨ ਦੇ ਰਾਹੀਂ ਅੰਮ੍ਰਿਤਸਰ ਲੈ ਗਏ। ਅੰਮ੍ਰਿਤਸਰ ‘ਚ ਇੱਕ ਹੋਟਲ ਦਾ ਕਮਰਾ ਲੈ ਕੇ ਮਨੋਜ ਕੁਮਾਰ ਤੇ ਸ਼ੁਭਮ ਨੇ ਵਾਰੋ ਵਾਰ ਲੜਕੀ ਨਾਲ ਜਬਰ ਜਨਾਹ ਕੀਤਾ ਤੇ ਬਾਅਦ ‘ਚ ਦੋਵਾਂ ਨੇ ਧਮਕਾ ਕੇ ਲੜਕੀ ਨਾਲ ਗੈਰ ਕੁਦਰਤੀ ਸਬੰਧ ਬਣਾਏ। ਇਸ ਤੋਂ ਬਾਅਦ ਲੜਕੀ 9 ਜੁਲਾਈ ਨੂੰ ਮੌਕੇ ਦੇਖ ਕੇ ਭੱਜ ਆਈ।
ਪਰਿਵਾਰਕ ਮੈਂਬਰ ਦੀ ਸ਼ਿਕਾਇਤ ‘ਤੇ ਸਾਹਨੇਵਾਲ ਦੀ ਪੁਲਿਸ ਨੇ ਮਨੋਜ ਕੁਮਾਰ ਤੇ ਸ਼ੁਭਮ ਖਿਲਾਫ਼ ਬੀਐਨਐਸ ਦੀ ਧਾਰਾ 64, 351, 3(5) ਤੇ 6 ਪੋਕਸੋ (POCSO) ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।