ਪ੍ਰੇਮਿਕਾ ਨਾਲ ਵਿਆਹ ਨਾ ਹੋਣ ਕਾਰਨ ਟੈਂਕੀ ‘ਤੇ ਚੜ੍ਹਿਆ ਸਿਰਫਿਰਾ ਆਸ਼ਿਕ, ਪੁਲਿਸ ਨੇ ਸਮਝਾਕੇ ਹੇਠਾਂ ਉਤਾਰਿਆ, ਐੱਸਐੱਚਓ ਬੋਲੇ, ਹੋਵੇਗੀ ਕਾਰਵਾਈ
ਕਪੂਰਥਲਾ ਵਿਖੇ ਪ੍ਰੇਮਿਕਾ ਨਾਲ ਵਿਆਹ ਨਾ ਹੋਣ ਕਾਰਨ ਨਾਰਾਜ਼ ਸਿਰਫਿਰਾ ਆਸ਼ਿਕ ਪਾਣੀ ਦੀ ਟੈਂਕੀ ਤੇ ਚੜ੍ਹ ਗਿਆ ਤੇ ਛਾਲ ਮਾਰਨ ਦੀ ਧਮਕੀ ਦੇਣ ਲੱਗ ਪਿਆ। ਜਾਣਕਾਰੀ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਜਿਸਨੇ ਸਮਝਾਕੇ ਉਸਨੂੰ ਟੈਂਕੀ ਤੋਂ ਉਤਾਰਿਆ। ਉੱਧਰ ਜਾਂਚ ਅਧਿਕਾਰੀ ਨੇ ਇਸ ਸਿਰਫਿਰੇ ਆਸ਼ਿਕ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਕਪੂਰਥਲਾ। ਫਿਲਮ ਸ਼ੋਲੇ ਦੇ ਵੀਰੂ ਦੀ ਤਰ੍ਹਾਂ, ਇਕ ਪ੍ਰੇਮੀ ਐਤਵਾਰ ਦੁਪਹਿਰ ਨੂੰ ਕਪੂਰਥਲਾ (Kapurthala) ਵਿਖੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ ਅਤੇ ਆਪਣੀ ਪ੍ਰੇਮਿਕਾ ਨਾਲ ਵਿਆਹ ਨਾ ਕਰਨ ਕਾਰਨ ਛਾਲ ਮਾਰਨ ਦੀ ਧਮਕੀ ਦੇਣ ਲੱਗਾ। ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੂੰ ਸੂਚਨਾ ਮਿਲਣ ਤੇ ਉਨ੍ਹਾਂ ਅੱਧੇ ਘੰਟੇ ਦੀ ਮੁਸ਼ੱਕਤ ਮਗਰੋਂ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ।
ਪਰ ਰੀਲ ਲਾਈਫ ਦੀ ਤਰ੍ਹਾਂ ਅਸਲ ਜ਼ਿੰਦਗੀ ‘ਚ ਵੀ ਪ੍ਰੇਮੀ ਦੀ ਵਿਆਹ ਦੀ ਜ਼ਿੱਦ ਪੂਰੀ ਨਹੀਂ ਹੋ ਸਕੀ। ਸੂਚਨਾ ‘ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਨੇ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ।


