ਖੰਨੇ AAP, ਸਮਰਾਲੇ ਕਾਂਗਰਸ… ਕੀ ਲੁਧਿਆਣਾ ਤੋਂ ਵੱਜੇਗਾ ਲੋਕ ਸਭਾ ਚੋਣਾਂ ਦੀ ਬਿਗਲ ?
Lok Sabha Elections: ਭਲਕੇ ਆਮ ਆਦਮੀ ਪਾਰਟੀ ਲੁਧਿਆਣਾ ਦੇ ਖੰਨਾ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੀ ਹੈ। ਜਿਸ ਵਿੱਚ ਮੁੱਖਮੰਤਰੀ ਭਗਵੰਤ ਮਾਨ ਤੋਂ ਇਲਾਵਾ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਈ ਰਾਜਸਭਾ ਮੈਂਬਰ ਵੀ ਮੌਜੂਦ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਭਲਕੇ ਹੀ ਆਮ ਆਦਮੀ ਪਾਰਟੀ ਪਾਰਲੀਮੈਂਟ ਚੋਣਾਂ ਲਈ ਆਪਣਾ ਬਿਗੁਲ ਵਜਾ ਦਵੇਗੀ ਅਤੇ ਉਸ ਤੋਂ ਅਗਲੇ ਹੀ ਦਿਨ ਕਾਂਗਰਸ ਦੇ ਕੌਮੀ ਪ੍ਰਧਾਨ ਵੀ ਸਮਰਾਲਾ ਵਿੱਚ ਵੱਡੀ ਕਾਨਫਰੰਸ ਕਰਨ ਜਾ ਰਹੇ ਹਨ।

ਪੁਰਾਣੀ ਤਸਵੀਰ
ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਰੈਲੀ ਭਲਕੇ ਖੰਨਾ ਵਿਖੇ ਹੋ ਰਹੀ ਹੈ, ਜਿਸ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚਣਗੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਰ ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਨੂੰ ਲਾਂਚ ਕਰਨਗੇ। ਇਸ ਰੈਲੀ ਦੇ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਕੀਮ ਦੇ ਲਾਗੂ ਹੋਣ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਘਰਾਂ ਤੱਕ ਰਾਸ਼ਨ ਦੀ ਸੁਵਿਧਾ ਨੂੰ ਪਹੁੰਚਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਰਾਸ਼ਨ ਡਿਪੂਆਂ ਰਾਹੀਂ ਲੋਕਾਂ ਨੂੰ ਮਿਲਦਾ ਹੈ। ਪਿੰਡ ਵਿੱਚ ਇੱਕ ਥਾਂ ਡਿੱਪੂ ਹੋਲਡਰ ਰਾਸ਼ਨ ਦਿੰਦਾ ਹੈ ਜਿਸ ਨੂੰ ਲੋਕ ਆਪਣੇ ਘਰ ਲੈਕੇ ਜਾਂਦੇ ਹਨ ਪਰ ਇਹ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਰਾਸ਼ਨ ਘਰ ਘਰ ਪਹੁੰਚਾਇਆ ਜਾਵੇਗਾ।