ਲੁਧਿਆਣਾ ਜ਼ਿਮਨੀ ਚੋਣ ਵਿੱਚ ਜੁਟੀ AAP, ਜਵਾਹਰ ਨਗਰ ਵਿੱਚ ਲੋਕਾਂ ਨਾਲ ਕੀਤੀ ਮੁਲਾਕਾਤ
Ludhiana By-Election: ਆਮ ਆਦਮੀ ਪਾਰਟੀ ਲੁਧਿਆਣਾ ਦੀ ਜ਼ਿਮਨੀ ਚੋਣ ਲਈ ਯੋਜਨਾਬੰਦੀ ਵਿੱਚ ਜੁਟੀ ਹੋਈ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜਵਾਹਰ ਨਗਰ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ, ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਅਤੇ 18 ਮਾਰਚ ਨੂੰ ਇੱਕ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਹੈ।

‘AAP’ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 18 ਮਾਰਚ ਨੂੰ ਇਨਡੋਰ ਸਟੇਡੀਅਮ ਵਿੱਚ ਇੱਕ ਰੈਲੀ ਕਰਨ ਜਾ ਰਹੇ ਹਨ। ਕੱਲ੍ਹ ਉਹ ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਉਦਘਾਟਨ ਵੀ ਕਰਨਗੇ।
ਇਸ ਤੋਂ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਮਾਨ ਅੱਜ ਲੁਧਿਆਣਾ ਦੇ ਜਵਾਹਰ ਨਗਰ ਵਿੱਚ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ।ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਦੇ ਕਾਰੋਬਾਰੀਆਂ ਦਾ ਹਾਲ-ਚਾਲ ਵੀ ਜਾਣਿਆ ਅਤੇ ਉਹਨਾਂ ਦੀਆਂ ਸਮੱਸਿਆਵਾਂ ਸਬੰਧੀ ਵੀ ਚਰਚਾ ਕੀਤੀ ਗਈ।
ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਵਰਕਰ ਐਕਟਿਵ ਹੋਕੇ ਕੰਮ ਕਰ ਰਹੇ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਲੁਧਿਆਣਾ ਵਿੱਚ ਲੋਕ ਮਿਲਣੀ ਦੇ ਨਾਮ ਹੇਠ ਛੋਟੀਆਂ ਛੋਟੀਆਂ ਸਭਾਵਾਂ ਕਰ ਰਹੇ ਹਨ। ਜਵਾਹਰ ਨਗਰ ਤੋਂ ਬਾਅਦ ਇਹਨਾਂ ਦੋਵੇਂ ਲੀਡਰਾਂ ਵੱਲੋਂ ਹੈਬੋਵਾਲ ਇਲਾਕੇ ਵਿੱਚ ਜਨ ਸਭਾ ਕੀਤੀ ਗਈ।
ਇਹ ਵੀ ਪੜ੍ਹੋ
ਚੋਣਾਂ ਸਬੰਧੀ ਗੁਪਤ ਮੀਟਿੰਗ
ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਗੁਪਤ ਮੀਟਿੰਗਾਂ ਕਰਕੇ ਚੋਣਾਂ ਸਬੰਧੀ ਰਣ-ਨੀਤੀ ਉਲੀਕ ਰਹੇ ਹਨ। ਉੱਥੇ ਹੀ ਅੱਜ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੱਛਮ ਹਲਕੇ ਦੀ ਚੋਣ ਸਬੰਧੀ ਗੁਪਤ ਮੀਟਿੰਗ ਕਰਨਗੇ।
ਇਸ ਮੀਟਿੰਗ ਵਿੱਚ ਜਿੱਥੇ ਪਾਰਟੀ ਲੀਡਰਾਂ ਵੱਲੋਂ ਫੀਡਬੈਕ ਲਈ ਜਾਵੇਗੀ ਤਾਂ ਉੱਥੇ ਹੀ ਜ਼ਿਮਨੀ ਚੋਣ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਜਾਵੇਗਾ।