Eco friendly Ganesh Chaturthi: ਗਣੇਸ਼ ਚਤੁਰਥੀ ਮੌਕੇ ਲੁਧਿਆਣਾ ਦੇ ਬਜ਼ਾਰਾਂ ਵਿੱਚ ਆਈਆਂ ਈਕੋ ਫਰੈਂਡਲੀ ਮੂਰਤੀਆਂ
Eco friendly Ganesh Chaturthi: ਵਧ ਰਹੀ ਗਲੋਬਲ ਵਾਰਮਿੰਗ ਅਤੇ ਕੁਦਰਤੀ ਘਟਨਾ ਤੋਂ ਬਾਅਦ ਸਾਰੀ ਦੁਨੀਆਂ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਲੈਕੇ ਚਿੰਤਤ ਹੈ। ਜਿਸ ਦਾ ਅਸਰ ਹੁਣ ਸਾਡੇ ਤਿਉਹਾਰਾਂ ਉੱਪਰ ਵੀ ਦਿਖਾਈ ਦੇ ਰਿਹਾ ਹੈ। ਜੇਕਰ ਗੱਲ ਗਣਪਤੀ ਬੱਪਾ ਦੇ ਤਿਉਹਾਰ ਦੀ ਕਰ ਲਈਏ ਤਾਂ ਇਸ ਵਾਰ ਕਾਰੀਗਰਾਂ ਨੇ ਅਜਿਹੀਆਂ ਮੂਰਤੀਆਂ ਤਿਆਰ ਕੀਤੀਆਂ ਹਨ। ਜੋ ਬਿਲਕੁਲ ਵਾਤਾਵਰਣ ਦੇ ਅਨਕੂਲ ਹਨ।
Eco friendly Ganesh Chaturthi: ਲੁਧਿਆਣਾ ਸ਼ਹਿਰ ਨੇ ਗਣਪਤੀ ਬੱਪਾ ਦੇ ਸਵਾਗਤ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬਾਜ਼ਾਰਾਂ ਵਿੱਚ ਸ਼ੁੱਧ ਮਿੱਟੀ ਦੀਆਂ ਮੂਰਤੀਆਂ ਤਿਆਰ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ ‘ਚ ਰੌਣਕ ਰਹੀ ਅਤੇ ਲੋਕਾਂ ਨੇ ਬੱਪਾ ਦੀਆਂ ਮੂਰਤੀਆਂ ਵੀ ਖਰੀਦੀਆਂ। 7 ਸਤੰਬਰ ਨੂੰ ਸ਼ੁਰੂ ਹੋਣ ਵਾਲਾ ਤਿਉਹਾਰ 17 ਸਤੰਬਰ ਤੱਕ ਚੱਲੇਗਾ। 11 ਦਿਨਾਂ ਤੱਕ ਸ਼ਹਿਰ ਵਿੱਚ ਥਾਂ-ਥਾਂ ਬੱਪਾ ਦੇ ਜੈਕਾਰੇ ਸੁਣਾਈ ਪੈਣਗੇ।
7 ਸਤੰਬਰ ਤੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਧਾਰਮਿਕ ਸਮਾਗਮ ਵੀ ਕਰਵਾਏ ਜਾਣਗੇ। ਜਿੱਥੇ ਰੋਜ਼ਾਨਾ ਸਵੇਰੇ-ਸ਼ਾਮ ਬੱਪਾ ਦੀ ਮਹਾ ਆਰਤੀ ਹੋਇਆ ਕਰੇਗੀ, ਉੱਥੇ ਹੀ ਉਨ੍ਹਾਂ ਨੂੰ ਲੱਡੂਆਂ ਦੇ ਪ੍ਰਸ਼ਾਦ ਵੀ ਚੜ੍ਹਾਏ ਜਾਣਗੇ। 17 ਸਤੰਬਰ ਨੂੰ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ। ਜਿਸ ਤੋਂ ਬਾਅਦ ਬੱਪਾ ਨੂੰ ਸੁੱਚੇ ਪਾਣੀ ਵਿੱਚ ਵਿਸਰਜਨ ਕੀਤਾ ਜਾਵੇਗਾ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੱਪਾ ਵਿਸਰਜਨ ਕਰਨ ਲਈ ਪਹੁੰਚਦੇ ਹਨ।
ਬਜ਼ਾਰ ਵਿੱਚ ਈਕੋ ਫਰੈਂਡਲੀ ਮੂਰਤੀ
ਵਧ ਰਹੀ ਗਲੋਬਲ ਵਾਰਮਿੰਗ ਅਤੇ ਕੁਦਰਤੀ ਘਟਨਾ ਤੋਂ ਬਾਅਦ ਸਾਰੀ ਦੁਨੀਆਂ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਲੈਕੇ ਚਿੰਤਤ ਹੈ। ਜਿਸ ਦਾ ਅਸਰ ਹੁਣ ਸਾਡੇ ਤਿਉਹਾਰਾਂ ਉੱਪਰ ਵੀ ਦਿਖਾਈ ਦੇ ਰਿਹਾ ਹੈ। ਜੇਕਰ ਗੱਲ ਗਣਪਤੀ ਬੱਪਾ ਦੇ ਤਿਉਹਾਰ ਦੀ ਕਰ ਲਈਏ ਤਾਂ ਇਸ ਵਾਰ ਕਾਰੀਗਰਾਂ ਨੇ ਅਜਿਹੀਆਂ ਮੂਰਤੀਆਂ ਤਿਆਰ ਕੀਤੀਆਂ ਹਨ। ਜੋ ਬਿਲਕੁਲ ਵਾਤਾਵਰਣ ਦੇ ਅਨਕੂਲ ਹਨ।
ਲੁਧਿਆਣਾ ਵਿਖੇ ਮੂਰਤੀਆਂ ਤਿਆਰ ਕਰਨ ਵਾਲੇ ਇੱਕ ਕਾਰੀਗਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੂਰਤੀਆਂ ਬਣਾਉਣ ਦਾ ਕੰਮ ਕਰ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਗਾਰੰਟੀ ਦੇ ਨਾਲ ਸ਼ੁੱਧ ਮਿੱਟੀ ਅਤੇ ਸ਼ੁੱਧ ਪੇਂਟ ਨਾਲ ਮੂਰਤੀਆਂ ਤਿਆਰ ਕੀਤੀਆਂ ਹਨ ਜੋ ਕਿ ਵਾਤਾਵਰਣ ਪੱਖੀ ਹਨ।
ਇਹਨਾਂ ਮੂਰਤੀਆਂ ਦੀ ਖਾਸ ਗੱਲ ਇਹ ਹੈ ਕਿ ਇਹ ਮੂਰਤੀਆਂ ਵਿਸਰਜਨ ਕਰਨ ਤੋਂ ਕਰੀਬ ਦਸ ਮਿੰਟ ਬਾਅਦ ਪਾਣੀ ਵਿੱਚ ਘੁੱਲ ਜਾਣਗੀਆਂ ਅਤੇ ਜਿਸ ਤੋਂ ਬਾਅਦ ਇਹਨਾਂ ਮੂਰਤੀਆਂ ਦੀ ਕੋਈ ਬੇਅਦਬੀ ਵੀ ਨਹੀਂ ਹੋਵੇਗੀ, ਇਸ ਨਾਲ ਲੋਕਾਂ ਦੀ ਆਸਥਾ ਅਤੇ ਭਾਵਨਾਵਾਂ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਲੋਕ ਸ਼ੁੱਧ ਮਿੱਟੀ ਦੀਆਂ ਬਣੀਆਂ ਮੂਰਤੀਆਂ ਨੂੰ ਬਹੁਤ ਪਸੰਦ ਕਰ ਰਹੇ ਹਨ। ਕਿਉਂਕਿ ਪਲਾਸਟਿਕ ਨਾਲ ਤਿਆਰ ਮੂਰਤੀਆਂ ਵਿਸਰਜਨ ਤੋਂ ਬਾਅਦ ਵੀ ਉਵੇਂ ਹੀ ਰਹਿ ਜਾਂਦੀਆਂ ਜਿਸ ਕਾਰਨ ਪਾਣੀ ਘੱਟ ਹੋਣ ਤੇ ਮੂਰਤੀਆਂ ਦੀ ਬੇਅਦਬੀ ਹੁੰਦੀ ਹੈ। ਪਰ ਹੁਣ ਈਕੋ ਫਰੈਂਡਲੀ ਮੂਰਤੀਆਂ ਗ੍ਰਾਹਕਾਂ ਨੂੰ ਕਾਫ਼ੀ ਪਸੰਦ ਆ ਰਹੀਆਂ ਹਨ।