ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਘਰ ‘ਚ ਸੁੱਤੀ ਪਈ 9 ਸਾਲਾ ਗੂੰਗੀ-ਬੋਲੀ ਬੱਚੀ ਨਾਲ ਰੇਪ, ਛੱਡਣ ਆਇਆ ਤਾਂ ਖੁੱਲ੍ਹੀ ਪਿਤਾ ਦੀ ਨੀਂਦ

Kapurthala Minor Rape: ਪੀੜਤ ਬੱਚੀ ਦੇ ਪਿਤਾ ਨੇ ਮਕਾਨ ਮਾਲਿਕ ਤੇ ਇਲਜ਼ਾਮ ਲਗਾਉਂਦਿਆਂ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਹੈ, ਜਦਕਿ ਮਕਾਨ ਮਾਲਿਕ ਹਾਲੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ।

ਘਰ ‘ਚ ਸੁੱਤੀ ਪਈ 9 ਸਾਲਾ ਗੂੰਗੀ-ਬੋਲੀ ਬੱਚੀ ਨਾਲ ਰੇਪ, ਛੱਡਣ ਆਇਆ ਤਾਂ ਖੁੱਲ੍ਹੀ ਪਿਤਾ ਦੀ ਨੀਂਦ
Follow Us
tv9-punjabi
| Updated On: 24 Aug 2023 16:48 PM

ਕਪੂਰਥਲਾ ਡਵੀਜ਼ਨ ਦੇ ਪਿੰਡ ਸੁਲਤਾਨਪੁਰ ਲੋਧੀ ‘ਚ 9 ਸਾਲਾ ਗੂੰਗੀ-ਬੋਲੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ (POCSO Act) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਾਣਕਾਰੀ ਅਨੁਸਾਰ ਪਿੰਡ ਸੁਲਤਾਨਪੁਰ ਲੋਧੀ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਸ ਦੀ 9 ਸਾਲਾ ਗੂੰਗੀ-ਬੋਲੀ ਬੇਟੀ ਵੀ ਦੇਰ ਰਾਤ ਉਸ ਦੇ ਨਾਲ ਸੁੱਤੀ ਪਈ ਸੀ। ਅੱਧੀ ਰਾਤ ਨੂੰ ਉਸ ਦਾ ਮਕਾਨ ਮਾਲਕ ਉਸ ਦੀ ਸੌਂ ਰਹੀ ਲੜਕੀ ਨੂੰ ਆਪਣੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਰੇਪ ਕੀਤਾ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਮੁਲਜ਼ਮ ਉਸ ਨਾਲ ਰੇਪ ਕਰਨ ਤੋਂ ਬਾਅਦ ਉਸ ਨੂੰ ਛੱਡਣ ਆਇਆ ਤਾਂ ਉਸਦੀ ਨੀਂਦ ਖੁੱਲ੍ਹ। ਪੁੱਛਣ ‘ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਪੀੜਤ ਬੱਚੀ ਦੇ ਪਿਤਾ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸੁਲਤਾਨਪੁਰ ਲੋਧੀ ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਇਆ ਅਤੇ ਰੇਪ ਦੇ ਮੁਲਜ਼ਮ ਵਿਅਕਤੀ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।