AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੁਧਿਆਣਾ ਦਾ 2 ਸਾਲਾ ਆਰਵ ਦੀ ਦੁਰਲੱਭ ਬਿਮਾਰੀ ਨਾਲ ਜੰਗ, 9 ਕਰੋੜ ਦੇ ਟੀਕੇ ਲਈ ਪਰਿਵਾਰ ਨੇ ਮੰਗੀ ਮਦਦ

ਪਰਿਵਾਰ ਮੁਤਾਬਕ Zolgensma ਟੀਕਾ ਅਮਰੀਕਾ ਤੋਂ ਮੰਗਵਾਇਆ ਜਾਂਦਾ ਹੈ, ਜਿਸ ਦੀ ਅਸਲ ਕੀਮਤ ਕਰੀਬ 17 ਕਰੋੜ ਰੁਪਏ ਹੈ। ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੰਪਨੀ ਵੱਲੋਂ ਖਾਸ ਛੋਟ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਹ ਟੀਕਾ ਕਰੀਬ 9 ਕਰੋੜ ਰੁਪਏ 'ਚ ਮਿਲ ਸਕਦਾ ਹੈ। ਫਿਰ ਵੀ ਇਹ ਰਕਮ ਪਰਿਵਾਰ ਦੀ ਪਹੁੰਚ ਤੋਂ ਬਾਹਰ ਹੈ।

ਲੁਧਿਆਣਾ ਦਾ 2 ਸਾਲਾ ਆਰਵ ਦੀ ਦੁਰਲੱਭ ਬਿਮਾਰੀ ਨਾਲ ਜੰਗ, 9 ਕਰੋੜ ਦੇ ਟੀਕੇ ਲਈ ਪਰਿਵਾਰ ਨੇ ਮੰਗੀ ਮਦਦ
ਸੰਕੇਤਕ ਤਸਵੀਰ
rajinder-arora-ludhiana
| Published: 03 Aug 2026 15:09 PM IST
Share

ਲੁਧਿਆਣਾ ਦਾ 2 ਸਾਲਾ ਆਰਵ ਠਾਕੁਰ ਇੱਕ ਦੁਰਲੱਭ ਜੈਨੇਟਿਕ ਬਿਮਾਰੀ Spinal Muscular Atrophy (SMA ਟਾਈਪ-2) ਨਾਲ ਜੂਝ ਰਿਹਾ ਹੈ। ਇਸ ਗੰਭੀਰ ਬਿਮਾਰੀ ਦੇ ਇਲਾਜ ਲਈ ਉਸ ਨੂੰ Zolgensma ਨਾਮਕ ਖਾਸ ਟੀਕੇ ਦੀ ਲੋੜ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਹੁਣ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਸਮਾਜ ਤੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾ ਰਿਹਾ ਹੈ।

17 ਕਰੋੜ ਦਾ ਟੀਕਾ, ਛੋਟ ਤੋਂ ਬਾਅਦ ਵੀ 9 ਕਰੋੜ ਦੀ ਲੋੜ

ਪਰਿਵਾਰ ਮੁਤਾਬਕ Zolgensma ਟੀਕਾ ਅਮਰੀਕਾ ਤੋਂ ਮੰਗਵਾਇਆ ਜਾਂਦਾ ਹੈ, ਜਿਸ ਦੀ ਅਸਲ ਕੀਮਤ ਕਰੀਬ 17 ਕਰੋੜ ਰੁਪਏ ਹੈ। ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੰਪਨੀ ਵੱਲੋਂ ਖਾਸ ਛੋਟ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਹ ਟੀਕਾ ਕਰੀਬ 9 ਕਰੋੜ ਰੁਪਏ ‘ਚ ਮਿਲ ਸਕਦਾ ਹੈ। ਫਿਰ ਵੀ ਇਹ ਰਕਮ ਪਰਿਵਾਰ ਦੀ ਪਹੁੰਚ ਤੋਂ ਬਾਹਰ ਹੈ।

ਸਮਾਜ ਸੇਵੀ ਸੰਸਥਾਵਾਂ ਵੀ ਆਈਆਂ ਅੱਗੇ

ਆਰਵ ਦੇ ਇਲਾਜ ਲਈ ਸਿਟੀ ਨੀਡਸ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਮਦਦ ਲਈ ਅੱਗੇ ਆਈਆਂ ਹਨ। ਇਸ ਤੋਂ ਇਲਾਵਾ ਰੈੱਡ ਕਰਾਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੀ ਲੋਕਾਂ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ, ਤਾਂ ਜੋ ਸਮੇਂ ਸਿਰ ਟੀਕਾ ਲਗਾ ਕੇ ਬੱਚੇ ਦੀ ਜ਼ਿੰਦਗੀ ਬਚਾਈ ਜਾ ਸਕੇ।

ਡਿਪਟੀ ਕਮਿਸ਼ਨਰ ਅੱਗੇ ਵੀ ਲਗਾਈ ਗੁਹਾਰ

ਆਰਵ ਦੇ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਸੰਪਰਕ ਕੀਤਾ ਹੈ ਤੇ ਡਿਪਟੀ ਕਮਿਸ਼ਨਰ ਕੋਲ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਬੱਚੇ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਪਰ ਇੰਨੀ ਵੱਡੀ ਰਕਮ ਇਕੱਠੀ ਕਰਨਾ ਉਨ੍ਹਾਂ ਲਈ ਸੰਭਵ ਨਹੀਂ ਹੈ।

ਲੋਕਾਂ ਤੋਂ ਮਦਦ ਦੀ ਅਪੀਲ

ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਕਰਨ, ਤਾਂ ਜੋ 2 ਸਾਲਾ ਆਰਵ ਨੂੰ ਸਮੇਂ ਸਿਰ ਇਲਾਜ ਮਿਲ ਸਕੇ ਤੇ ਉਸ ਦੀ ਜ਼ਿੰਦਗੀ ਬਚਾਈ ਜਾ ਸਕੇ।

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...