Jalandhar: ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਬਦਮਾਸ਼ਾਂ ਨੇ ਇੱਟਾਂ ਰੋੜਿਆਂ ਨਾਲ ਕੀਤਾ ਹਮਲਾ, ਚਾਰ ਬਦਮਾਸ਼ ਹਿਰਾਸਤ ਚ ਲਏ ਗਏ
ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਹੋਣ ਦੇ ਕਾਰਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਗਏ ਨੇ। ਜਲੰਧਰ ਚ ਕੈਬਨਿਟ ਮਤੰਰੀ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਗਿਆ ਤੇ ਮੌਕੇ 'ਤੇ ਖੜ੍ਹੇ ਪੁਲਿਸ ਕਾਂਸਟੇਬਲ ਨੇ ਜਦੋਂ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਬਦਮਾਸ਼ਾਂ ਦੇ ਟੋਲੇ ਨੇ ਕਾਂਸਟੇਬਲ ਦੀ ਵੀ ਕੁੱਟਮਾਰ ਕੀਤੀ।

ਜਲੰਧਰ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਸ਼ਰਾਰਤੀ ਅਨਸਰਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਅਤੇ ਉਨ੍ਹਾਂ ਦੀ ਪਤਨੀ ਜਲੰਧਰ (Jalandhar) ਰਵਿਦਾਸ ਚੌਕ ਨੇੜੇ ਆਪਣੀ ਰਿਹਾਇਸ਼ ਨੂੰ ਜਾ ਰਹੇ ਸਨ। ਬਿਨਾਂ ਨੰਬਰ ਵਾਲੀ ਲਗਜ਼ਰੀ ਕਾਲੇ ਰੰਗ ਦੀ ਕਾਰ ‘ਚ ਸਵਾਰ ਬਦਮਾਸ਼ਾਂ ਨੇ ਨਾ ਸਿਰਫ਼ ਬਲਕਾਰ ਸਿੰਘ ਦੇ ਕਾਫ਼ਲੇ ‘ਤੇ ਇੱਟਾਂ ਰੋੜੇ ਵਰੇ ਸਗੋਂ ਉਸ ਦੇ ਪਾਇਲਟ ਦੇ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ।
ਫਿਲਹਾਲ ਪੁਲਿਸ ਨੇ ਹਮਲਾ ਕਰਨ ਵਾਲੇ ਚਾਰ ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮਾਂ ਦਾ ਜਦੋਂ ਮੈਡਕਲ ਕਰਵਾਇਆ ਤਾਂ ਪੁਸ਼ਟੀ ਹੋਈ ਸਾਰੇ ਬਦਮਾਸ਼ਾਂ ਨੇ ਸ਼ਰਾਬ ਪੀਤੀ ਹੋਈ ਹੈ।ਮੌਕੇ ‘ਤੇ ਖੜ੍ਹੇ ਪੁਲਿਸ ਕਾਂਸਟੇਬਲ ਨੇ ਜਦੋਂ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਬਦਮਾਸ਼ਾਂ ਦੇ ਟੋਲੇ ਨੇ ਕੈਬਨਿਟ ਮੰਤਰੀ (Cabinet Minister) ਦੇ ਸੁਰੱਖਿਆ ਗਾਰਡ ਦੀ ਵੀ ਕੁੱਟਮਾਰ ਕੀਤੀ।
ਇਸ ਦੀ ਸੂਚਨਾ ਮਿਲਦਿਆਂ ਹੀ ਕਮਿਸ਼ਨਰ ਕੁਲਦੀਪ ਚਾਹਲ ਨੇ ਤੁਰੰਤ ਆਈਪੀਐਸ ਅਧਿਕਾਰੀ ਆਦਿਤਿਆ ਨੂੰ ਮੌਕੇ ਤੇ ਭੇਜਿਆ। ਬਦਮਾਸ਼ਾਂ ਦਾ ਹੌਂਸਲਾ ਇੰਨਾ ਬੁਲੰਦ ਸੀ ਕਿ ਉਹ ਮੌਕੇ ਤੋਂ 500 ਮੀਟਰ ਦੂਰ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਦੀ ਰਿਹਾਇਸ਼ ‘ਤੇ ਚਲੇ ਗਏ ਅਤੇ ਗੁੰਡਾਗਰਦੀ ਕੀਤੀ। ਆਈਪੀਐਸ ਅਧਿਕਾਰੀ ਆਦਿਤਿਆ ਮੌਕੇ ‘ਤੇ ਪਹੁੰਚੇ ਅਤੇ ਬਦਮਾਸ਼ਾਂ ਨੂੰ ਹਿਰਾਸਤ ‘ਚ ਲੈ ਲਿਆ। ਬਦਮਾਸ਼ ਨਸ਼ੇ ਵਿਚ ਸਨ।