ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਬਾਬਾ ਰਾਮਦੇਵ ਨੇ ਦੱਸੇ ਟਾਈਪ 1 ਡਾਇਬਿਟੀਜ ਰਿਵਰਸ ਕਰਨ ਦੇ ਤਰੀਕੇ, ਖਾਣੇ ‘ਚ ਲਓ ਇਹ ਚੀਜ਼ਾਂ

Food & Yoga to Reverse Diabities: ਬਾਬਾ ਰਾਮਦੇਵ ਯੋਗ ਦੇ ਨਾਲ ਹੀ ਆਪਣੇ ਦੇਸੀ ਉਤਪਾਦਾਂ ਲਈ ਜਾਣੇ ਜਾਂਦੇ ਹਨ। ਉਹ ਲੋਕਾਂ ਨੂੰ ਕੁਦਰਤੀ ਸਰੋਤਾਂ ਰਾਹੀਂ ਸਿਹਤਮੰਦ ਰਹਿਣ ਲਈ ਵੀ ਉਤਸ਼ਾਹਿਤ ਕਰਦੇ ਹਨ। ਹੁਣ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕੁਧ ਖਾਣ ਦੀਆਂ ਚੀਜਾਂ ਅਤੇ ਕੁਝ ਯੋਗਆਸਨਾਂ ਰਾਹੀਂ ਟਾਈਪ 1 ਸ਼ੂਗਰ ਨੂੰ ਰਿਵਰਸ ਕੀਤਾ ਜਾ ਸਕਦਾ ਹੈ।

ਬਾਬਾ ਰਾਮਦੇਵ ਨੇ ਦੱਸੇ ਟਾਈਪ 1 ਡਾਇਬਿਟੀਜ ਰਿਵਰਸ ਕਰਨ ਦੇ ਤਰੀਕੇ, ਖਾਣੇ 'ਚ ਲਓ ਇਹ ਚੀਜ਼ਾਂ
Follow Us
tv9-punjabi
| Updated On: 19 Jan 2026 15:47 PM IST

ਟਾਈਪ 1 ਡਾਇਬਿਟੀਜ ਇੱਕ ਆਟੋਇਮਿਊਨ ਈਸ਼ੂ ਹੈ ਜਿਸ ਵਿੱਚ ਸਰੀਰ ਦਾ ਇਮਿਊਨ ਸਿਸਟਮ ਇਨਸੁਲਿਨ ਪੈਦਾ ਕਰਨ ਵਾਲੇ ਸੈੱਲਸ ਨੂੰ ਨਸ਼ਟ ਕਰਨ ਲੱਗਦਾ ਹੈ, ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ। ਇਹ ਬੱਚਿਆਂ, ਟੀਨਐਜ ਅਤੇ ਨੌਜਵਾਨਾਂ ਵਿੱਚ ਸਭ ਤੋਂ ਆਮ ਹੈ। ਜ਼ਿਆਦਾਤਰ ਲੋਕ ਇਸਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਪਰ ਸਮੇਂ ਸਿਰ ਧਿਆਨ ਦੇਣ ਨਾਲ, ਇਸਨੂੰ ਰਿਵਰਸ ਕੀਤਾ ਜਾ ਸਕਦਾ ਹੈ। ਸਭ ਤੋਂ ਮਹੱਤਵਪੂਰਨ ਕਦਮ ਲਾਈਫਸਟਾਈਲ ਵਿੱਚ ਬਦਲਾਅ ਕੀਤੇ ਜਾਣ, ਜਿਵੇਂ ਕਿ ਰੋਜ਼ਾਨਾ ਯੋਗ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ। ਬਾਬਾ ਰਾਮਦੇਵ ਨੇ ਟਾਈਪ 1 ਸ਼ੂਗਰ ਨੂੰ ਰਿਵਰਸ ਕਰਨ ਵਿੱਚ ਮਦਦ ਕਰਨ ਦੇ ਕੁਝ ਤਰੀਕੇ ਦੱਸੇ ਹਨ।

ਟਾਈਪ 1 ਡਾਇਬਿਟੀਜ ਦੇ ਲੱਛਣਾਂ ਵਿੱਚ ਬਹੁਤ ਜ਼ਿਆਦਾ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਣਾ, ਥਕਾਵਟ ਅਤੇ ਧੁੰਦਲੀ ਨਜ਼ਰ ਸ਼ਾਮਲ ਹਨ। ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਸ਼ੂਗਰ ਇੱਕ ਅਜਿਹੀ ਸਮੱਸਿਆ ਹੈ ਜਿਸਦਾ ਕੋਈ ਇਲਾਜ ਨਹੀਂ ਹੈ, ਪਰ ਕੁਝ ਤਰੀਕੇ ਇਸਨੂੰ ਰਿਵਰਸ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖ ਸਕਦੇ ਹਨ। ਇਸ ਲਈ, ਆਓ ਦੇਖ ਲੈਂਦੇ ਹਾਂ ਬਾਬਾ ਰਾਮਦੇਵ ਦੇ ਦੱਸੇ ਕੁਝ ਤਰੀਕੇ।

ਡਾਇਬਿਟੀਜ ਦੇ ਦੱਸੇ ਕਾਰਨ

ਬਾਬਾ ਰਾਮਦੇਵ ਕਹਿੰਦੇ ਹਨ ਕਿ ਸ਼ੂਗਰ ਦੇ ਤਿੰਨ ਮੁੱਖ ਕਾਰਨ ਹਨ। ਪਹਿਲਾ ਪੈਨਕ੍ਰਿਆਸ ਦਾ ਡੈਮੇਜ ਹੋਣਾ, ਜਿਸ ਨਾਲ ਇਨਸੁਲਿਨ ਪ੍ਰੋਡੇਕਸ਼ਨ ਪ੍ਰਭਾਵਿਤ ਹੁੰਦਾ ਹੈ। ਸਿੰਥੈਟਿਕ ਦਵਾਈਆਂ ਅਕਸਰ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਬੱਚੇ ਦਵਾਈਆਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਇਲਾਵਾ, ਅੱਜ ਕਈ ਤਰ੍ਹਾਂ ਦੇ ਪ੍ਰਦੂਸ਼ਣ, ਮਾੜੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਇੱਕ ਗੈਰ-ਸਿਹਤਮੰਦ ਲਾਈਫ ਸਟਾਈਲ ਵੀ ਸ਼ੂਗਰ ਦੇ ਮੁੱਖ ਕਾਰਨ ਹਨ।

ਖੁਰਾਕ ਵਿੱਚ ਸ਼ਾਮਲ ਕਰੋ ਇਹ ਚੀਜਾਂ

ਬਾਬਾ ਰਾਮਦੇਵ ਦੱਸਦੇ ਹਨ ਕਿ ਖੁਰਾਕ ਵਿੱਚ ਟਮਾਟਰ, ਟਮਾਟਰ ਦਾ ਰਸ, ਖੀਰਾ ਅਤੇ ਕਰੇਲੇ ਦਾ ਰਸ ਵਰ੍ਹਗੀਆਂ ਚੀਜਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਲੌਕੀ, ਬ੍ਰੋਕਲੀ, ਭਿੰਡੀ, ਟਿੰਡਾ, ਪਾਲਕ ਅਤੇ ਬੀਨਜ਼ ਵੀ ਹੈਲਦੀ ਸਬਜ਼ੀਆਂ ਹਨ। ਦਰਅਸਲ, ਤੁਹਾਡੀ ਖੁਰਾਕ ਤੁਹਾਡੀ ਸਮੁੱਚੀ ਸਿਹਤ ਨੂੰ ਪ੍ਰਭਾਵਤ ਕਰਦੀ ਹੈ। ਜੇਕਰ ਤੁਹਾਨੂੰ ਡਾਇਬਿਟੀਜ ਹੈ, ਤਾਂ ਸਿੰਪਲ ਕਾਰਬਸ ਘੱਟ ਲੈਣੇ ਚਾਹੀਦੇ ਹਨ ਅਤੇ ਉੱਚ ਗਲਾਈਸੈਮਿਕ ਇੰਡੈਕਸ ਵਾਲੀਆਂ ਚੀਜਾਂ ਨੂੰ ਆਪਣੀ ਡਾਈਟ ਤੋਂ ਹਟਾ ਦਿਓ। ਆਪਣੀ ਰੋਜ਼ਾਨਾ ਖੁਰਾਕ ਵਿੱਚ ਸਬਜ਼ੀਆਂ, ਅਨਾਜ, ਘੱਟ ਪ੍ਰੋਟੀਨ, ਸਿਹਤਮੰਦ ਚਰਬੀ ਅਤੇ ਬੀਜ ਸ਼ਾਮਲ ਕਰੋ। ਪ੍ਰੋਸੈਸਡ ਭੋਜਨ, ਖੰਡ ਅਤੇ ਸੈਚੁਰੇਟੇਡ ਫੈਟ ਤੋਂ ਬਚਣਾ ਚਾਹੀਦਾ ਹੈ।

ਇਹ ਥੈਰੇਪੀ ਹੈ ਬਹੁਤ ਫਾਇਦੇਮੰਦ

ਬਾਬਾ ਰਾਮਦੇਵ ਨੇ ਡਾਇਬਿਟੀਜ ਨੂੰ ਰਿਵਰਸ ਕਰ ਲਈ ਇੱਕ ਸਧਾਰਨ ਥੈਰੇਪੀ ਦੀ ਸਲਾਹ ਦਿੱਤੀ ਹੈ। ਇਸਦੇ ਲਈ, ਨਿੰਮ ਅਤੇ ਕਰੇਲੇ ਨੂੰ ਪੀਸ ਲਓ ਅਤੇ ਫਿਰ ਇਸਨੂੰ ਇੱਕ ਸਮਤਲ ਤਲ ਵਾਲੇ ਭਾਂਡੇ ਵਿੱਚ ਪਾਓ ਅਤੇ ਹਰ ਰੋਜ਼ ਥੋੜ੍ਹੀ ਦੇਰ ਲਈ ਇਸ ‘ਤੇ ਚੱਲੋ।

ਕਿਹੜੇ ਯੋਗ ਆਸਨ ਕਰਨਾ ਹੈ ਸਹੀ?

ਡਾਇਬਿਟੀਜ ਨੂੰ ਠੀਕ ਕਰਨ ਲਈ, ਬਾਬਾ ਰਾਮਦੇਵ ਨੇ ਕੁਝ ਯੋਗ ਆਸਨ ਸੁਝਾਏ ਹਨ ਜਿਨ੍ਹਾਂ ਨੂੰ ਰੁਟੀਨ ਵਿੱਚ ਸ਼ਾਮਲ ਕਰੋ। ਪੰਜ ਤੋਂ ਦਸ ਆਸਨ, ਜਿਵੇਂ ਕਿ ਮੰਡੁਕਾਸਨ, ਯੋਗ ਮੁਦਰਾਸਨ, ਪਵਨਮੁਕਤਾਸਨ, ਉਤਾਨਪਾਦਾਸਨ, ਵਜਰਾਸਨ ਅਤੇ ਵਕ੍ਰਾਸਨ, ਬਹੁਤ ਫਾਇਦੇਮੰਦ ਹਨ। ਜਿਹੜੇ ਲੋਕ ਬਿਮਾਰ ਨਹੀਂ ਹਨ, ਉਨ੍ਹਾਂ ਨੂੰ ਵੀ ਯੋਗ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਮੁੱਚੀ ਸਿਹਤ ਸਹੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

View this post on Instagram

A post shared by Swami Ramdev (@swaamiramdev)

ਹਰ ਉਮਰ ਵਿੱਚ ਜ਼ਰੂਰੀ ਹੈ ਯੋਗ

ਪਤੰਜਲੀ ਦੇ ਸੰਸਥਾਪਕ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਡੇ ਯੋਗ ਕੈਂਪ ਲਗਾਏ ਹਨ ਅਤੇ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਹੈਲਦੀ ਲਾਈਫਸਟਾਈਲ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਭਾਰਤ ਵਿੱਚ ਵੈਦਿਕ ਕਾਲ ਤੋਂ ਹੀ ਯੋਗ ਨੂੰ ਅਪਣਾਇਆ ਜਾਂਦਾ ਰਿਹਾ ਹੈ, ਅਤੇ ਕੁਦਰਤੀ ਤੱਤਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਹੁਣ, ਵਿਦੇਸ਼ੀ ਵੀ ਇਸ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ, ਪਰ ਭਾਰਤੀ ਇਸਨੂੰ ਭੁੱਲ ਰਹੇ ਹਨ। ਇਸੇ ਕਰਕੇ ਲੋਕ ਛੋਟੀ ਉਮਰ ਵਿੱਚ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਾਨੂੰ ਸਾਰਿਆਂ ਨੂੰ ਯੋਗ ਅਤੇ ਕਸਰਤ ਦੇ ਨਾਲ-ਨਾਲ ਸਿਹਤਮੰਦ ਖਾਣ-ਪੀਣ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ...
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ...
VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ
VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ...
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ...
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ...
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ...
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...