ਲੁਧਿਆਣਾ ਜਿਮਨੀ ਚੋਣ ‘ਤੇ BJP ਕਰੇਗੀ ਬੈਠਕ: 26 ਵਰਕਰਾਂ ਨੇ ਠੋਕੀ ਦਾਅਵੇਦਾਰੀ, ਪਾਰਟੀ ਦੀਆਂ 6 ਆਗੂਆਂ ‘ਤੇ ਨਜ਼ਰਾਂ
ਅੱਜ ਲੁਧਿਆਣਾ ਵਿੱਚ ਹੋਣ ਵਾਲੀ ਭਾਜਪਾ ਦੀ ਮੀਟਿੰਗ ਵਿੱਚ ਉਮੀਦਵਾਰ ਦੇ ਨਾਮ 'ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ, ਆਪਣੀ ਭਰੋਸੇਯੋਗਤਾ ਬਚਾਉਣ ਲਈ ਅਕਾਲੀ ਦਲ ਜਲਦੀ ਹੀ ਆਪਣੇ ਉਮੀਦਵਾਰ ਦਾ ਐਲਾਨ ਕਰੇਗਾ।
ਲੁਧਿਆਣਾ ਜ਼ਿਮਨੀ ਚੋਣ
ਲੁਧਿਆਣਾ ਵਿੱਚ ਜਲਦੀ ਹੀ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਚੋਣਾਂ ਦੀ ਤਰੀਕ ਦੇ ਐਲਾਨ ਦੀ ਉਡੀਕ ਕਰ ਰਹੀਆਂ ਹਨ ਅਤੇ ਆਪਣੀਆਂ ਰਣਨੀਤੀਆਂ ਬਣਾ ਰਹੀਆਂ ਹਨ। ਲੁਧਿਆਣਾ ਪੱਛਮੀ ਜਿਮਨੀ ਚੋਣ ਇਸ ਵੇਲੇ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਅੱਜ ਸੂਬਾ ਭਾਜਪਾ ਹਾਈਕਮਾਨ ਦੀ ਮੀਟਿੰਗ ਵੀ ਲੁਧਿਆਣਾ ਵਿੱਚ ਹੋਣ ਜਾ ਰਹੀ ਹੈ। ਭਾਜਪਾ ਵਿੱਚ ਚੋਣਾਂ ਲੜਨ ਲਈ ਟਿਕਟਾਂ ਦੀ ਕਤਾਰ ਵਿੱਚ 26 ਆਗੂ ਹਨ। ਹਾਲਾਂਕਿ, ਭਾਜਪਾ ਵਿੱਚ 6 ਨਾਵਾਂ ‘ਤੇ ਚਰਚਾ ਹੋ ਰਹੀ ਹੈ।


