AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਲੁਧਿਆਣਾ: SP ਓਸਵਾਲ ਸਾਈਬਰ ਧੋਖਾਧੜੀ ਮਾਮਲੇ ‘ਚ ਇੱਕ ਹੋਰ ਮੁਲਜ਼ਮ ਕਾਬੂ, ED ਨੇ 14 ਲੱਖ ਰਪਏ ਕੀਤੇ ਜ਼ਬਤ

ਲੁਧਿਆਣਾ ਦੇ ਕਾਰੋਬਾਰੀ ਐਸਪੀ ਔਸਵਾਲ ਨਾਲ ਜੁੜੇ ਡਿਜੀਟਲ ਅਰੈਸਟ ਦੇ ਮਾਮਲੇ ਵਿੱਚ ਸਾਈਬਰ ਥੋਖਾਧੜੀ ਦੇ ਚਲਦੀਆਂ ਈਡੀ ਨੇ ਇੱਕ ਹੋਰ ਮੁਲਜ਼ਮ ਅਰਪਿਤ ਰਾਠੌਰ ਨੂੰ ਕਾਨਪੁਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਗਿਰੋਹ ਨਾਲ ਜੁੜੇ ਸਾਈਬਰ ਅਪਰਾਧ ਅਤੇ ਡਿਜੀਟਲ ਅਰੈਸਟ ਦੇ 9 ਹੋਰ ਵੀ ਮਾਮਲੇ ਜਾਂਚ ਵਿੱਚ ਸ਼ਾਮਿਲ ਕੀਤੇ ਗਏ ਹਨ।

ਲੁਧਿਆਣਾ: SP ਓਸਵਾਲ ਸਾਈਬਰ ਧੋਖਾਧੜੀ ਮਾਮਲੇ 'ਚ ਇੱਕ ਹੋਰ ਮੁਲਜ਼ਮ ਕਾਬੂ, ED ਨੇ 14 ਲੱਖ ਰਪਏ ਕੀਤੇ ਜ਼ਬਤ
Cyber Crime ED
Follow Us
rajinder-arora-ludhiana
| Updated On: 03 Jan 2026 12:05 PM IST

ਲੁਧਿਆਣਾ ਵਿੱਚ ਵਰਧਮਾਨ ਗਰੁੱਪ ਦੇ ਮਾਲਕ ਐਸਪੀ ਓਸਵਾਲ ਤੋਂ 7 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਕ ਹੋਰ ਗੈਂਗ ਮੈਂਬਰ ਅਰਪਿਤ ਰਾਠੌਰ ਨੂੰ ਕਾਨਪੁਰ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਅਤੇ ਉਸ ਨੂੰ ਜਲੰਧਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਵਿੱਚ ਪੇਸ਼ ਕੀਤਾ।

ਈਡੀ ਨੇ ਅਦਾਲਤ ਵਿੱਚ ਮੁਲਜ਼ਮ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਈਡੀ ਦੀ ਨੁਮਾਇੰਦਗੀ ਕਰ ਰਹੇ ਵਕੀਲ ਅਜੈ ਪਾਲ ਸਿੰਘ ਪਠਾਨੀਆ ਨੇ ਗੈਂਗ ਮੈਂਬਰ ਦਾ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਪੰਜ ਦਿਨਾਂ ਦਾ ਰਿਮਾਂਡ ਦੇ ਦਿੱਤਾ।

ਰਿਪੋਰਟਾਂ ਅਨੁਸਾਰ, ਈਡੀ ਨੇ ਪਹਿਲਾਂ ਇਸ ਮਾਮਲੇ ਵਿੱਚ ਗੁਹਾਟੀ ਤੋਂ ਰੂਮੀ ਕਾਲਿਕਾ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਸੀ ਅਤੇ ਉਸ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਸੀ। ਉਸ ਨੂੰ 10 ਦਿਨਾਂ ਲਈ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ।

ਐਸਪੀ ਔਸਵਾਲ ਬਾਰੇ ਜਾਣੋ?

  • ਪੰਜਾਬ ਯੂਨੀਵਰਸਿਟੀ ਵਿੱਚ ਕਾਮਰਸ ਵਿੱਚ ਪੋਸਟ ਗ੍ਰੈਜੂਏਸ਼ਨ ਦੇ ਨਾਲ ਗੋਲਡ ਮੈਡਲ
  • 1983 ਵਿੱਚ ਲੁਧਿਆਣਾ ਵਿੱਚ ਸਟਾਕ ਅਕਸਚੈਂਜ ਬਣਾਉਣ ਦਾ ਅਹਿਮ ਯੋਗਦਾਨ
  • ਪੰਜਾਬ ਵਿੱਚ ਕਪਾਹ ਦੀ ਦੀ ਪੈਦਾਵਾਰ ਘੱਟ ਹੋਣ ‘ਤੇ ਕਈ ਪਿੰਡਾਂ ਨੂੰ ਗੋਦ ਲਿਆ
  • ਲੁਧਿਆਣਾ ਵਿੱਚ ਅਰਵਿੰਦੋ ਤੋਂ ਪ੍ਰਭਾਵਿਤ ਹੋ ਕੇ ਟਰੱਸਟ ਦੀ ਸਥਾਪਨਾ ਕੀਤੀ
  • ਸਾਲਿਡ ਵੇਸਟ ਮੈਨੇਜਮੈਂਟ ਦੇ ਲਈ ਨਿੰਬੂਆ ਗ੍ਰੀਨ ਫੀਲਡ ਪ੍ਰੋਜੈਕਟ ਲਗਾਇਆ।

ਧੋਖੇਬਾਜ਼ਾਂ ਨੇ ਸੀਬੀਆਈ ਅਫਸਰਾਂ ਵਜੋਂ ਜਾਅਲੀ ਦਸਤਾਵੇਜ਼ ਬਣਾਏ

ਜਾਂਚ ਤੋਂ ਪਤਾ ਲੱਗਾ ਹੈ ਕਿ ਧੋਖਾਧੜੀ ਕਰਨ ਵਾਲਿਆਂ ਨੇ ਸੀਬੀਆਈ ਅਧਿਕਾਰੀਆਂ ਦੇ ਰੂਪ ਵਿੱਚ ਪੇਸ਼ ਹੋ ਕੇ ਓਸਵਾਲ ਨੂੰ ‘ਡਿਜੀਟਲ ਅਰੈਸਟ ਕਰ ਲਿਆ। ਇਸ ਦੌਰਾਨ ਜਾਅਲੀ ਦਸਤਾਵੇਜ਼ਾਂ ਅਤੇ ਅਦਾਲਤੀ ਕਾਗਜ਼ਾਤ ਦੀ ਵਰਤੋਂ ਕੀਤੀ ਗਈ। ਉਸਨੂੰ ਵੱਖ-ਵੱਖ ਬੈਂਕ ਖਾਤਿਆਂ ਵਿੱਚ 7 ​​ਕਰੋੜ ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ।

ਕੁੱਲ ਰਕਮ ਵਿੱਚੋਂ, 5.24 ਕਰੋੜ ਰੁਪਏ ਦਾ ਪਤਾ ਲਗਾਇਆ ਗਿਆ ਅਤੇ ਵੱਖ-ਵੱਖ ਖਾਤਿਆਂ ਤੋਂ ਕਢਵਾ ਲਏ ਗਏ, ਜਦੋਂ ਕਿ ਬਾਕੀ ਰਕਮ ਮਜ਼ਦੂਰਾਂ ਅਤੇ ਡਿਲੀਵਰੀ ਵਿਅਕਤੀਆਂ ਦੇ ਨਾਮ ‘ਤੇ ਖੋਲ੍ਹੇ ਗਏ ਜਾਅਲੀ ਖਾਤਿਆਂ ਰਾਹੀਂ ਲਾਂਡਰ ਕੀਤੀ ਗਈ। ਇਹਨਾਂ ਖਾਤਿਆਂ ਵਿੱਚੋਂ ਪੈਸੇ ਜਾਂ ਤਾਂ ਅੱਗੇ ਭੇਜੇ ਗਏ ਜਾਂ ਤੁਰੰਤ ਨਕਦੀ ਵਿੱਚ ਕਢਵਾ ਲਏ ਗਏ, ਇਹ ਯਕੀਨੀ ਬਣਾਉਂਦੇ ਹੋਏ ਕਿ ਕੋਈ ਸੁਰਾਗ ਨਹੀਂ ਮਿਲ ਰਿਹਾ।।

ਈਡੀ ਨੇ ਇਹ ਵੀ ਪਾਇਆ ਕਿ ਇਹ ਜਾਅਲੀ ਖਾਤੇ ਰੂਮੀ ਕਾਲਿਕਾ ਨਾਮ ਦੀ ਇੱਕ ਔਰਤ ਦੁਆਰਾ ਚਲਾਏ ਜਾ ਰਹੇ ਸਨ। ਜਿਸ ਨੂੰ ਧੋਖਾਧੜੀ ਵਾਲੇ ਫੰਡਾਂ ਦਾ ਇੱਕ ਹਿੱਸਾ ਮਿਲਿਆ ਸੀ। ਛਾਪੇਮਾਰੀ ਦੌਰਾਨ ਬਰਾਮਦ ਹੋਏ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਕਾਲਿਕਾ ਨੇ ਅਪਰਾਧ ਦੀ ਕਮਾਈ ਨੂੰ ਲਾਂਡਰਿੰਗ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।

Follow Us
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?...
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ, "ਸੀਟਿੰਗ CM ਨੂੰ ਘੜੀਸ ਕੇ..."
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ,
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ...