ਵਿਦੇਸ਼ ਭੇਜਣ ਦੇ ਨਾਮ ‘ਤੇ 3.75 ਲੱਖ ਦੀ ਠੱਗੀ, ਲੁਧਿਆਣਾ ‘ਚ ਏਜੰਟ ‘ਤੇ ਮਾਮਲਾ ਦਰਜ
Ludhiana agent fraud: ਗੁਰਮੀਤ ਨੇ ਇਸ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਸਦਰ ਥਾਣੇ ਨੇ ਦੋਸ਼ੀ ਅਵਰੀਨ ਸ਼ਰਮਾ ਵਿਰੁੱਧ ਧੋਖਾਧੜੀ ਅਤੇ ਅਪਰਾਧਿਕ ਧਮਕੀ ਦਾ ਮਾਮਲਾ ਦਰਜ ਕੀਤਾ। ਪੁਲਿਸ ਹੁਣ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।

ਲੁਧਿਆਣਾ ‘ਚ ਇੱਕ ਟ੍ਰੈਵਲ ਏਜੰਟ ਨੇ ਅਮਰਪੁਰਾ ਦੇ ਰਹਿਣ ਵਾਲੇ ਕਾਰੋਬਾਰੀ ਨਾਲ ਠੱਗੀ ਕੀਤੀ ਹੈ। ਇਸ ਮਾਮਲੇ ‘ਚ ਗੁਰਮੀਤ ਸਿੰਘ ਨਾਲ ਉਸਦੀ ਧੀ ਨੂੰ ਵਿਦੇਸ਼ ਭੇਜਣ ਦੇ ਬਹਾਨੇ 3.75 ਲੱਖ ਰੁਪਏ ਦੀ ਲਏ ਗਏ ਸਨ ਪਰ ਵਿਦੇਸ਼ ਨਹੀਂ ਭੇਜਿਆ ਗਿਆ। ਉਸ ਨੂੰ ਪੈਸੇ ਵਾਪਸ ਕਰਨ ਲਈ ਕਹਿਣ ‘ਤੇ ਮੁਲਜ਼ਮਾਂ ਨੇ ਧਮਕੀਆਂ ਦਿੱਤੀਆਂ ਹਨ। ਪੀੜਤ ਦੀ ਸ਼ਿਕਾਇਤ ‘ਤੇ ਸਦਰ ਥਾਣਾ ਪੁਲਿਸ ਨੇ ਦੁੱਗਰੀ ਨਿਵਾਸੀ ਅਵਰੀਨ ਸ਼ਰਮਾ ਖਿਲਾਫ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟ੍ਰੈਵਲ ਏਜੰਟ ਦੁਆਰਾ ਧੋਖਾਧੜੀ
ਗੁਰਮੀਤ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਧੀ ਤਨਵੀਰ ਕੌਰ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ। ਇੱਕ ਜਾਣਕਾਰ ਰਾਹੀਂ ਉਸ ਦੀ ਮੁਲਾਕਾਤ ਟ੍ਰੈਵਲ ਏਜੰਟ ਅਵਰੀਨ ਸ਼ਰਮਾ ਨਾਲ ਹੋਈ ਸੀ। ਇੰਗਲੈਂਡ ਭੇਜਣ ਦਾ ਵਾਅਦਾ ਕਰਕੇ ਮੁਲਜ਼ਮ ਨੇ ਤਨਵੀਰ ਤੋਂ 3.75 ਲੱਖ ਰੁਪਏ ਲਏ ਸਨ। ਹਾਲਾਂਕਿ, ਉਸ ਨੇ ਨਾ ਤਾਂ ਧੀ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ ਸਨ। ਜਦੋਂ ਗੁਰਮੀਤ ਨੇ ਪੈਸੇ ਵਾਪਸ ਮੰਗੇ ਤਾਂ ਅਵਰੀਨ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਨੇ ਕਰ ਲਿਆ ਮਾਮਲਾ ਦਰਜ
ਗੁਰਮੀਤ ਨੇ ਇਸ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਸਦਰ ਥਾਣੇ ਨੇ ਦੋਸ਼ੀ ਅਵਰੀਨ ਸ਼ਰਮਾ ਵਿਰੁੱਧ ਧੋਖਾਧੜੀ ਅਤੇ ਅਪਰਾਧਿਕ ਧਮਕੀ ਦਾ ਮਾਮਲਾ ਦਰਜ ਕੀਤਾ। ਪੁਲਿਸ ਹੁਣ ਮੁਲਜ਼ਮਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ।