Farmer Drowned: ਪਾਣੀ ਦੀ ਟੈਂਕੀ ‘ਚ ਡੂੱਬਣ ਕਾਰਨ ਕਿਸਾਨ ਦੀ ਹੋਈ ਮੌਤ, ਅਬੋਹਰ ਦੇ ਪਿੰਡ ਕੁਲਾਰ ਦੀ ਘਟਨਾ
ਮ੍ਰਿਤਕ ਕਿਸਾਨ ਰਾਜ ਕੁਮਾਰ ਪੈਰ ਤਿਲਕਣ ਕਾਰਨ ਪਾਣੀ ਦੀ ਟੈਂਕੀ ਵਿੱਚ ਡਿੱਗ ਪਿਆ, ਖੇਤਾਂ ਚ ਪਾਣੀ ਲਗਾਉਂਦੇ ਸਮੇਂ ਵਾਪਰਿਆ ਹਾਦਸਾ
ਅਬੋਹਰ। ਸਬ ਡਵੀਜ਼ਨ ਦੇ ਪਿੰਡ ਕੁਲਾਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥ ਪਾਣੀ ਦੀ ਟੈਂਕੀ ਵਿੱਚ ਡੁੱਬਣ ਕਾਰਨ ਇੱਕ ਕਿਸਾਨ (Farmer) ਦੀ ਮੌਤ ਹੋਈ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੂਸਾਰ ਰਾਜ ਕੁਮਾਰ ਦੇ ਨਾਂਅ ਦਾ ਕਿਸਾਨ ਦੀ ਪੈਰ ਤਿਲਕਣ ਦੀ ਟੈਂਕੀ ਵਿੱਚ ਡਿੱਗ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ।
ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੈਰ ਤਿਲਕਣ ਕਾਰਨ ਵਾਪਰਿਆ ਹਾਦਸਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਚੇਰੇ ਭਰਾ ਜਗਦੀਸ਼ ਵਾਸੀ ਪਿੰਡ ਕੁਲਾਰ ਨੇ ਦੱਸਿਆ ਕਿ ਕਰੀਬ 50 ਸਾਲਾ ਰਾਜ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਖੇਤ ਵਿੱਚ ਪਾਣੀ ਲਗਾ ਰਿਹਾ ਸੀ ਪਾਣੀ ਵਾਲੀ ਡਿੱਗੀ ਕੋਲ ਪੈਰ ਤਿਲਕਣ ਕਾਰਣ ਪਾਣੀ ਵਿੱਚ ਡੁੱਬ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਆਸਪਾਸ ਦੇ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ (Police) ਮਾਮਲੇ ਦੀ ਜਾਂਚ ਕਰਕੇ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ