AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੁਧਿਆਣਾ ‘ਚ ਸ਼ਰਮਨਾਕ ਕਾਰਾ, ਡਾ. ਅੰਬੇਡਕਰ ਦੇ ਬੁੱਤ ਦੀ ਕੀਤੀ ਬੇਅਦਬੀ; ਭੜਕੇ ਲੋਕਾਂ ਨੇ ਲਾਇਆ ਜਾਮ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕਰਨ ਦੀ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਾਬਾ ਸਾਹਿਬ ਦੇ ਬੁੱਤ ਦੇ ਗਲ਼ ਵਿੱਚ ਜੁੱਤੀਆਂ ਦਾ ਹਾਰ ਪਾ ਦਿੱਤਾ ਗਿਆ।

ਲੁਧਿਆਣਾ 'ਚ ਸ਼ਰਮਨਾਕ ਕਾਰਾ, ਡਾ. ਅੰਬੇਡਕਰ ਦੇ ਬੁੱਤ ਦੀ ਕੀਤੀ ਬੇਅਦਬੀ; ਭੜਕੇ ਲੋਕਾਂ ਨੇ ਲਾਇਆ ਜਾਮ
rajinder-arora-ludhiana
| Updated On: 08 Sep 2026 20:04 PM IST
Share

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕਰਨ ਦੀ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਾਬਾ ਸਾਹਿਬ ਦੇ ਬੁੱਤ ਦੇ ਗਲ਼ ਵਿੱਚ ਜੁੱਤੀਆਂ ਦਾ ਹਾਰ ਪਾ ਦਿੱਤਾ ਗਿਆ।

ਜਿਵੇਂ ਹੀ ਸਥਾਨਕ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਸਮੁੱਚੇ ਇਲਾਕੇ ਵਿੱਚ ਭਾਰੀ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਨਿੰਦਣਯੋਗ ਕਾਰੇ ਕਾਰਨ ਵਾਲਮੀਕਿ ਭਾਈਚਾਰੇ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਤਿੱਖਾ ਰੋਸ ਫੈਲ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਤੁਰੰਤ ਜਲੰਧਰ ਬਾਈਪਾਸ ਚੌਕ ਵਿਖੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ।

ਘਟਨਾ ਤੋਂ ਬਾਅਦ ਲੱਗਾ ਲੰਮਾ ਜਾਮ

ਇਸ ਘਟਨਾ ਦੇ ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਨੇ ਸੜਕਾਂ ‘ਤੇ ਉੱਤਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਨਿਰਾਦਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਨਹੀਂ ਭੇਜਿਆ ਜਾਂਦਾ, ਉਦੋਂ ਤੱਕ ਤਿੱਖਾ ਵਿਰੋਧ ਜਾਰੀ ਰਹੇਗਾ। ਧਰਨੇ ਕਾਰਨ ਚੌਕ ਦੇ ਚਾਰੇ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮਾਹੌਲ ਤਣਾਅਪੂਰਨ ਹੁੰਦਾ ਦੇਖ ਏਡੀਸੀਪੀ ਸਮੀਰ ਵਰਮਾ ਸਮੇਤ ਭਾਰੀ ਪੁਲਿਸ ਫ਼ੋਰਸ ਮੌਕੇ ‘ਤੇ ਪਹੁੰਚੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਂਦਿਆਂ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ। ਹਾਲਾਂਕਿ, ਇਸ ਭਰੋਸੇ ਦੇ ਬਾਵਜੂਦ ਵਾਲਮੀਕਿ ਸਮਾਜ ਦੇ ਲੋਕ ਆਪਣੀ ਮੰਗ ‘ਤੇ ਅੜੇ ਰਹੇ ਅਤੇ ਲਗਾਤਾਰ ਪ੍ਰਦਰਸ਼ਨ ਜਾਰੀ ਰੱਖਿਆ।

ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ: ADCP

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ-1 ਸਮੀਰ ਵਰਮਾ ਨੇ ਕਿਹਾ, “ਇਹ ਮਾਮਲਾ ਹੁਣੇ ਹੀ ਸਾਡੇ ਧਿਆਨ ਵਿੱਚ ਆਇਆ ਹੈ। ਇੱਥੇ ਜਲੰਧਰ ਬਾਈਪਾਸ ਵਿਖੇ ਸਥਿਤ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਬੁੱਤ ‘ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਜੁੱਤੀਆਂ ਦਾ ਹਾਰ ਪਾਏ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਵੱਲੋਂ ਇਸ ‘ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।”

ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਚੈਕਿੰਗ ਦੌਰਾਨ ਹੀ ਇਹ ਮਾਮਲਾ ਸਾਹਮਣੇ ਆਇਆ ਸੀ। ਬੁੱਤ ਦੇ ਆਲੇ-ਦੁਆਲੇ ਸੁਰੱਖਿਆ ਵਜੋਂ ਸ਼ੀਸ਼ੇ ਲਗਵਾਉਣ ਦੇ ਸਵਾਲ ‘ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਪ੍ਰਕਿਰਿਆ ‘ਤੇ ਕੰਮ ਚੱਲ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਲਿਖਤੀ ਤੌਰ ‘ਤੇ ਪੱਤਰ ਭੇਜ ਦਿੱਤਾ ਗਿਆ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਕਿਸੇ ਵੀ ਘਟਨਾ ਨੂੰ ਰੋਕਿਆ ਜਾ ਸਕੇ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...