ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਦਾ ਐਨਕਾਊਂਟਰ, AGTF ਤੇ ਪੰਜਾਬ ਪੁਲਿਸ ਦਾ ਸਾਂਝਾ ਆਪ੍ਰੇਸ਼ਨ, ਜ਼ਖ਼ਮੀ ਹਾਲਤ ‘ਚ ਕੀਤਾ ਕਾਬੂ
ਗੈਂਗਸਟਰ ਸੁਮਿਤ ਹਨੂੰਮਾਨਗੜ੍ਹ, ਰਾਜਸਥਾਨ 'ਚ 18 ਮਈ ਨੂੰ ਹੋਏ ਕਤਲਕਾਂਡ 'ਚ ਸ਼ਾਮਲ ਸੀ। ਉਸ 'ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਤੇ ਉਹ ਫ਼ਰਾਰ ਚੱਲ ਰਿਹਾ ਸੀ। ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਦੀ ਸੁਮਿਤ 'ਤੇ ਨਜ਼ਰ ਸੀ। ਗੈਂਗਸਟਰ ਲੁੱਕ ਕੇ ਡੇਰਾਬੱਸੀ ਦੇ ਇੱਕ ਪੀਜੀ 'ਚ ਰਹਿ ਰਿਹਾ ਸੀ।
ਡੇਰਾਬੱਸੀ, ਮੁਹਾਲੀ ‘ਚ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ‘ਚ ਲਾਰੈਂਸ ਬਿਸ਼ਨੋਈ ਦੇ ਗੁਰਗੇ ਦਾ ਐਨਕਾਊਂਟਰ ਕੀਤਾ ਹੈ। ਇਸ ਸਾਂਝੇ ਆਪ੍ਰੇਸ਼ਨ ‘ਚ ਪੁਲਿਸ ਨੇ ਇੱਕ ਪੀਜੀ ਅੰਦਰ ਲੁਕੇ ਗੈਂਗਸਟਰ ਸੁਮਿਤ ਬਿਸ਼ਨੋਈ ਨੂੰ ਜ਼ਖ਼ਮੀ ਹਾਲਤ ‘ਚ ਕਾਬੂ ਕੀਤਾ ਹੈ।
ਜਾਣਕਾਰੀ ਮੁਤਾਬਕ ਗੈਂਗਸਟਰ ਡੇਰਾਬੱਸੀ ਦੇ ਗੁਲਾਬਗੜ੍ਹ ਰੋਡ ਦੀ ਇੱਕ ਪੀਜੀ ‘ਚ ਲੁੱਕਿਆ ਹੋਇਆ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ। ਪੁਲਿਸ ਇਸ ਮਾਮਲੇ ‘ਚ ਜਲਦੀ ਹੀ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।
ਹਨੂੰਮਾਨਗੜ੍ਹ ਕਤਲਕਾਂਡ ‘ਚ ਸ਼ਾਮਲ ਸੀ ਸੁਮਿਤ
ਗੈਂਗਸਟਰ ਸੁਮਿਤ ਹਨੂੰਮਾਨਗੜ੍ਹ, ਰਾਜਸਥਾਨ ‘ਚ 18 ਮਈ ਨੂੰ ਹੋਏ ਕਤਲਕਾਂਡ ‘ਚ ਸ਼ਾਮਲ ਸੀ। ਉਸ ‘ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਤੇ ਉਹ ਫ਼ਰਾਰ ਚੱਲ ਰਿਹਾ ਸੀ। ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਦੀ ਸੁਮਿਤ ‘ਤੇ ਨਜ਼ਰ ਸੀ। ਗੈਂਗਸਟਰ ਲੁੱਕ ਕੇ ਡੇਰਾਬੱਸੀ ਦੇ ਇੱਕ ਪੀਜੀ ‘ਚ ਰਹਿ ਰਿਹਾ ਸੀ।
ਪੁਲਿਸ ਨੂੰ ਜਦੋਂ ਹੀ ਇਸ ਦੀ ਸੂਚਨਾ ਮਿਲੀ ਤਾਂ ਮੁਹਾਲੀ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਲਜ਼ਮ ਨੂੰ ਕਾਬੂ ਕਰਨ ਲਈ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਗੈਂਗਸਟਰ ਨੇ ਫਾਇਰਿੰਗ ਕਰ ਦਿੱਤੀ, ਇਸ ਤੋਂ ਬਾਅਦ ਪੁਲਿਸ ਨੇ ਬਚਾਅ ਕਰਦੇ ਹੋਏ ਉਸ ਦੇ ਪੈਰ ‘ਤੇ ਗੋਲੀ ਚਲਾਈ। ਜ਼ਖ਼ਮੀ ਹਾਲਤ ‘ਚ ਸੁਮਿਤ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਤੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ।
ਜਾਣਕਾਰੀ ਮੁਤਾਬਕ ਗੈਂਗਸਟਰ ਪੰਜਾਬ ‘ਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ‘ ਸੀ। ਉਸ ਨੇ ਇਹ ਜਗ੍ਹਾ ਇਸ ਲਈ ਚੁਣੀ ਸੀ, ਕਿਉਂਕਿ ਇੱਥੇ ਹਰਿਆਣਾ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਵੱਲ ਭੱਜਣਾ ਆਸਾਨ ਸੀ। ਪੁਲਿਸ ਜਾਂਚ ਕਰ ਰਹੀ ਹੈ ਤੇ ਉਹ ਕਿੰਨੇ ਦਿਨਾਂ ਤੋਂ ਇੱਥੇ ਰਹਿ ਰਿਹਾ ਸੀ ਤੇ ਉਸ ਨੇ ਕਿਸ ਤਰੀਕੇ ਨਾਲ ਪੀਜੀ ਲਿਆ ਸੀ।


