ਲੁਧਿਆਣਾ ਦੀਆਂ ਸੜਕਾਂ ਦੇ ਕਾਰ ਬਣੀ ਅੱਗ ਦਾ ਗੋਲਾ, BMW ਸੜ ਕੇ ਹੋਈ ਸੁਆਹ
ਲੱਖਾਂ ਦੀ ਕਾਰ ਕੁੱਝ ਹੀ ਮਿੰਟਾਂ 'ਚ ਸੜ ਕੇ ਸੁਆਹ ਹੋ ਗਈ। ਕਾਰ 'ਚ ਸਵਾਰ ਲੜਕਾ ਤੇ ਲੜਕੀ ਕਾਰ 'ਚੋਂ ਪਹਿਲਾਂ ਹੀ ਬਾਹਰ ਨਿਕਲ ਗਏ ਸਨ ਤੇ ਅੱਗ ਤੋਂ ਆਪਣੀ ਜਾਨ ਬਚਾਈ। ਇਹ ਘਟਨਾ ਫਿਰੋਜ਼ਪੁਰ ਰੋਡ 'ਤੇ ਐਮਬੀਡੀ ਮਾਲ ਦੇ ਸਾਹਮਣੇ ਵਾਪਰੀ।
ਲੁਧਿਆਣਾ ‘ਚ ਇੱਕ ਬੀਐਮਡਬਲਯੂ ਕਾਰ ‘ਚ ਅਚਾਨਕ ਅੱਗ ਲੱਗ ਗਈ। ਕਾਰ ਚਲਾ ਰਹੇ ਨੌਜਵਾਨ ਨੇ ਜਿਵੇ ਹੀ ਬੋਨਟ ‘ਚ ਧੂੰਆਂ ਨਿਕਲੇ ਦੇਖਿਆ ਤਾਂ ਤੁਰੰਤ ਕਾਰ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ। ਕੁੱਝ ਹੀ ਸਕਿੰਟਾਂ ‘ਚ ਕਾਰ ਦੇ ਅੱਗੇ ਵਾਲੇ ਹਿੱਸੇ ਨੂੰ ਅੱਗ ਲੱਗ ਗਈ ਇਸ ਤੋਂ ਬਾਅਦ ਅੱਗ ਨੇ ਪੂਰੀ ਕਾਰ ਨੂੰ ਲਪੇਟ ‘ਚ ਲੈ ਲਿਆ। ਤੇਜ਼ ਲਪਟਾਂ ਦੇਖ ਲੋਕ ਇਕੱਠਾ ਹੋਣੇ ਸ਼ੁਰੂ ਹੋ ਗਏ।
ਲੱਖਾਂ ਦੀ ਕਾਰ ਕੁੱਝ ਹੀ ਮਿੰਟਾਂ ‘ਚ ਸੜ ਕੇ ਸੁਆਹ ਹੋ ਗਈ। ਕਾਰ ‘ਚ ਸਵਾਰ ਲੜਕਾ ਤੇ ਲੜਕੀ ਕਾਰ ‘ਚੋਂ ਪਹਿਲਾਂ ਹੀ ਬਾਹਰ ਨਿਕਲ ਗਏ ਸਨ ਤੇ ਅੱਗ ਤੋਂ ਆਪਣੀ ਜਾਨ ਬਚਾਈ। ਇਹ ਘਟਨਾ ਫਿਰੋਜ਼ਪੁਰ ਰੋਡ ‘ਤੇ ਐਮਬੀਡੀ ਮਾਲ ਦੇ ਸਾਹਮਣੇ ਵਾਪਰੀ। ਰਾਹਗੀਰਾਂ ਨੇ ਮੌਕੇ ‘ਤੇ ਵੀਡੀਓ ਬਣਾਈ, ਜਿਸ ‘ਚ ਦੇਖਿਆ ਗਿਆ ਕਿ ਬੀਐਮਡਬਲਯੂ ਐਕਸ1 ਕਾਰ ਬੁਰੀ ਤਰ੍ਹਾਂ ਜਲ ਰਹੀ ਸੀ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਰਾਹਗੀਰ ਕਾਰ ਨੇੜੇ ਵੀ ਨਹੀਂ ਜਾ ਪਾ ਰਹੇ ਸਨ।
ਕਾਰ ਨੂੰ ਜਿੱਥੇ ਅੱਗ ਲੱਗੀ ਸੀ, ਉੱਥੇ ਨੇੜੇ ਦੇ ਦੁਕਾਨਦਾਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਰ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਈ। ਉਨ੍ਹਾਂ ਦੇ ਯਤਨ ਸਫਲ ਨਹੀਂ ਹੋ ਪਾਏ। ਕੁੱਝ ਹੀ ਮਿੰਟਾਂ ‘ਚ ਕਾਰ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਅੱਗ ‘ਤੇ ਕਾਬੂ ਪਾਇਆ, ਪਰ ਉਸ ਸਮੇਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।


