Gangwar in Kapurthala Jail: ਕਪੂਰਥਲਾ ਦੀ ਮਾਡਰਨ ਜੇਲ੍ਹ ‘ਚ ਗੈਂਗਵਾਰ, ਸੁੱਤੇ ਪਏ ਕੈਦੀਆਂ ‘ਤੇ ਲੋਹੇ ਦੀ ਰਾਡ ਨਾਲ ਹਮਲਾ, ਇੱਕ ਦੀ ਮੌਤ
Attack on Prisoners: ਕੁਝ ਕੈਦੀਆਂ ਨੇ ਸੁੱਤੇ ਹੋਏ ਕੈਦੀਆਂ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਇਸ ਝਗੜੇ ਵਿੱਚ ਕੈਦੀ ਸਿਮਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਵਰਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਜ਼ਖ਼ਮੀ ਹੋ ਗਏ।
ਪੰਜਾਬ ਦੇ ਕਪੂਰਥਲਾ ਦੀ ਮਾਡਰਨ ਜੇਲ ‘ਚ ਵੀਰਵਾਰ ਨੂੰ ਕੈਦੀਆਂ ਵਿਚਾਲੇ ਗੈਂਗਵਾਰ (Gangwar) ਹੋ ਗਈ। ਇੱਕ ਜ਼ਖਮੀ ਕੈਦੀ ਦੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਰਾਤ ਅੱਠ ਵਜੇ ਦੇ ਕਰੀਬ 40-50 ਕੈਦੀਆਂ ਨੇ ਬੈਰਕਾਂ ਵਿੱਚ ਸੁੱਤੇ ਪਏ ਕੈਦੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਇਸ ਝਗੜੇ ਵਿੱਚ ਕੈਦੀ ਸਿਮਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਵਰਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਜ਼ਖ਼ਮੀ ਹੋ ਗਏ।
ਲੜਾਈ ਵਿੱਚ ਜ਼ਖਮੀ ਹੋਏ ਸਾਰੇ ਕੈਦੀਆਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਕੈਦੀ ਸਿਮਰਨਜੀਤ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਪੁਲਿਸ ਸੂਤਰਾਂ ਅਨੁਸਾਰ ਸਿਮਰਨਜੀਤ ਦੀ ਉਥੇ ਮੌਤ ਹੋ ਗਈ। ਜਦਕਿ ਬਾਕੀ ਤਿੰਨ ਕੈਦੀ ਸਿਵਲ ਹਸਪਤਾਲ ਵਿੱਚ ਹੀ ਦਾਖਲ ਹਨ।


