AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

‘ਕੁਲਹੜ ਪੀਜ਼ਾ’ ਵਾਲਾ ਸਹਿਜ ਅਰੋੜਾ ਪ੍ਰੇਮਾਨੰਦ ਮਹਾਰਾਜ ਕੋਲ ਪਹੁੰਚਿਆ, ਜਨਮਦਿਨ ‘ਤੇ ਲਿਆ ਆਸ਼ੀਰਵਾਦ

ਸ਼ਰਧਾਲੂਆਂ ਦੇ ਇਕੱਠ 'ਚ ਬੈਠੇ ਸਹਿਜ ਅਰੋੜਾ ਨੇ ਹੱਥ ਜੋੜ ਕੇ ਪ੍ਰੇਮਾਨੰਦ ਜੀ ਨੂੰ ਕਿਹਾ, "ਮਹਾਰਾਜ ਜੀ, ਅੱਜ ਮੇਰਾ ਜਨਮਦਿਨ ਹੈ, ਮੇਰੀ ਜ਼ਿੰਦਗੀ ਦਾ ਇੱਕ ਹੋਰ ਸਾਲ ਬੀਤ ਗਿਆ ਹੈ।" ਜਦੋਂ ਕਿ ਲੋਕ ਆਮ ਤੌਰ 'ਤੇ ਇੱਕ ਸਾਲ ਵੱਡਾ ਹੋਣ 'ਤੇ ਜਨਮਦਿਨ ਦੀ ਖੁਸ਼ੀ ਮਨਾਉਂਦੇ ਹਨ। ਸਹਿਜ ਅਰੋੜਾ ਦੇ ਸ਼ਬਦਾਂ ਨੇ ਸਵਾਮੀ ਪ੍ਰੇਮਾਨੰਦ ਦਾ ਧਿਆਨ ਆਪਣੇ ਵੱਲ ਖਿੱਚਿਆ।

'ਕੁਲਹੜ ਪੀਜ਼ਾ' ਵਾਲਾ ਸਹਿਜ ਅਰੋੜਾ ਪ੍ਰੇਮਾਨੰਦ ਮਹਾਰਾਜ ਕੋਲ ਪਹੁੰਚਿਆ, ਜਨਮਦਿਨ 'ਤੇ ਲਿਆ ਆਸ਼ੀਰਵਾਦ
‘ਕੁਲਹੜ ਪੀਜ਼ਾ’ ਵਾਲਾ ਸਹਿਜ ਅਰੋੜਾ ਪ੍ਰੇਮਾਨੰਦ ਮਹਾਰਾਜ ਕੋਲ ਪਹੁੰਚਿਆ, ਜਨਮਦਿਨ ‘ਤੇ ਲਿਆ ਆਸ਼ੀਰਵਾਦ
davinder-kumar-jalandhar
| Updated On: 06 Jul 2026 15:08 PM IST
Share

ਜਲੰਧਰ ਦਾ ਮਸ਼ਹੂਰ ‘ਕੁਲਹੜ ਪੀਜ਼ਾ’ ਕਪਲ ਵਿਦੇਸ਼ ਚਲਾ ਗਿਆ ਹੈ, ਜਿੱਥੇ ਉਹ ਆਪਣੇ ਬੱਚੇ ਨਾਲ ਰਹਿ ਰਹੇ ਹਨ। ਆਪਣੇ ਜਨਮਦਿਨ ‘ਤੇ ਸਹਿਜ ਅਰੋੜਾ ਨੇ ਸਵਾਮੀ ਪ੍ਰੇਮਾਨੰਦ ਜੀ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਸ਼੍ਰੀਧਾਮ ਵ੍ਰਿੰਦਾਵਨ ‘ਚ ‘ਸ਼੍ਰੀ ਹਿਤ ਰਾਧਾ ਕੇਲੀ ਕੁੰਜ’ ਪਹੁੰਚੇ। ਸ਼ਰਧਾਲੂਆਂ ਦੇ ਇਕੱਠ ‘ਚ ਬੈਠੇ ਸਹਿਜ ਅਰੋੜਾ ਨੇ ਹੱਥ ਜੋੜ ਕੇ ਪ੍ਰੇਮਾਨੰਦ ਜੀ ਨੂੰ ਕਿਹਾ, “ਮਹਾਰਾਜ ਜੀ, ਅੱਜ ਮੇਰਾ ਜਨਮਦਿਨ ਹੈ, ਮੇਰੀ ਜ਼ਿੰਦਗੀ ਦਾ ਇੱਕ ਹੋਰ ਸਾਲ ਬੀਤ ਗਿਆ ਹੈ।” ਜਦੋਂ ਕਿ ਲੋਕ ਆਮ ਤੌਰ ‘ਤੇ ਇੱਕ ਸਾਲ ਵੱਡਾ ਹੋਣ ‘ਤੇ ਜਨਮਦਿਨ ਦੀ ਖੁਸ਼ੀ ਮਨਾਉਂਦੇ ਹਨ। ਸਹਿਜ ਅਰੋੜਾ ਦੇ ਸ਼ਬਦਾਂ ਨੇ ਸਵਾਮੀ ਪ੍ਰੇਮਾਨੰਦ ਦਾ ਧਿਆਨ ਆਪਣੇ ਵੱਲ ਖਿੱਚਿਆ।

ਮੁਸਕਰਾਉਂਦੇ ਹੋਏ ਪ੍ਰੇਮਾਨੰਦ ਜੀ ਮਹਾਰਾਜ ਨੇ ਜਵਾਬ ਦਿੱਤਾ ਕਿ ਤੁਸੀਂ ਇਹ ਕਹਿਣ ਵਾਲੇ ਪਹਿਲੇ ਵਿਅਕਤੀ ਹੋ। ਆਮ ਤੌਰ ‘ਤੇ, ਲੋਕ ਖੁਸ਼ੀ ਨਾਲ ਮਨਾਉਂਦੇ ਹਨ। ਉਨ੍ਹਾਂ ਨੇ ਜਨਮਦਿਨ ਵਾਲੇ ਦਿਨ ਦੇ 24 ਘੰਟੇ ਬਿਤਾਉਣ ਲਈ ਤਿੰਨ ਸੂਤਰੀ ਤਰੀਕਾ ਦੱਸਿਆ। ਪਹਿਲਾ ਮਨੁੱਖ ਨੂੰ ਪ੍ਰਭੂ ਦੇ ਨਾਮ ਦਾ 5 ਘੰਟੇ ਜਾਪ ਕਰਨ ਜਾਂ ਗੁਰਬਾਣੀ ਦਾ ਜਾਪ ਦਾ ਪਾਠ ਕਰਨਾ ਚਾਹੀਦਾ ਹੈ। ਦੂਜਾ, ਇਸ ਖਾਸ ਦਿਨ ਸੰਤਾਂ, ਭਗਤਾਂ ਤੇ ਲੋੜਵੰਦਾਂ ਨੂੰ ਭੋਜਨ ਖੁਆਉਣਾ ਚਾਹੀਦਾ ਹੈ ਤੇ ਤੀਜਾ, ਮਨੁੱਖ ਨੂੰ ਪਿਛਲੇ ਸਾਲ ਕੀਤੀਆਂ ਗਲਤੀਆਂ ਜਾਂ ਪਾਪਾਂ ਨੂੰ ਨਾ ਦੁਹਰਾਉਣ ਦਾ ਦ੍ਰਿੜ ਸੰਕਲਪ ਕਰਨਾ ਚਾਹੀਦਾ ਹੈ। ਕੇਵਲ ਤਦ ਹੀ ਮਨੁੱਖ ਦਾ ਜਨਮ ਸੱਚਮੁੱਚ ਸਾਰਥਕ ਹੁੰਦਾ ਹੈ।

ਪ੍ਰੇਮਾਨੰਦ ਜੀ ਨੇ ਜੀਵਨ ਦੇ ਮਕਸਦ ਬਾਰੇ ਤੇ ਨਾਮ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਜਨਮਦਿਨ ਨੂੰ ਇਸ ਤਰੀਕੇ ਨਾਲ ਮਨਾਇਆ ਜਾਣਾ ਚਾਹੀਦਾ ਹੈ ਕਿ ਪਰਲੋਕ ਵੀ ਸੁਧਰ ਜਾਵੇ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਲੋਕ ਸਹਿਜ ਅਰੋੜਾ ਦੇ ਸਵਾਲ ਤੇ ਪ੍ਰੇਮਾਨੰਦ ਜੀ ਮਹਾਰਾਜ ਦੁਆਰਾ ਦਿੱਤੇ ਗਏ ਜਵਾਬ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅੱਜ ਦੇ ਨੌਜਵਾਨਾਂ ਨੂੰ ਜਨਮਦਿਨ ਮਨਾਉਣ ਦੇ ਇਸ ਨਵੇਂ, ਅਧਿਆਤਮਿਕ ਮਾਰਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ।

Follow Us
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ...
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ...
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ...
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ...
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?...
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ...
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...