ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਸਾਹਮਣੇ ਰੱਖੀਆਂ ਮੰਗਾਂ, ਕਿਹਾ- ਜੇ ਕਰਨਾ ਹੈ ਗੱਠਜੋੜ ਤਾਂ ਮੰਗਾਂ ਤੇ ਵੀ ਦਿਓ ਸਹਿਮਤੀ
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈਕੇ ਅਜੇ ਕੋਈ ਫਾਇਨਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਇਸ ਵਿਚਾਲੇ ਹੁਣ ਅਕਾਲੀ ਦਲ ਨੇ ਆਪਣੀਆਂ ਮੰਗਾਂ ਭਾਜਪਾ ਸਾਹਮਣੇ ਰੱਖੀਆਂ ਹਨ। ਜਿਸ ਤੋਂ ਬਾਅਦ ਸਵਾਲ ਮੁੜ ਖੜ੍ਹੇ ਹੋ ਗਏ ਹਨ ਕਿ ਇਹ ਗੱਠਜੋੜ ਹੋਵੇਗਾ ਜਾਂ ਨਹੀਂ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਹੋਣ ਵਾਲੇ ਗੱਠਜੋੜ ਦੀਆਂ ਕਾਫੀ ਚਿਰ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਅਤੇ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਦੇ ਨਾਲ ਹੀ ਦੋਵੇਂ ਪਾਰਟੀਆਂ ਇੱਕ ਮੰਚ ਤੇ ਆ ਜਾਣਗੀਆਂ। ਪਰ ਇਸ ਵਿਚਾਲੇ ਹੁਣ ਅਕਾਲੀ ਦਲ ਨੇ ਆਪਣੀਆਂ ਮੰਗਾਂ ਭਾਜਪਾ ਸਾਹਮਣੇ ਰੱਖੀਆਂ ਹਨ। ਜਿਸ ਤੋਂ ਬਾਅਦ ਸਵਾਲ ਮੁੜ ਖੜ੍ਹੇ ਹੋ ਗਏ ਹਨ ਕਿ ਇਹ ਗੱਠਜੋੜ ਹੋਵੇਗਾ ਜਾਂ ਨਹੀਂ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥ ਅਤੇ ਪੰਜਾਬ ਦੇ ਹਿੱਤ ਨੂੰ ਪਹਿਲ ਦਿੰਦਿਆ ਗੱਠਜੋੜ ਸਬੰਧੀ ਦੋ ਵਿਚਾਰ ਪ੍ਰਗਟਾਏ ਹਨ। ਗਰੇਵਾਲ ਨੇ ਕਿਹਾ ਕਿ ਚਾਹੇ ਰਾਜਨੀਤਕ ਗਠਜੋੜ ਇਕ ਰਾਜਸੀ ਫੈਸਲਾ ਹੈ ਪਰ ਅਸੀ ਪਹਿਲਾ ਕੌਮ ਅਤੇ ਪੰਥ ਦੇ ਨਾਲ ਖੜੇ ਹਾਂ ਚਾਹੇ ਉਹ ਬੰਦੀ ਸਿੰਘਾਂ ਦਾ ਮਾਮਲਾ ਹੋਵੇ ਚਾਹੇ ਕਿਸਾਨਾਂ ਦਾ ਮਾਮਲਾ ਹੋਵੇ ਚਾਹੇ ਘੱਟ ਗਿਣਤੀ ਲੋਕਾ ਦੀ ਗਲ ਹੋਵੇ ਜਾਂ ਪੰਜਾਬ ਦੇ ਹੱਕ ਦੀ ਗੱਲ ਹੋਵੇ।
ਸੁਣੋਂ ਗਰੇਵਾਲ ਨੇ ਕੀ ਕਿਹਾ
पंजाब में अकाली दल और भाजपा के गठबंधन की आशा पर संकट के ‘बादल’@officeofssbadal ने @BJP4India के सामने रखी यह मांगे#PUNJAB #SukhbirSinghBadal pic.twitter.com/JhIT6R0FXM
— JARNAIL (@N_JARNAIL) March 23, 2024
ਇਹ ਵੀ ਪੜ੍ਹੋ
ਮਸਲਿਆਂ ਦੇ ਹੱਲ ਤੋਂ ਬਾਅਦ ਹੀ ਹੋਵੇਗੀ ਗੱਲਬਾਤ
ਗਰੇਵਾਲ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੇ ਮਸਲੇ ਅਤੇ ਪੰਥ ਦੇ ਹੱਕਾਂ ਦੇ ਮਾਮਲਿਆ ਤੋ ਬਾਅਦ ਹੀ ਕਿਸੇ ਗੱਠਜੋੜ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਹ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਦਾ ਇਕ ਇਤਿਹਾਸਕ ਫੈਸਲਾ ਹੈ। ਜਿਸਦਾ ਉਹ ਸੁਆਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਨ ਕਿ ਅਜਿਹੇ ਫੈਸਲਿਆਂ ਨਾਲ ਸ੍ਰੋਮਣੀ ਅਕਾਲੀ ਦਲ ਨੂੰ ਹੋਰ ਮਜਬੂਤੀ ਮਿਲੇਗੀ।