Mother’s Day: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲਿਆ ਮਾਂ ਦਾ ਆਸ਼ੀਰਵਾਦ, ਬੋਲੇ-ਮਾਂ ਦੇ ਆਸ਼ੀਰਵਾਦ ਨਾਲ ਮਿਲੀ ਮੰਜਿਲ
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਮਾਂ ਪਿਓ ਦੀ ਸੇਵਾ ਕਰਨ ਦੀ ਅਪੀਲ ਕੀਤੀ। ਮੰਤਰੀ ਨੇ ਆਪਣੀ ਮਾਤਾ ਨਾਲ ਇਸ ਦੌਰਾਨ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਕੁੱਝ ਵੀ ਹਨ ਉਹ ਉਨ੍ਹਾਂ ਦਾ ਮਾਤਾ ਦਾ ਹੀ ਆਸ਼ੀਰਵਾਦ ਹੈ।
ਅੰਮ੍ਰਿਤਸਰ। ਪੂਰੀ ਦੂਨੀਆਂ ਵਿੱਚ ਮਾਂ ਦਿਵਸ (Mother’s day) ਮਨਾਇਆ ਗਿਆ। ਇਹ ਪਰੰਪਰਾ ਕਰੀਬ 111 ਸਾਲਾਂ ਤੋਂ ਚੱਲੀ ਆ ਰਹੀ ਹੈ। ਇਸ ਦਿਨ ਦੀ ਸ਼ੁਰੂਆਤ ਅੰਨਾ ਜਾਰਵਿਸ ਦੁਆਰਾ ਕੀਤੀ ਗਈ ਸੀ। ਉਸਨੇ ਦਿਨ ਨੂੰ ਆਪਣੀ ਮਾਂ ਨੂੰ ਸਮਰਪਿਤ ਕੀਤਾ ਅਤੇ ਤਾਰੀਖ ਨੂੰ ਇਸ ਤਰੀਕੇ ਨਾਲ ਚੁਣਿਆ ਕਿ ਇਹ 9 ਮਈ ਨੂੰ ਉਸਦੀ ਮਾਂ ਦੀ ਬਰਸੀ ਨਾਲ ਮੇਲ ਖਾਂਦਾ ਸੀ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਵੀ ਮਾਂ ਦਿਵਸ ਤੇ ਆਪਣੀ ਮਾਤਾ ਦਾ ਆਸ਼ੀਰਵਾਦ ਲਿਆ। ਇਸ ਦੌਰਨ ਕੈਬਨਿਟ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ ਤੇ ਮਾਤਾ ਪਿਤਾ ਦੀ ਸੇਵਾ ਕਰਨ ਦੀ ਅਪੀਲ ਵੀ ਕੀਤੀ।
ਮਾਤਾ ਪਿਤਾ ਦੀ ਸੇਵਾ ਕਰਨ ਦੀ ਕੀਤੀ ਅਪੀਲ
ਇਸ ਮੌਕੇ ਧਾਲੀਵਾਲ ਨੇ ਆਪਣੀ ਮਾਂ ਦੇ ਨਾਲ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਧਾਲੀਵਾਲ ਨੇ ਕਿਹਾ ਕਿ ਅੱਜ ਉਹ ਜਿਸ ਪੱਧਰ ਤੇ ਪਹੁੰਚੇ ਹਨ ਸਿਰਫ ਉਹਨਾਂ ਦੀ ਮਾਂ ਦੀ ਦੇਣ ਹੈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਕਿਉੰਕਿ ਉਸ ਤੋਂ ਵੱਧ ਦੁਨੀਆ ਵਿਚ ਕੁੱਝ ਵੀ ਨਹੀਂ ਹੈ। ਇਸ ਮੌਕੇ ਕੈਬਨਿਟ ਮੰਤਰੀ (Cabinet Minister) ਕੁਲਦੀਪ ਸਿੰਘ ਧਾਲੀਵਾਲ ਦੀ ਮਾਤਾ ਪ੍ਰੀਤਮ ਕੌਰ ਧਾਲੀਵਾਲ ਨੇ ਕਿਹਾ ਉਹ ਆਪਣੇ ਪੁੱਤ ਦੀ ਲੰਮੀ ਉਮਰ ਦੀ ਦੁਆ ਕਰਦੀ ਹੈ ਤੇ ਉਸਨੂੰ ਸਦਾ ਖੁਸ਼ ਵੇਖਣਾ ਚਾਹੁੰਦੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ