AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੁਧਿਆਣਾ ਚ ਕੁੱਤੇ ਦੀ ਨਸਲ ਪੁੱਛੀ ਤਾਂ ਹੋ ਗਿਆ ਵਿਵਾਦ, ਪਿਓ-ਪੁੱਤ ਨੂੰ ਲੱਗੀਆਂ ਗੋਲੀਆਂ

ਪੀੜਤ ਪਰਿਵਾਰ ਮੁਤਾਬਕ, ਉਨ੍ਹਾਂ ਦੀ ਲੜਕੀ ਸਿਵਲ ਸਿਟੀ ਇਲਾਕੇ 'ਚ ਕੇਕ ਲੈਣ ਗਈ ਸੀ। ਇਸ ਦੌਰਾਨ ਉੱਥੇ ਇੱਕ ਨੌਜਵਾਨ ਕੁੱਤਾ ਘੁਮਾ ਰਿਹਾ ਸੀ। ਲੜਕੀ ਨੇ ਉਸ ਨੌਜਵਾਨ ਤੋਂ ਆਮ ਜਿਹਾ ਸਵਾਲ ਪੁੱਛਿਆ ਕਿ ਕੁੱਤਾ ਕਿਸ ਨਸਲ ਦਾ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਸਵਾਲ ਤੇ ਨੌਜਵਾਨ ਗੁੱਸੇ 'ਚ ਆ ਗਿਆ ਤੇ ਲੜਕੀ ਨਾਲ ਬਦਸਲੂਕੀ ਕਰਨ ਲੱਗਾ। ਇੱਥੋਂ ਤੱਕ ਕਿ ਉਸ ਨੇ ਲੜਕੀ ਨੂੰ ਹੱਥ 'ਚ ਫੜੀ ਸੋਟੀ ਨਾਲ ਵੀ ਮਾਰਿਆ।

ਲੁਧਿਆਣਾ ਚ ਕੁੱਤੇ ਦੀ ਨਸਲ ਪੁੱਛੀ ਤਾਂ ਹੋ ਗਿਆ ਵਿਵਾਦ, ਪਿਓ-ਪੁੱਤ ਨੂੰ ਲੱਗੀਆਂ ਗੋਲੀਆਂ
ਲੁਧਿਆਣਾ ’ਚ ਕੁੱਤੇ ਦੀ ਨਸਲ ਪੁੱਛੀ ਤਾਂ ਹੋ ਗਿਆ ਵਿਵਾਦ, ਪਿਓ-ਪੁੱਤ ਨੂੰ ਲੱਗੀਆਂ ਗੋਲੀਆਂ
rajinder-arora-ludhiana
| Updated On: 03 Sep 2026 14:48 PM IST
Share

ਲੁਧਿਆਣਾ ‘ਚ ਕੁੱਤੇ ਨੂੰ ਲੈ ਕੇ ਖ਼ੂਨੀ ਵਿਵਾਦ ਦੇਖਣ ਨੂੰ ਮਿਲਿਆ। ਮਾਮਲਾ ਇੰਨਾ ਵੱਧ ਗਿਆ ਕਿ ਇੱਕ ਨੌਜਵਾਨ ਨੇ ਬੰਦੂਕ ਨਾਲ ਫਾਇਰਿੰਗ ਕਰ ਦਿੱਤੀ। ਇਸ ਘਟਨਾ ‘ਚ ਪਿਓ-ਪੁੱਤ ਦੋਵੇਂ ਜ਼ਖ਼ਮੀ ਹੋ ਗਏ ਹਨ। ਦੋਵਾਂ ਨੂੰ ਲੱਤ ‘ਚ ਗੋਲੀ ਲੱਗੀ ਹੈ ਤੇ ਦੋਵਾਂ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੁੱਤੇ ਬਾਰੇ ਪੁੱਛਣ ‘ਤੇ ਹੋਇਆ ਵਿਵਾਦ

ਪੀੜਤ ਪਰਿਵਾਰ ਮੁਤਾਬਕ, ਉਨ੍ਹਾਂ ਦੀ ਲੜਕੀ ਸਿਵਲ ਸਿਟੀ ਇਲਾਕੇ ‘ਚ ਕੇਕ ਲੈਣ ਗਈ ਸੀ। ਇਸ ਦੌਰਾਨ ਉੱਥੇ ਇੱਕ ਨੌਜਵਾਨ ਕੁੱਤਾ ਘੁਮਾ ਰਿਹਾ ਸੀ। ਲੜਕੀ ਨੇ ਉਸ ਨੌਜਵਾਨ ਤੋਂ ਆਮ ਜਿਹਾ ਸਵਾਲ ਪੁੱਛਿਆ ਕਿ ਕੁੱਤਾ ਕਿਸ ਨਸਲ ਦਾ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਸਵਾਲ ਤੇ ਨੌਜਵਾਨ ਗੁੱਸੇ ‘ਚ ਆ ਗਿਆ ਤੇ ਲੜਕੀ ਨਾਲ ਬਦਸਲੂਕੀ ਕਰਨ ਲੱਗਾ। ਇੱਥੋਂ ਤੱਕ ਕਿ ਉਸ ਨੇ ਲੜਕੀ ਨੂੰ ਹੱਥ ‘ਚ ਫੜੀ ਸੋਟੀ ਨਾਲ ਵੀ ਮਾਰਿਆ।

ਨੌਜਵਾਨ ‘ਤੇ ਫਾਇਰਿੰਗ ਦਾ ਇਲਜ਼ਾਮ

ਹਾਦਸੇ ‘ਚ ਜ਼ਖ਼ਮੀ ਲੜਕੀ ਦੇ ਪਿਤਾ ਪ੍ਰਿੰਸ ਨੇ ਦੱਸਿਆ ਕਿ ਉਨ੍ਹਾਂ ਦਾ ਜਨਮਦਿਨ ਸੀ ਤੇ ਉਨ੍ਹਾਂ ਦੇ ਲੜਕੀ ਕੇਕ ਲੈ ਕੇ ਪਾਰਕ ਕੋਲ ਖੜ੍ਹੀ ਸੀ। ਇਸ ਦੌਰਾਨ ਉੱਥੇ ਇੱਕ ਵਿਅਕਤੀ ਕੁੱਤਾ ਘੁਮਾ ਰਿਹਾ ਸੀ। ਪਿਤਾ ਮੁਤਾਬਕ ਲੜਕੀ ਨੇ ਪੁੱਛਿਆ ਕਿ ਵੀਰੇ ਇਹ ਕਿਹੜੀ ਨਸਲ ਦਾ ਕੁੱਤਾ ਹੈ। ਇਸ ‘ਤੇ ਵਿਅਕਤੀ ਨੇ ਕੁੜੀ ਨੂੰ ਗੱਲ ਕੱਢ ਕੇ ਕਿਹਾ ਕਿ ਮੈਂ ਤੇਰਾ ਭਰਾ ਲੱਗਦਾ ਹੈ? ਤੇ ਉਸ ਨੇ ਲੜਕੀ ਦੇ ਸੋਟੀ ਮਾਰ ਦਿੱਤੀ।

ਪਿਤਾ ਮੁਤਾਬਕ ਲੜਕੀ ਨੇ ਉਨ੍ਹਾਂ ਨੂੰ ਰੋਂਦੇ ਹੋਏ ਫੋਨ ਕੀਤਾ ਕਿ ਇੱਕ ਲੜਕੇ ਨੇ ਉਸ ਨੂੰ ਸੋਟੀ ਮਾਰੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਨੂੰ ਘਰ ਬੁਲਾ ਲਿਆ। ਲੜਕੀ ਦੇ ਘਰ ਪਹੁੰਚਣ ਦੇ ਬਾਅਦ, ਪਿਓ-ਪੁੱਤ ਤੇ ਧੀ ਤਿੰਨੋਂ ਮੌਕੇ ‘ਤੇ ਪਹੁੰਚੇ। ਮੌਕੇ ‘ਤੇ ਤਿੰਨ ਲੋਕ ਖੜ੍ਹੇ ਸਨ। ਪਿਤਾ ਨੇ ਜਦੋਂ ਤਿੰਨਾਂ ਨੂੰ ਸੋਟੀ ਮਾਰਨ ਦਾ ਕਾਰਨ ਪੁੱਛਿਆ ਤਾਂ ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਹੱਥੋਪਾਈ ਹੋ ਗਈ। ਇੱਕ ਨੌਜਵਾਨ ਨੇ ਇਸ ਦੌਰਾਨ ਪਿਸਟਲ ਕੱਢ ਲਈ ਤੇ ਪਿਓ-ਪੁੱਤ ਦੇ ਲੱਤ ਤੇ ਗੋਲੀ ਮਾਰ ਦਿੱਤੀ।

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...